ਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ,
This wretched world is a fortress of paper, of color and form and clever tricks.
ਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਹੈ ਤੇ ਮਰਦਾ ਹੈ ।੪।
A tiny drop of water or a little puff of wind destroys its glory; in an instant, its life is ended. ||4||
ਜਿਵੇਂ ਕਿਸੇ ਨਦੀ ਦੇ ਕੰਢੇ ਉਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾਹ ਉਹ ਘਰ ਰਹਿ ਜਾਂਦਾ ਹੈ ਨਾਹ ਉਹ ਰੁੱਖ ਰਹਿ ਜਾਂਦਾ ਹੈ, ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ ਤਾਂ ਜਦੋਂ ਭੀ ਮੌਕਾ ਮਿਲਦਾ ਹੈ ਸਪਣੀ ਉਸ ਨੂੰ ਡੰਗ ਮਾਰ ਹੀ ਦੇਂਦੀ ਹੈ
It is like a tree-house near the bank of a river, with a serpent's den in that house.
ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ (ਉਹ ਨਦੀ ਦੇ ਉਲਟੇ ਹੋਏ ਹੜ੍ਹ ਵਾਂਗ ਹੈ, ਉਹ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ) ।੫।
When the river overflows, what happens to the tree house? The snake bites, like duality in the mind. ||5||
ਗੁਰੂ ਤੋਂ ਮਿਲਿਆ ਹੋਇਆ ਗਿਆਨ, ਗੁਰੂ ਦੇ ਬਚਨਾਂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਜੁੜੀ ਸੁਰਤਿ, ਮਾਨੋ, ਸੱਪ ਨੂੰ ਕੀਲਣ ਵਾਲਾ ਮੰਤਰ ਹੈ । ਜਿਸ ਦੇ ਪਾਸ ਭੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮਤਿ ਦੀ ਬਰਕਤਿ ਨਾਲ ਮਾਇਆ (ਸਪਣੀ ਦਾ ਜ਼ਹਰ) ਸਾੜ ਲਿਆ ਹੈ
Through the magic spell of the Guru's spiritual wisdom, and meditation on the Word of the Guru's Teachings, vice and corruption are burnt away.
(ਵੇਖੋ!) ਪਰਮਾਤਮਾ ਦੀ ਭਗਤੀ (ਇਕ) ਅਨੋਖੀ (ਦਾਤਿ) ਹੈ, ਜਿਸ ਮਨੁੱਖ ਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ (ਹਿਰਦੇ ਵਿਚ) ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ (ਭਾਵ, ਇੰਦ੍ਰੇ) ਬਰਫ਼ ਵਰਗਾ ਸੀਤਲ ਹੋ ਜਾਂਦਾ ਹੈ ।੬।
The mind and body are cooled and soothed and Truth is obtained, through the wondrous and unique devotional worship of the Lord. ||6||
ਹੇ ਗੋਪਾਲ! ਜਿਤਨੀ ਲੁਕਾਈ ਹੈ ਸਾਰੀ ਹੀ ਤੈਥੋਂ (ਸਭ ਪਦਾਰਥ) ਮੰਗਦੀ ਹੈ, ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ ।
All that exists begs of You; You are merciful to all beings.
ਹੇ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ, ਮੇਰੀ ਇੱਜ਼ਤ ਰੱਖ ਲੈ, (ਮਿਹਰ ਕਰ) ਮੈਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ ।੭।
I seek Your Sanctuary; please save my honor, O Lord of the World, and bless me with Truth. ||7||
ਮਾਇਆ ਦੇ ਧੰਧੇ ਵਿਚ ਬੱਝੀ ਹੋਈ ਲੁਕਾਈ (ਆਤਮਕ ਜੀਵਨ ਵਲੋਂ) ਅੰਨ੍ਹੀ ਹੋਈ ਪਈ ਹੈ (ਸਹੀ ਜੀਵਨ-ਜੁਗਤਿ ਬਾਰੇ ਇਸ ਨੂੰ) ਕੁਝ ਭੀ ਨਹੀਂ ਸੁੱਝਦਾ, (ਤਾਹੀਏਂ) ਨਿਰਦਈ ਕੰਮ ਕਰਦੀ ਜਾ ਰਹੀ ਹੈ ।
Bound in worldly affairs and entanglements, the blind one does not understand; he acts like a murderous butcher.
ਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ (ਆਤਮਕ ਜੀਵਨ ਬਾਰੇ) ਸਮਝ ਆ ਜਾਂਦੀ ਹੈ, ਇਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ-ਪਛਾਣ ਟਿੱਕ ਜਾਂਦੀ ਹੈ ।੮।
But if he meets with the True Guru, then he comprehends and understands, and his mind is imbued with true spiritual wisdom. ||8||
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ), (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ, ਤੇ ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ ।
Without the Truth, this worthless body is false; I have consulted my Guru on this.
ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ । ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ।੯।੨।
O Nanak, that God has revealed God to me; without the Truth, all the world is just a dream. ||9||2||
Malaar, First Mehl:
(ਹੇ ਮਾਂ! ਬਬੀਹੇ ਦੀ ਕੂਕ ਸੁਣ ਕੇ ਮੈਨੂੰ ਸਮਝ ਆਈ ਕਿ) ਬਬੀਹਾ ਤੇ ਮੱਛੀ ਪਾਣੀ ਤੋਂ ਹੀ ਸੁਖ ਪਾਂਦੇ ਹਨ, ਹਰਨ ਭੀ (ਘੰਡੇ ਹੇੜੇ ਦੇ) ਸ਼ਬਦ ਤੋਂ ਸੁਖ ਲੈਂਦਾ ਹੈ (ਤਾਂ ਫਿਰ ਪਤੀ-ਪ੍ਰਭੂ ਦੇ ਵਿਛੋੜੇ ਵਿਚ ਮੈਂ ਕਿਵੇਂ ਸੁਖੀ ਹੋਣ ਦੀ ਆਸ ਕਰ ਸਕਦੀ ਹਾਂ?) ।੧।
The rainbird and the fish find peace in water; the deer is pleased by the sound of the bell. ||1||
ਹੇ ਮੇਰੀ ਮਾਂ! (ਸ੍ਵਾਂਤੀ ਬੂੰਦ ਦੀ ਤਾਂਘ ਵਿਚ) ਰਾਤੀਂ ਬਬੀਹਾ (ਬੜੇ ਵੈਰਾਗ ਵਿਚ) ਬੋਲਿਆ (ਉਸ ਦੀ ਵਿਲਕਣੀ ਸੁਣ ਕੇ ਮੇਰੇ ਅੰਦਰ ਭੀ ਧ੍ਰੂਹ ਪਈ) ।੧।ਰਹਾਉ।
The rainbird chirps in the night, O my mother. ||1||Pause||
O my Beloved, my love for You shall never end, if it is Your Will. ||2||
(ਹੇ ਮਾਂ! ਮੇਰੀ ਬੇਨਤੀ ਸੁਣ ਕੇ ਪ੍ਰਭੂ ਨੇ ਮਿਹਰ ਕੀਤੀ) ਮੇਰੇ ਹਿਰਦੇ ਵਿਚ ਉਸ ਸਦਾ-ਥਿਰ ਪ੍ਰੀਤਮ ਦਾ ਨਾਮ ਸਿਮਰਨ ਵਾਲੀ ਮਤਿ ਆ ਟਿਕੀ, ਹੁਣ ਮੇਰੀ ਮਾਇਆ ਦੇ ਮੋਹ ਵਾਲੀ ਨੀਂਦ ਮੁੱਕ ਗਈ ਹੈ, ਮੇਰੇ ਸਰੀਰ ਵਿਚ ਦੀ ਹਉਮੈ ਭੀ ਦੂਰ ਹੋ ਗਈ ਹੈ ।੩।
Sleep is gone, and egotism is exhausted from my body; my heart is permeated with the Teachings of Truth. ||3||
