ਹੇ ਮੇਰੇ ਰਾਮ ! ਹੇ ਮੇਰੇ ਮਾਲਕ ! ਹੇ ਹਰੀ ! ਮੈਨੂੰ ਮੂਰਖ ਨੂੰ (ਆਪਣੀ ਸਰਨ ਵਿਚ) ਰੱਖ ।
O my Lord, I am so foolish; save me, O my Lord God!
ਤੇਰੇ ਸੇਵਕ ਦੀ ਵਡਿਆਈ ਤੇਰੀ ਹੀ ਵਡਿਆਈ ਹੈ ।੧।ਰਹਾਉ।
Your servant's praise is Your Own Glorious Greatness. ||1||Pause||
ਜਿਸ ਮਨੁੱਖ ਨੂੰ ਆਪਣੇ ਮਨ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਪਿਆਰੀ ਲੱਗਦੀ ਹੈ, ਉਸ ਦੇ ਹਿਰਦੇ-ਮੰਦਰ ਵਿਚ ਹਿਰਦੇ-ਘਰ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ ।
Those whose minds are pleased by the Praises of the Lord, Har, Har, are joyful in the palaces of their own homes.
ਜਦੋਂ ਉਹ ਹਰੀ ਦੇ ਗੁਣ ਗਾਂਦਾ ਹੈ (ਉਸ ਨੂੰ ਇਉਂ ਜਾਪਦਾ ਹੈ ਜਿਵੇਂ) ਸਾਰੇ ਸੁਆਦਲੇ ਮਿੱਠੇ ਰਸ ਉਸ ਦੇ ਮੂੰਹ ਵਿਚ ਪੈ ਰਹੇ ਹਨ ।
Their mouths savor all the sweet delicacies when they sing the Glorious Praises of the Lord.
ਪਰਮਾਤਮਾ ਦਾ ਸੇਵਕ-ਭਗਤ ਆਪਣੀਆਂ ਇੱਕੀ ਕੁਲਾਂ ਵਿਚ ਰਾਖਾ ਹੈ ਆਸਰਾ ਹੈ, ਪਰਮਾਤਮਾ ਦਾ ਸੇਵਕ ਸਾਰੇ ਜਗਤ ਨੂੰ ਹੀ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।੨।
The Lord's humble servants are the saviors of their families; they save their families for twenty-one generations - they save the entire world! ||2||
ਇਹ ਸਾਰਾ ਹੀ ਜਗਤ ਜੋ ਬਣਿਆ ਦਿੱਸਦਾ ਹੈ ਇਹ ਸਾਰਾ ਪਰਮਾਤਮਾ ਨੇ ਹੀ ਪੈਦਾ ਕੀਤਾ ਹੈ, ਇਹ ਸਾਰਾ ਉਸੇ ਦਾ ਮਹਾਨ ਕੰਮ ਹੈ ।
Whatever has been done, has been done by the Lord; it is the Glorious Greatness of the Lord.
ਹੇ ਹਰੀ ! (ਜਗਤ ਦੇ ਸਾਰੇ) ਜੀਵ ਤੇਰੇ ਪੈਦਾ ਕੀਤੇ ਹੋਏ ਹਨ, (ਸਭਨਾਂ ਜੀਵਾਂ ਵਿਚ) ਤੂੰ ਹੀ ਤੂੰ ਮੌਜੂਦ ਹੈਂ । (ਹੇ ਭਾਈ ! ਸਭ ਜੀਵਾਂ ਪਾਸੋਂ) ਪਰਮਾਤਮਾ (ਆਪ ਹੀ ਆਪਣੀ) ਪੂਜਾ-ਭਗਤੀ ਕਰਾ ਰਿਹਾ ਹੈ ।
O Lord, in Your creatures, You are pervading; You inspire them to worship You.
