ਗਉੜੀ ਮਹਲਾ ੫ ॥
Gauree, Fifth Mehl:
ਜੀਵਨ ਪਦਵੀ ਹਰਿ ਕੇ ਦਾਸ ॥
(ਹੇ ਭਾਈ ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਹਰੀ ਦੇ ਦਾਸ ਹਨ) ਹਰੀ ਦੇ ਦਾਸਾਂ ਨੂੰ ਉੱਚਾ ਆਤਮਕ ਦਰਜਾ ਪ੍ਰਾਪਤ ਹੈ,
The Lord's slaves attain the highest status of life.
ਜਿਨ ਮਿਲਿਆ ਆਤਮ ਪਰਗਾਸੁ ॥੧॥
ਉਹਨਾਂ (ਹਰੀ ਦੇ ਦਾਸਾਂ) ਨੂੰ ਮਿਲਿਆਂ ਆਤਮਾ ਨੂੰ (ਗਿਆਨ ਦਾ) ਚਾਨਣ ਮਿਲ ਜਾਂਦਾ ਹੈ ।੧।
Meeting them, the soul is enlightened. ||1||
ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥
ਹੇ ਮੇਰੇ ਮਨ ! ਧਿਆਨ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ ।
Those who listen with their mind and ears to the Lord's meditative remembrance,
ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥
ਹੇ ਪ੍ਰਾਣੀ ! (ਸਿਮਰਨ ਦੀ ਬਰਕਤਿ ਨਾਲ) ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਂਗਾ ।੧।ਰਹਾਉ।
are blessed with peace at the Lord's Gate, O mortal. ||1||Pause||
ਆਠ ਪਹਰ ਧਿਆਈਐ ਗੋਪਾਲੁ ॥
(ਹਰੀ ਦੇ ਦਾਸਾਂ ਦੀ ਸੰਗਤਿ ਵਿਚ ਰਹਿ ਕੇ) ਅੱਠੇ ਪਹਿਰ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸਿਮਰਨਾ ਚਾਹੀਦਾ ਹੈ ।
Twenty-four hours a day, meditate on the Sustainer of the World.
ਨਾਨਕ ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥
ਹੇ ਨਾਨਕ ! (ਸਿਮਰਨ ਦੀ ਬਰਕਤਿ ਨਾਲ ਹਰ ਥਾਂ ਪਰਮਾਤਮਾ ਦਾ) ਦਰਸਨ ਕਰ ਕੇ (ਮਨ) ਖਿੜਿਆ ਰਹਿੰਦਾ ਹੈ ।੨।੧੦੧।੧੭੦।
O Nanak, gazing on the Blessed Vision of His Darshan, I am enraptured. ||2||101||170||