ਹਉਮੈ ਵਾਲੀ ਬੁੱਧੀ ਦੇ ਕਾਰਨ (ਮਨੁੱਖ ਦੇ) ਮਨ ਨੂੰ (ਹਉਮੈ ਦੀ) ਥਿੰਧਾਈ ਲੱਗੀ ਰਹਿੰਦੀ ਹੈ (ਉਸ ਥਿੰਧਾਈ ਦੇ ਕਾਰਨ ਮਨ ਉਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ, ਜਿਵੇਂ ਥਿੰਧੇ ਭਾਂਡੇ ਉਤੋਂ ਦੀ ਪਾਣੀ ਤਿਲਕ ਜਾਂਦਾ ਹੈ ।
The mind is overflowing with the greasy dirt of egotistical pride.
 
ਜਿਸ ਮਨੁੱਖ ਨੂੰ ‘ਜਨ ਕੀ ਧੂਰਿ’ ਮਿੱਠੀ ਲੱਗਦੀ ਹੈ) ਸਾਧੂ ਦੀ ਚਰਨ-ਧੂੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸੁੱਧ ਹੋ ਜਾਂਦੀ ਹੈ ।੧।
With the dust of the feet of the Holy, it is scrubbed clean. ||1||
 
ਜੇ ਮਨੁੱਖ ਅਨੇਕਾਂ (ਤੀਰਥਾਂ ਦੇ) ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ,
The body may be washed with loads of water,
 
ਤਾਂ ਭੀ ਉਸ ਦੇ ਮਨ ਦੀ ਮੈਲ ਨਹੀਂ ਲਹਿੰਦੀ, ਉਸ ਤਰ੍ਹਾਂ (ਭਾਵ, ਤੀਰਥ-ਇਸ਼ਨਾਨਾਂ ਨਾਲ) ਉਹ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ ।੨।
and yet its filth is not removed, and it does not become clean. ||2||
 
(ਹੇ ਭਾਈ !) ਜਿਸ ਮਨੁੱਖ ਨੂੰ ਸਤਿਗੁਰੂ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆਵਾਨ ਰਹਿੰਦਾ ਹੈ,
I have met the True Guru, who is merciful forever.
 
ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਆਪਣੇ ਅੰਦਰੋਂ) ਮੌਤ ਦਾ ਡਰ (ਆਤਮਕ ਮੌਤ ਦਾ ਖ਼ਤਰਾ) ਦੂਰ ਕਰ ਲੈਂਦਾ ਹੈ ।੩।
Meditating, meditating in remembrance on the Lord, I am rid of the fear of death. ||3||
 
ਪਰਮਾਤਮਾ ਦਾ ਨਾਮ ਹੀ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ, ਨਾਮ ਹੀ ਆਤਮਕ ਜੀਵਨ ਦੀ ਖ਼ੁਰਾਕ ਹੈ, ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ ।
Liberation, pleasures and worldly success are all in the Lord's Name.
 
ਹੇ ਨਾਨਕ ! ਪੇ੍ਰਮ-ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹੁ ।੪।੧੦੦।੧੬੯।
With loving devotional worship, O Nanak, sing His Glorious Praises. ||4||100||169||
 
Gauree, Fifth Mehl:
 
(ਹੇ ਭਾਈ ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਹਰੀ ਦੇ ਦਾਸ ਹਨ) ਹਰੀ ਦੇ ਦਾਸਾਂ ਨੂੰ ਉੱਚਾ ਆਤਮਕ ਦਰਜਾ ਪ੍ਰਾਪਤ ਹੈ,
The Lord's slaves attain the highest status of life.
 
ਉਹਨਾਂ (ਹਰੀ ਦੇ ਦਾਸਾਂ) ਨੂੰ ਮਿਲਿਆਂ ਆਤਮਾ ਨੂੰ (ਗਿਆਨ ਦਾ) ਚਾਨਣ ਮਿਲ ਜਾਂਦਾ ਹੈ ।੧।
Meeting them, the soul is enlightened. ||1||
 
ਹੇ ਮੇਰੇ ਮਨ ! ਧਿਆਨ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ ।
Those who listen with their mind and ears to the Lord's meditative remembrance,
 
ਹੇ ਪ੍ਰਾਣੀ ! (ਸਿਮਰਨ ਦੀ ਬਰਕਤਿ ਨਾਲ) ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਂਗਾ ।੧।ਰਹਾਉ।
are blessed with peace at the Lord's Gate, O mortal. ||1||Pause||
 
(ਹਰੀ ਦੇ ਦਾਸਾਂ ਦੀ ਸੰਗਤਿ ਵਿਚ ਰਹਿ ਕੇ) ਅੱਠੇ ਪਹਿਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ ।
Twenty-four hours a day, meditate on the Sustainer of the World.
 