ਪਰਮਾਤਮਾ ਆਪ ਹੀ ਆਪਣੀ ਭਗਤੀ ਦੇ ਖ਼ਜ਼ਾਨੇ (ਸਭ ਜੀਵਾਂ ਨੂੰ) ਦਿਵਾਂਦਾ ਹੈ, ਆਪ ਹੀ ਵੰਡਦਾ ਹੈ ।੩।
The Lord leads us to the treasure of devotional worship; He Himself bestows it. ||3||
ਜੇ ਕੋਈ ਗ਼ੁਲਾਮ ਮੰਡੀ ਵਿਚੋਂ ਖ਼ਰੀਦਿਆ ਹੋਇਆ ਹੋਵੇ, ਉਸ (ਗ਼ੁਲਾਮ) ਦੀ (ਆਪਣੇ ਮਾਲਕ ਦੇ ਸਾਹਮਣੇ) ਕੋਈ ਚਾਲਾਕੀ ਨਹੀਂ ਚੱਲ ਸਕਦੀ (ਪਰਮਾਤਮਾ ਦਾ ਸੇਵਕ-ਭਗਤ ਸਤਸੰਗ ਦੀ ਹੱਟੀ ਵਿਚੋਂ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੁੰਦਾ ਹੈ, ਉਸ ਸੇਵਕ ਨੂੰ)
I am a slave, purchased in Your market; what clever tricks do I have?
ਜੇ ਪਰਮਾਤਮਾ ਰਾਜ-ਤਖ਼ਤ ਉਤੇ ਬਿਠਾ ਦੇਵੇ ਤਾਂ ਭੀ ਉਹ ਪਰਮਾਤਮਾ ਦਾ ਗ਼ੁਲਾਮ ਹੀ ਰਹਿੰਦਾ ਹੈ (ਆਪਣੇ ਬਣਾਏ ਹੋਏ ਸੇਵਕ) ਘਸਿਆਰੇ ਦੇ ਮੂੰਹੋਂ ਭੀ ਪਰਮਾਤਮਾ ਹਰਿ-ਨਾਮ ਹੀ ਜਪਾਂਦਾ ਹੈ ।
If the Lord were to set me upon a throne, I would still be His slave. If I were a grass-cutter, I would still chant the Lord's Name.
(ਹੇ ਭਾਈ !) ਦਾਸ ਨਾਨਕ ਪਰਮਾਤਮਾ ਦਾ (ਖ਼ਰੀਦਿਆ ਹੋਇਆ) ਗ਼ੁਲਾਮ ਹੈ, ਇਹ ਪਰਮਾਤਮਾ ਦੀ ਮਿਹਰ ਹੈ (ਕਿ ਉਸ ਨੇ ਨਾਨਕ ਨੂੰ ਆਪਣਾ ਗ਼ੁਲਾਮ ਬਣਾਇਆ ਹੋਇਆ ਹੈ) ।੪।੨।੮।੪੬।
Servant Nanak is the slave of the Lord; contemplate the Glorious Greatness of the Lord||4||2||8||46||
Gauree Bairaagan, Fourth Mehl:
ਕਿਸਾਨ ਖੇਤੀ ਦਾ ਕੰਮ ਜੀ ਲਾ ਕੇ (ਪੂਰੀ ਮਿਹਨਤ ਨਾਲ) ਕਰਦਾ ਹੈ,
The farmers love to work their farms;
ਹਲ ਵਾਹੁੰਦਾ ਹੈ ਉੱਦਮ ਕਰਦਾ ਹੈ ਤੇ ਤਾਂਘ ਕਰਦਾ ਹੈ (ਕਿ ਫ਼ਸਲ ਚੰਗਾ ਲੱਗੇ, ਤਾਂ ਜੁ) ਮੇਰਾ ਪੁੱਤਰ ਖਾਏ ਮੇਰੀ ਧੀ ਖਾਏ ।
they plow and work the fields, so that their sons and daughters may eat.
ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ (ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਅੰਤ ਵੇਲੇ (ਜਦੋਂ ਹੋਰ ਕੋਈ ਸਾਥੀ ਨਹੀਂ ਰਹਿ ਜਾਂਦਾ) ਪਰਮਾਤਮਾ ਉਸ ਨੂੰ (ਮੋਹ ਆਦਿਕ ਦੇ ਪੰਜੇ ਤੋਂ) ਛੁਡਾਂਦਾ ਹੈ ।੧।
In just the same way, the Lord's humble servants chant the Name of the Lord, Har, Har, and in the end, the Lord shall save them. ||1||
ਹੇ ਮੇਰੇ ਰਾਮ ! ਮੈਨੂੰ ਮੂਰਖ ਨੂੰ ਉੱਚੀ ਆਤਮਕ ਅਵਸਥਾ ਬਖ਼ਸ਼,
I am foolish - save me, O my Lord!
ਮੈਨੂੰ ਗੁਰੂ ਦੇ ਸੇਵਾ ਦੇ ਕੰਮ ਵਿਚ ਜੋੜ ।੧।ਰਹਾਉ।
O Lord, enjoin me to work and serve the Guru, the True Guru. ||1||Pause||
ਸੌਦਾਗਰ ਸੌਦਾਗਰੀ ਕਰਨ ਵਾਸਤੇ ਘੋੜੇ ਲੈ ਕੇ ਤੁਰ ਪੈਂਦਾ ਹੈ
The traders buy horses, planning to trade them.
(ਸੌਦਾਗਰੀ ਵਿਚ ਉਹ) ਧਨ ਖੱਟਦਾ ਹੈ (ਹੋਰ ਧਨ ਦੀ) ਆਸ ਕਰਦਾ ਹੈ (ਜਿਉਂ ਜਿਉਂ ਕਮਾਈ ਕਰਦਾ ਹੈ ਤਿਉਂ ਤਿਉਂ) ਮਾਇਆ ਦਾ ਮੋਹ ਵਧਾਂਦਾ ਜਾਂਦਾ ਹੈ ।
They hope to earn wealth; their attachment to Maya increases.
ਇਸੇ ਤਰ੍ਹਾਂ ਪਰਮਾਤਮਾ ਦਾ ਦਾਸ ਪਰਮਾਤਮਾ ਦਾ ਨਾਮ ਸਿਮਰਦਾ ਹੈ, ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣਦਾ ਹੈ ।੨।
In just the same way, the Lord's humble servants chant the Name of the Lord, Har, Har; chanting the Lord's Name, they find peace. ||2||
ਦੁਕਾਨਦਾਰ ਦੁਕਾਨ ਵਿਚ ਬੈਠ ਕੇ ਦੁਕਾਨ ਦਾ ਕੰਮ ਕਰਦਾ ਹੈ ਤੇ (ਮਾਇਆ) ਇਕੱਠੀ ਕਰਦਾ ਹੈ (ਜੋ ਉਸ ਦੇ ਆਤਮਕ ਜੀਵਨ ਵਾਸਤੇ) ਜ਼ਹਰ (ਦਾ ਕੰਮ ਕਰਦੀ ਜਾਂਦੀ) ਹੈ
The shop-keepers collect poison, sitting in their shops, carrying on their business.
(ਕਿਉਂਕਿ ਇਹ ਤਾਂ ਨਿਰਾ) ਮੋਹ ਦਾ ਝੂਠਾ ਖਿਲਾਰਾ ਹੈ, ਝੂਠ ਦਾ ਪਸਾਰਾ ਹੈ (ਜਿਉਂ ਜਿਉਂ ਇਸ ਵਿਚ ਵਧੀਕ ਰੁੱਝਦਾ ਹੈ ਤਿਉਂ ਤਿਉਂ) ਇਸ ਨਾਸਵੰਤ ਦੇ ਮੋਹ ਵਿਚ ਫਸਦਾ ਜਾਂਦਾ ਹੈ ।
Their love is false, their displays are false, and they are engrossed in falsehood.
