Gauree, Fifth Mehl:
 
ਹੇ ਮਾਂ ! ਜਿਸ ਪਰਮਾਤਮਾ ਦਾ ਦਿੱਤਾ ਹੋਇਆ (ਅੰਨ) ਮਨੁੱਖ ਖਾਂਦਾ ਹੈ (ਦਿੱਤਾ ਹੋਇਆ ਕੱਪੜਾ ਮਨੁੱਖ) ਪਹਿਨਦਾ ਹੈ
They wear and eat the gifts from the Lord;
 
ਉਸ ਦੀ ਯਾਦ ਵਲੋਂ ਆਲਸ ਕਰਨਾ ਕਿਸੇ ਤਰ੍ਹਾਂ ਭੀ ਫਬਦਾ ਨਹੀਂ ।੧।
how can laziness help them, O mother? ||1||
 
(ਹੇ ਭਾਈ ! ਜੇਹੜੇ ਮਨੁੱਖ) ਮਾਲਕ-ਪ੍ਰਭੂ (ਦੀ ਯਾਦ) ਭੁਲਾ ਕੇ ਹੋਰ ਹੋਰ ਕੰਮ ਵਿਚ ਰੁੱਝੇ ਰਹਿੰਦੇ ਹਨ, ਉਹ ਨਕਾਰੀ ਮਾਇਆ ਦੇ ਵੱਟੇ ਵਿਚ ਆਪਣਾ ਕੀਮਤੀ ਮਨੱੁਖਾ ਜਨਮ ਗਵਾ ਲੈਂਦੇ ਹਨ ।
Forgetting her Husband Lord, and attaching herself to other affairs,
 
(ਉਹ ਰਤਨ ਤਾਂ ਸੁੱਟ ਦੇਂਦੇ ਹਨ, ਪਰ ਕਉਡੀ ਨੂੰ ਸਾਂਭਦੇ ਹਨ) ।੧।ਰਹਾਉ।
the soul-bride throws away the precious jewel in exchange for a mere shell. ||1||Pause||
 
(ਹੇ ਭਾਈ !) ਪਰਮਾਤਮਾ ਨੂੰ ਛੱਡ ਕੇ ਹੋਰ (ਪਦਾਰਥਾਂ ਦੇ) ਲੋਭ ਵਿਚ ਲੱਗਿਆਂ
Forsaking God, she is attached to other desires.
 
ਤੇ (ਪਰਮਾਤਮਾ ਦੀ) ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਭੀ ਸੋਭਾ ਨਹੀਂ ਮਿਲ ਸਕਦੀ ।੨।
But who has gained honor by saluting the slave? ||2||
 
(ਹੇ ਭਾਈ !) ਕੁੱਤੇ (ਦੇ ਸੁਭਾਅ ਵਾਲੇ ਮਨੁੱਖ) ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ,
They consume food and drink, delicious and sublime as ambrosial nectar.
 
ਪਰ ਜਿਸ ਪਰਮਾਤਮਾ ਨੇ (ਇਹ ਸਾਰੇ ਪਦਾਰਥ) ਦਿੱਤੇ ਹੋਏ ਹਨ ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ ।੩।
But the dog does not know the One who has bestowed these. ||3||
 
ਹੇ ਨਾਨਕ ! ਆਖ—ਹੇ ਪ੍ਰਭੂ ! ਅਸੀ ਜੀਵ ਨਾ-ਸ਼ੁਕਰੇ ਹਾਂ ।
Says Nanak, I have been unfaithful to my own nature.
 
ਹੇ ਜੀਵਾਂ ਦੇ ਦਿਲ ਜਾਣਨ ਵਾਲੇ ਪ੍ਰਭੂ ! ਸਾਨੂੰ ਬਖ਼ਸ਼ ਲੈ ।੪।੭੬।੧੪੫।
Please forgive me, O God, O Searcher of hearts. ||4||76||145||
 
Gauree, Fifth Mehl:
 
(ਹੇ ਮੇਰੇ ਵੀਰ !) ਆਪਣੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ।
I meditate on the Feet of God within my mind.
 