ਹੇ ਨਾਨਕ ! (ਸਿਮਰਨ ਦੀ ਬਰਕਤਿ ਨਾਲ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਮਨ) ਖਿੜਿਆ ਰਹਿੰਦਾ ਹੈ ।੨।੧੦੧।੧੭੦।
O Nanak, gazing on the Blessed Vision of His Darshan, I am enraptured. ||2||101||170||
 
Gauree, Fifth Mehl:
 
ਹੇ ਮੇਰੇ ਵੀਰ ! ਗੋਬਿੰਦ ਦੇ ਰੂਪ ਗੁਰੂ ਨੇ (ਜਿਸ ਮਨੁੱਖ ਨੂੰ ਨਾਮ ਦੀ ਦਾਤਿ) ਬਖ਼ਸ਼ ਦਿੱਤੀ, ਉਸ ਦੇ ਅੰਦਰ ਠੰਢ ਪੈ ਗਈ,
Peace and tranquility have come; the Guru, the Lord of the Universe, has brought it.
 
ਉਸ ਦੇ ਸਾਰੇ ਦੁੱਖ-ਕਲੇਸ਼ ਤੇ ਪਾਪ ਨਾਸ ਹੋ ਗਏ ।੧।ਰਹਾਉ।
The burning sins have departed, O my Siblings of Destiny. ||1||Pause||
 
(ਹੇ ਭਾਈ ! ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਨਾਮ ਉਚਾਰਨ ਕਰਦਾ ਹੈ,
With your tongue, continually chant the Lord's Name.
 
ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਉਸ ਦੇ ਅੰਦਰ ਆਨੰਦ ਹੀ ਆਨੰਦ ਬਣੇ ਰਹਿੰਦੇ ਹਨ ।੧।
Disease shall depart, and you shall be saved. ||1||
 
(ਹੇ ਭਾਈ !) ਜੇਹੜਾ ਮਨੁੱਖ ਅਪਹੁੰਚ ਪਾਰਬ੍ਰਹਮ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਰਹਿੰਦਾ ਹੈ,
Contemplate the Glorious Virtues of the Unfathomable Supreme Lord God.
 
ਗੁਰੂ ਦੀ ਸੰਗਤਿ ਵਿਚ ਰਹਿ ਕੇ ਉਸ ਦਾ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ ।੨।
In the Saadh Sangat, the Company of the Holy, you shall be emancipated. ||2||
 
ਹੇ (ਮੇਰੇ) ਮਿੱਤਰ ! ਸਦਾ ਪਰਮਾਤਮਾ ਦੇ ਗੁਣ ਗਾਂਦੇ ਰਹੋ ।
Sing the Glories of God each and every day;
 
(ਜੇਹੜੇ ਮਨੁੱਖ ਗੁਣ ਗਾਂਦੇ ਹਨ, ਉਹਨਾਂ ਦਾ ਹਰੇਕ) ਰੋਗ ਦੂਰ ਹੋ ਜਾਂਦਾ ਹੈ, ਉਹ ਮਨੁੱਖ (ਰੋਗਾਂ ਵਿਕਾਰਾਂ ਤੋਂ) ਬਚੇ ਰਹਿੰਦੇ ਹਨ ।੩।
your afflictions shall be dispelled, and you shall be saved, my humble friend. ||3||
 
ਮੈਂ ਆਪਣੇ ਮਨ ਦੀ ਰਾਹੀਂ ਬਚਨਾਂ ਦੀ ਰਾਹੀਂ ਤੇ ਕਰਮਾਂ ਦੀ ਰਾਹੀਂ ਸਦਾ ਆਪਣੇ ਮਾਲਕ-ਪ੍ਰਭੂ ਨੂੰ ਸਿਮਰਦਾ ਰਹਾਂ
In thought, word and deed, I meditate on my God.
 