ਇਸੇ ਤਰ੍ਹਾਂ ਪਰਮਾਤਮਾ ਦੇ ਦਾਸ ਨੇ (ਭੀ) ਧਨ ਇਕੱਠਾ ਕੀਤਾ ਹੁੰਦਾ ਹੈ ਪਰ ਉਹ ਹਰਿ-ਨਾਮ ਦਾ ਧਨ ਹੈ, ਇਹ ਨਾਮ-ਧਨ ਉਹ ਆਪਣੀ ਜ਼ਿੰਦਗੀ ਦੇ ਸਫ਼ਰ ਵਾਸਤੇ ਖ਼ਰਚ (ਦੇ ਤੌਰ ਤੇ) ਲੈ ਜਾਂਦਾ ਹੈ ।੩।
In just the same way, the Lord's humble servants gather the wealth of the Lord's Name; they take the Lord's Name as their supplies. ||3||
ਮਾਇਆ ਦੇ ਮੋਹ ਦਾ ਇਹ ਖਿਲਾਰਾ (ਤਾਂ) ਮਾਇਆ ਦੇ ਮੋਹ ਵਿਚ ਫਸਾਣ ਲਈ ਫਾਹੀ ਹੈ ।
This emotional attachment to Maya and family, and the love of duality, is a noose around the neck.
ਇਸ ਵਿਚੋਂ ਉਹ ਮਨੁੱਖ ਪਾਰ ਲੰਘਦਾ ਹੈ, ਜੇਹੜਾ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਦਾਸਾਂ ਦਾ ਦਾਸ ਬਣਦਾ ਹੈ ।
Following the Guru's Teachings, the humble servants are carried across; they become the slaves of the Lord's slaves.
ਦਾਸ ਨਾਨਕ ਨੇ (ਭੀ) ਗੁਰੂ ਦੀ ਸਰਨ ਪੈ ਕੇ (ਆਤਮਕ ਜੀਵਨ ਵਾਸਤੇ) ਚਾਨਣ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ ।੪।੩।੯।੪੭।
Servant Nanak meditates on the Naam; the Gurmukh is enlightened. ||4||3||9||47||
Gauree Bairaagan, Fourth Mehl:
ਜੇਹੜਾ ਮਨੁੱਖ ਸਦਾ ਦਿਨ ਰਾਤ (ਮਾਇਆ ਦਾ) ਲਾਲਚ ਕਰਦਾ ਰਹਿੰਦਾ ਹੈ ਮਾਇਆ ਦੀ ਪ੍ਰੇਰਨਾ ਵਿਚ ਆ ਕੇ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ,
Continuously, day and night, they are gripped by greed and deluded by doubt.
ਉਹ ਉਸ ਵੇਗਾਰੀ ਵਾਂਗ ਹੈ ਜੋ ਆਪਣੇ ਸਿਰ ਉੱਤੇ (ਬਿਗਾਨਾ) ਭਾਰ ਚੁੱਕ ਕੇ ਵੇਗਾਰ ਕੱਢਦਾ ਫਿਰਦਾ ਹੈ ।
The slaves labor in slavery, carrying the loads upon their heads.
ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ (ਗੁਰੂ ਦੀ ਦੱਸੀ ਸੇਵਾ ਕਰਦਾ ਹੈ) ਉਸ ਨੂੰ ਪਰਮਾਤਮਾ ਨੇ (ਨਾਮ-ਸਿਮਰਨ ਦੇ) ਉਸ ਕੰੰਮ ਵਿਚ ਲਾ ਦਿੱਤਾ ਹੈ ਜੋ ਉਸ ਦਾ ਅਸਲ ਆਪਣਾ ਕੰਮ ਹੈ ।੧।
That humble being who serves the Guru is put to work by the Lord in His Home. ||1||
ਹੇ ਮੇਰੇ ਰਾਮ ! (ਅਸਾਂ ਜੀਵਾਂ ਦੇ) ਮਾਇਆ ਦੇ ਬੰਧਨ ਤੋੜ ਤੇ ਸਾਨੂੰ ਸਾਡੇ ਅਸਲੀ ਆਪਣੇ ਕੰਮ ਵਿਚ ਜੋੜ,
O my Lord, please break these bonds of Maya, and put me to work in Your Home.