(ਪ੍ਰਭੂ-ਚਰਨਾਂ ਦਾ ਧਿਆਨ ਹੀ) ਸਾਰੇ ਤੀਰਥਾਂ ਦਾ ਇਸ਼ਨਾਨ ਹੈ ।੧।
This is my cleansing bath at all the sacred shrines of pilgrimage. ||1||
 
ਹੇ ਮੇਰੇ ਵੀਰ ! ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ ।
Meditate in remembrance on the Lord every day, O my Siblings of Destiny.
 
(ਜੇਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ) ਕੋ੍ਰੜਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ।੧।ਰਹਾਉ।
Thus, the filth of millions of incarnations shall be taken away. ||1||Pause||
 
(ਹੇ ਮੇਰੇ ਭਾਈ ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿਚ ਵਸਾਂਦਾ ਹੈ
Enshrine the Lord's Sermon within your heart,
 
ਉਹ ਸਾਰੇ ਮਨ-ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ ਹੈ ।੨।
and you shall obtain all the desires of your mind. ||2||
 
(ਹੇ ਭਾਈ !) ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ
Redeemed is the life, death and birth of those,
 
ਉਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਆ ਵੱਸਦਾ ਹੈ ।੩।
within whose hearts the Lord God abides. ||3||
 
ਹੇ ਨਾਨਕ ! ਉਹੀ ਮਨੁੱਖ ਸੁੱਧੇ ਜੀਵਨ ਵਾਲੇ ਬਣਦੇ ਹਨ
Says Nanak, those humble beings are perfect,
 
ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ ।੪।੭੭।੧੪੬।
who are blessed with the dust of the feet of the Holy. ||4||77||146||
 
Gauree, Fifth Mehl:
 
(ਹੇ ਭਾਈ ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ
They eat and wear what they are given, but still, they deny the Lord.
 
ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ।੧।
The messengers of the Righteous Judge of Dharma shall hunt them down. ||1||
 
(ਹੇ ਭਾਈ ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ ।
They are unfaithful to the One, who has given them body and soul.
 
(ਯਾਦ ਰੱਖ, ਇਥੋਂ ਖੁੰਝ ਕੇ) ਕੋ੍ਰੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ।੧।ਰਹਾਉ।
Through millions of incarnations, for so many lifetimes, they wander lost. ||1||Pause||
 
(ਹੇ ਭਾਈ !) ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ
Such is the lifestyle of the faithless cynics;
 
ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ ।੨।
everything they do is evil. ||2||
 
(ਹੇ ਭਾਈ !) ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ, ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ ।੩।
Within their minds, they have forgotten that Lord and Master, who created the soul, breath of life, mind and body. ||3||
 
(ਇਸ ਤਰ੍ਹਾਂ, ਹੇ ਭਾਈ ! ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ ।
Their wickedness and corruption have increased - they are recorded in volumes of books.
 
ਹੇ ਨਾਨਕ ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ—) ਹੇ ਦਇਆ ਦੇ ਸਮੁੰਦਰ ! ਹੇ ਸੁਖਾਂ ਦੇ ਸਮੰੁਦਰ ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ ।੪।
O Nanak, they are saved only by the Mercy of God, the Ocean of peace. ||4||
 
ਹੇ ਪਾਰਬ੍ਰਹਮ ਪ੍ਰਭੂ ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ
O Supreme Lord God, I have come to Your Sanctuary.
 
ਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ।੧।ਰਹਾਉ ਦੂਜਾ ।੭੮।੧੪੭।
Break my bonds, and carry me across, with the Lord's Name. ||1||Second Pause||78||147||
 
Gauree, Fifth Mehl:
 
(ਹੇ ਭਾਈ ! ਵੇਖੋ ਗੋਬਿੰਦ ਦੀ ਉਦਾਰਤਾ !) ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖ਼ਾਤਰ ਉਸ ਨੂੰ ਮਿੱਤਰ ਬਣਾਂਦਾ ਹ
For their own advantage, they make God their friend.
 