ਹੇ ਨਾਨਕ ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਤੇ ਆਖ—ਹੇ ਪ੍ਰਭੂ !) ਮੈਂ ਤੇਰਾ ਦਾਸ ਤੇਰੀ ਸਰਨ ਆਇਆ ਹਾਂ (ਮਿਹਰ ਕਰ) ।੪।੧੦੨।੧੭੧।
Slave Nanak has come to Your Sanctuary. ||4||102||171||
 
Gauree, Fifth Mehl:
 
ਹੇ ਗੁਰਦੇਵ ! ਜਿਸ ਮਨੁੱਖ ਦੀਆਂ (ਆਤਮਕ) ਅੱਖਾਂ ਨੂੰ ਤੂੰ (ਗਿਆਨ ਦਾ) ਚਾਨਣ ਬਖ਼ਸ਼ਿਆ,
The Divine Guru has opened his eyes.
 
ਉਸ ਦੇ ਸਾਰੇ ਵਹਮ (ਥਾਂ ਥਾਂ ਦੇ ਭਟਕਣ) ਦੂਰ ਹੋ ਗਏ, ਤੇਰੇ ਦਰ ਤੇ ਟਿਕ ਕੇ ਕੀਤੀ ਹੋਈ ਉਸ ਦੀ) ਸੇਵਾ ਸਿਰੇ ਚੜ੍ਹ ਗਈ ।੧।ਰਹਾਉ।
Doubt has been dispelled; my service has been successful. ||1||Pause||
 
ਹੇ ਸੁੰਦਰ ਸਰੂਪ ! ਹੇ ਪਾਰਬ੍ਰਹਮ ! ਹੇ ਪ੍ਰਭੂ ! ਤੂੰ ਹੀ ਸੀਤਲਾ ਤੋਂ ਬਚਾਇਆ ਹੈ
The Giver of joy has saved him from smallpox.
 
ਕਿਰਪਾ ਕਰ ਕੇ
The Supreme Lord God has granted His Grace. ||1||
 
ਹੇ ਨਾਨਕ ! (ਆਖ—ਹੇ ਭਾਈ !) ਜੇਹੜਾ ਮਨੁੱਖ (ਹੋਰ ਸਾਰੇ ਆਸਰੇ ਛੱਡ ਕੇ) ਪਰਮਾਤਮਾ ਦਾ ਨਾਮ ਜਪਦਾ ਹੈ,
O Nanak, he alone lives, who chants the Naam, the Name of the Lord.
 
ਉਹ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ (ਕਿਉਂਕਿ) ਉਹ ਸਾਧ ਸੰਗਤਿ ਵਿਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ ।੨।੧੦੩।੧੭੨।
In the Saadh Sangat, the Company of the Holy, drink deeply of the Lord's Ambrosial Nectar. ||2||103||172||
 
Gauree, Fifth Mehl:
 
(ਹੇ ਪ੍ਰਭੂ !) ਭਾਗਾਂ ਵਾਲਾ ਹੈ ਉਹ ਮੱਥਾ (ਜੇਹੜਾ ਤੇਰੇ ਦਰ ਤੇ ਨਿਉਂਦਾ ਹੈ) ਭਾਗਾਂ ਵਾਲੀਆਂ ਹਨ ਉਹ ਅੱਖਾਂ (ਜੋ) ਤੇਰੇ (ਦੀਦਾਰ ਵਿਚ ਮਸਤ ਰਹਿੰਦੀਆਂ ਹਨ) ।
Blessed is that forehead, and blessed are those eyes;
 
ਭਾਗਾਂ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ ।੧।
blessed are those devotees who are in love with You. ||1||
 
(ਹੇ ਭਾਈ !) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ ।
Without the Naam, the Name of the Lord, how anyone find peace?
 