ਅਸੀ ਹਰਿ-ਨਾਮ ਵਿਚ ਲੀਨ ਹੋ ਕੇ ਸਦਾ ਹਰਿ-ਗੁਣ ਗਾਂਦੇ ਰਹੀਏ ।੧।ਰਹਾਉ।
I continuously sing the Glorious Praises of the Lord; I am absorbed in the Lord's Name. ||1||Pause||
ਨਿਰੋਲ ਮਾਇਆ ਦੀ ਖ਼ਾਤਰ ਕੋਈ ਮਨੁੱਖ ਕਿਸੇ ਰਾਜੇ-ਪਾਤਿਸ਼ਾਹ ਦੀ ਨੌਕਰੀ ਕਰਦਾ ਹੈ ।
Mortal men work for kings, all for the sake of wealth and Maya.
ਰਾਜਾ ਕਈ ਵਾਰੀ (ਕਿਸੇ ਖ਼ੁਨਾਮੀ ਦੇ ਕਾਰਨ ਉਸ ਨੂੰ) ਕੈਦ ਕਰ ਦੇਂਦਾ ਹੈ ਜਾਂ (ਕੋਈ ਜੁਰਮਾਨਾ ਆਦਿਕ) ਸਜ਼ਾ ਦੇਂਦਾ ਹੈ, ਜਾਂ, ਰਾਜਾ (ਆਪ ਹੀ) ਮਰ ਜਾਂਦਾ ਹੈ (ਤੇ ਉਸ ਮਨੁੱਖ ਦੀ ਨੌਕਰੀ ਹੀ ਮੁੱਕ ਜਾਂਦੀ ਹੈ) ।
But the king either imprisons them, or fines them, or else dies himself.
ਪਰ ਸਤਿਗੁਰੂ ਦੀ ਸੇਵਾ ਸਦਾ ਫਲ ਦੇਣ ਵਾਲੀ ਹੈ ਸਦਾ ਸਲਾਹੁਣ-ਯੋਗ ਹੈ, ਕਿਉਂਕਿ ਇਸ ਸੇਵਾ ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਦਾ ਹੈ ।੨।
Blessed, rewarding and fruitful is the service of the True Guru; through it, I chant the Name of the Lord, Har, Har, and I have found peace. ||2||
ਮਾਇਆ ਕਮਾਣ ਦੀ ਖ਼ਾਤਰ ਕਈ ਤਰ੍ਹਾਂ ਦਾ ਸਦਾ ਵਣਜ-ਵਿਹਾਰ ਭੀ ਕਰੀਦਾ ਹੈ,
Everyday, people carry on their business, with all sorts of devices to earn interest, for the sake of Maya.
ਜਦੋਂ (ਉਹ ਵਣਜ-ਵਪਾਰ) ਨਫ਼ਾ ਦੇਂਦਾ ਹੈ ਤਾਂ ਮਨ ਵਿਚ ਖ਼ੁਸ਼ੀ ਹੁੰਦੀ ਹੈ, ਪਰ ਘਾਟਾ ਪੈਣ ਤੇ ਮਨੁੱਖ (ਹਾਹੁਕੇ ਨਾਲ) ਮਰ ਜਾਂਦਾ ਹੈ ।
If they earn a profit, they are pleased, but their hearts are broken by losses.
ਪਰ ਜੇਹੜਾ ਮਨੁੱਖ ਆਪਣੇ ਗੁਰੂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੌਦੇ ਦੀ ਸਾਂਝ ਪਾਂਦਾ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ।੩।
One who is worthy, becomes a partner with the Guru, and finds a lasting peace forever. ||3||