(ਫਿਰ ਭੀ ਉਹ ਉਸ ਦੇ) ਸਾਰੇ ਮਨੋਰਥ ਪੂਰੇ ਕਰ ਦੇਂਦਾ ਹੈ (ਤੇ ਉਸ ਨੂੰ) ਉਹ ਆਤਮਕ ਅਵਸਥਾ ਭੀ ਦੇ ਦੇਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ।੧।
He fulfills all their desires, and blesses them with the state of liberation. ||1||
 
(ਹੇ ਭਾਈ !) ਹਰੇਕ ਮਨੁੱਖ ਇਹੋ ਜਿਹਾ (ਇਹੋ ਜਿਹੇ ਪ੍ਰਭੂ ਨੂੰ) ਮਿੱਤਰ ਬਣਾਓ
Everyone should make Him such a friend.
 
ਜਿਸ (ਦੇ ਦਰ) ਤੋਂ ਕੋਈ ਖ਼ਾਲੀ ਨਹੀਂ ਰਹਿੰਦਾ ।੧।ਰਹਾਉ।
No one goes away empty-handed from Him. ||1||Pause||
 
ਜਿਸ ਮਨੁੱਖ ਨੇ (ਉਸ ਗੋਬਿੰਦ ਨੂੰ) ਆਪਣੀ ਗ਼ਰਜ਼ ਵਾਸਤੇ ਭੀ ਆਪਣੇ ਹਿਰਦੇ ਵਿਚ ਲਿਆ ਟਿਕਾਇਆ ਹ
For their own purposes, they enshrine the Lord in the heart;
 
(ਗੋਬਿੰਦ ਨੇ ਉਸ ਦੇ) ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ ।੨।
all pain, suffering and disease are taken away. ||2||
 
(ਹੇ ਭਾਈ !) ਜਿਸ ਮਨੁੱਖ ਦੀ ਜੀਭ ਗੋਬਿੰਦ ਦਾ ਨਾਮ ਉੱਚਾਰਨ ਲਈ ਤਾਂਘ ਕਰਦੀ ਹੈ
Their tongues learn the habit of chanting the Lord's Name,
 
ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ।੩।ੈ
and all their works are brought to perfection. ||3||
 
ਹੇ ਨਾਨਕ ! (ਆਖ—) ਅਸੀ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ,
So many times, Nanak is a sacrifice to Him;
 
ਸਾਡਾ ਗੋਬਿੰਦ ਐਸਾ ਹੈ ਕਿ ਉਸ ਦਾ ਦਰਸਨ ਸਾਰੇ ਫਲ ਦੇਂਦਾ ਹੈ ।੪।੭੯।੧੪੮।
fruitful is the Blessed Vision, the Darshan, of my Lord of the Universe. ||4||79||148||
 
Gauree, Fifth Mehl:
 
(ਹੇ ਭਾਈ !) ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ ਕੋ੍ਰੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ
Millions of obstacles are removed in an instant,
 
ਜੇਹੜੇ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣਦੇ ਹਨ ।੧।
for those who listen to the Sermon of the Lord, Har, Har, in the Saadh Sangat, the Company of the Holy. ||1||
 
(ਹੇ ਭਾਈ !) ਪਰਮਾਤਮਾ ਦਾ ਨਾਮ-ਰਸ ਪੀਂਦਿਆਂ, ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਂਦਿਆਂ,
They drink in the sublime essence of the Lord's Name, the Ambrosial Elixir.
 
ਪਰਮਾਤਮਾ ਦੇ ਚਰਨ ਜਪ ਕੇ (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ।੧।ਰਹਾਉ।
Meditating on the Lord's Feet, hunger is taken away. ||1||Pause||
 
ਉਸ ਨੂੰ ਸਾਰੇ ਸੁਖਾਂ ਦੇ ਖ਼ਜ਼ਾਨੇ ਤੇ ਆਤਮਕ ਅਡੋਲਤਾ ਦੇ ਆਨੰਦ ਮਿਲ ਜਾਂਦੇ ਹਨ
The treasure of all happiness, celestial peace and poise,
 
ਹੇ ਭਗਵਾਨ ! ਉਸ ਮਨੁੱਖ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ ।੨।
are obtained by those, whose hearts are filled with the Lord God. ||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by