(ਇਸ ਵਾਸਤੇ ਸਦਾ) ਜੀਭ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ ।੧।ਰਹਾਉ।
With your tongue, chant the Praises of the Name of the Lord. ||1||Pause||
 
ਉਹਨਾਂ ਉਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ
Nanak is a sacrifice to those
 
ਹੇ ਨਾਨਕ ! (ਆਖ—ਹੇ ਭਾਈ !) ਜਿਸ ਜਿਸ ਨੇ ਵਾਸਨਾ-ਰਹਿਤ ਪ੍ਰਭੂ ਦਾ ਨਾਮ ਜਪਿਆ ਹੈ ।੨।੧੦੪।੧੭੩।
who meditate on the Lord of Nirvaanaa. ||2||104||173||
 
Gauree, Fifth Mehl:
 
ਹੇ ਪ੍ਰਭੂ ! ਤੂੰ (ਹਰ ਥਾਂ ਮੇਰਾ) ਸਲਾਹਕਾਰ ਹੈਂ, ਤੂੰ ਹੀ (ਹਰ ਥਾਂ) ਮੇਰੇ ਨਾਲ ਵੱਸਦਾ ਹੈਂ ।
You are my Advisor; You are always with me.
 
ਤੂੰ ਹੀ (ਜੀਵਾਂ ਦੀ) ਸਾਰ ਲੈ ਕੇ ਸੰਭਾਲ ਕਰ ਕੇ ਰੱਖਿਆ ਕਰਦਾ ਹੈਂ ।੧।
You preserve, protect and care for me. ||1||
 
ਹੇ ਮੇਰੇ ਵੀਰ ! ਪਰਮਾਤਮਾ ਇਸ ਲੋਕ ਤੇ ਪਰਲੋਕ ਵਿਚ ਅਜਿਹਾ ਸਾਥੀ ਹੈ
Such is the Lord, our Help and Support in this world and the next.
 
ਕਿ ਉਹ ਆਪਣੇ ਸੇਵਕ ਦੀ ਇੱਜ਼ਤ (ਹਰ ਥਾਂ) ਰੱਖਦਾ ਹੈ ।੧।ਰਹਾਉ।
He protects the honor of His slave, O my Sibling of Destiny. ||1||Pause||
 
(ਹੇ ਭਾਈ !) ਜਿਸ ਪਰਮਾਤਮਾ ਦੇ ਵੱਸ ਵਿਚ ਸਾਡਾ ਇਹ ਲੋਕ ਹੈ, ਉਹੀ ਆਪ ਪਰਲੋਕ ਵਿਚ ਭੀ (ਸਾਡਾ ਰਾਖਾ) ਹੈ ।
He alone exists hereafter; this place is in His Power.
 
(ਹੇ ਭਾਈ !) ਮੇਰਾ ਮਨ ਤਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪਦਾ ਹੈ ।੨।
Twenty-four hours a day, O my mind, chant and meditate on the Lord. ||2||
 
ਹੇ ਪ੍ਰਭੂ ! ਜਿਸ (ਸੇਵਕ) ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈਂ, ਉਸ ਨੂੰ (ਤੇਰੇ ਦਰਬਾਰ ਵਿਚ) ਇੱਜ਼ਤ ਮਿਲਦੀ ਹੈ, ਉਹ (ਤੇਰੇ ਦਰ ਤੇ) ਕਬੂਲ ਹੁੰਦਾ ਹੈ,
His honor is acknowledged, and he bears the True Insignia;
 
ਉਸ ਨੂੰ (ਜੀਵਨ-ਸਫ਼ਰ ਵਿਚ) ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ, ਰਾਹਦਾਰੀ (ਵਜੋਂ) ਮਿਲਦਾ ਹੈ ।੩।
the Lord Himself issues His Royal Command. ||3||
 
ਪਰਮਾਤਮਾ ਆਪ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈ, ਆਪ ਹੀ (ਸਭ ਦੀ) ਪਾਲਣਾ ਕਰਨ ਵਾਲਾ ਹੈ ।
He Himself is the Giver; He Himself is the Cherisher.
 
ਹੇ ਨਾਨਕ ! ਤੂੰ ਸਦਾ ਹੀ ਉਸ ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ ।੪।੧੦੫।੧੭੪।
Continually, continuously, O Nanak, dwell upon the Name of the Lord. ||4||105||174||
 
Gauree, Fifth Mehl:
 
(ਹੇ ਭਾਈ!) ਅਭੁੱਲ ਗੁਰੂ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ,
When the Perfect True Guru becomes merciful,
 
ਸ੍ਰਿਸ਼ਟੀ ਦੇ ਰੱਖਿਅਕ ਪਰਮਾਤਮਾ (ਦਾ ਨਾਮ) ਸਦਾ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ ।੧।
the Lord of the World abides in the heart forever. ||1||
 
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ
Meditating on the Lord, I have found eternal peace.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by