(ਹੇ ਮਾਂ! ਬਬੀਹੇ ਦੀ ਵਿਲਕਣੀ ਵਿਚੋਂ ਮੈਨੂੰ ਜਾਪਿਆ ਕਿ ਉਹ ਇਉਂ ਤਰਲੇ ਲੈ ਰਿਹਾ ਹੈ—) ਮੈਂ ਰੁੱਖਾਂ ਬਿਰਖਾਂ ਤੇ ਉੱਡ ਉੱਡ ਕੇ ਜਾਂਦਾ ਹਾਂ ਪਰ (ਸ੍ਵਾਂਤੀ ਬੰੂਦ ਤੋਂ ਬਿਨਾ) ਭੁੱਖਾ (ਪਿਆਸਾ) ਹੀ ਹਾਂ! (ਬਬੀਹੇ ਦੀ ਵਿਲਕਣੀ ਤੋਂ ਪੇ੍ਰਰਿਤ ਹੋ ਕੇ ਹੁਣ) ਮੈਂ ਬੜੇ ਪਿਆਰ ਨਾਲ ਪਰਮਾਤਮਾ-ਪਤੀ ਦਾ ਨਾਮ-ਅੰਮ੍ਰਿਤ ਪੀ ਰਹੀ ਹਾਂ ।੪।
Flying among the trees and plants, I remain hungry; lovingly drinking in the Naam, the Name of the Lord, I am satisfied. ||4||
(ਹੇ ਮਾਂ!) ਰਜ਼ਾ ਦੇ ਮਾਲਕ ਪ੍ਰਭੂ ਦੇ ਦੀਦਾਰ ਦੀ (ਮੇਰੇ ਅੰਦਰ) ਬੜੀ ਤਾਂਘ ਹੈ, ਮੇਰੀ ਜੀਭ (ਉਸ ਦੇ ਦਰਸਨ ਲਈ) ਤਰਲੇ ਲੈ ਰਹੀ ਹੈ, (ਉਡੀਕ ਵਿਚ) ਮੇਰੀਆਂ ਅੱਖਾਂ ਦੀ ਟਿਕਟਿਕੀ ਲੱਗੀ ਹੋਈ ਹੈ ।੫।
I stare at You, and my tongue cries out to You; I am so thirsty for the Blessed Vision of Your Darshan. ||5||
(ਹੇ ਮਾਂ! ਹੁਣ ਮੈਂ ਮਹਿਸੂਸ ਕਰਦੀ ਹਾਂ ਕਿ) ਪਿਆਰੇ ਪ੍ਰਭੂ-ਪਤੀ ਤੋਂ ਬਿਨਾ ਮੈਂ ਜਿਤਨਾ ਭੀ ਸਿੰਗਾਰ ਕਰਦੀ ਹਾਂ ਉਤਨਾ ਹੀ (ਵਧੀਕ) ਮੇਰਾ ਸਰੀਰ (ਸੁਖੀ ਹੋਣ ਦੇ ਥਾਂ) ਤਪਦਾ ਹੈ । (ਚੰਗੇ ਤੋਂ ਚੰਗਾ ਭੀ) ਕੱਪੜਾ (ਮੈਨੂੰ ਆਪਣੇ) ਸਰੀਰ ਉਤੇ ਸੁਖਾਂਦਾ ਨਹੀਂ ਹੈ ।੬।
Without my Beloved, the more I decorate myself, the more my body burns; these clothes do not look good on my body. ||6||
(ਹੇ ਮਾਂ!) ਆਪਣੇ ਪਿਆਰੇ ਤੋਂ ਬਿਨਾ ਮੈਂ (ਇਕ) ਪਲ ਭਰ ਭੀ (ਸ਼ਾਂਤ-ਚਿੱਤ) ਨਹੀਂ ਰਹਿ ਸਕਦੀ, ਪ੍ਰਭੂ-ਪਤੀ ਨੂੰ ਮਿਲਣ ਤੋਂ ਬਿਨਾ ਮੈਨੂੰ ਨੀਂਦ ਨਹੀਂ ਪੈਂਦੀ (ਸ਼ਾਂਤੀ ਨਹੀਂ ਆਉਂਦੀ) ।੭।
Without my Beloved, I cannot survive even for an instant; without meeting Him, I cannot sleep. ||7||
ਹੇ ਮਾਂ!) ਪ੍ਰਭੂ-ਪਤੀ ਤਾਂ (ਹਰੇਕ ਜੀਵ-ਇਸਤ੍ਰੀ ਦੇ) ਨੇੜੇ (ਵੱਸਦਾ) ਹੈ; ਪਰ ਭਾਗ-ਹੀਣ ਨੂੰ ਇਹ ਸਮਝ ਨਹੀਂ ਆਉਂਦੀ । (ਸੁਭਾਗਣ) ਨੂੰ (ਉਸ ਦੇ ਅੰਦਰ ਹੀ ਪਰਮਾਤਮਾ) ਵਿਖਾ ਦਿੱਤਾ ਹੈ ।੮।
Her Husband Lord is nearby, but the wretched bride does not know it. The True Guru reveals Him to her. ||8||
(ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ) ਆਤਮਕ ਅਡੋਲਤਾ ਵਿਚ (ਟਿੱਕ ਗਈ ਉਸਨੂੰ ਪ੍ਰਭੂ-ਪਤੀ) ਮਿਲ ਪਿਆ (ਉਸ ਦੇ ਦੀਦਾਰ ਹੋਇਆਂ ਉਸ ਨੂੰ) ਉਸ ਵੇਲੇ ਆਤਮਕ ਆਨੰਦ ਪ੍ਰਾਪਤ ਹੋ ਗਿਆ, ਗੁਰੂ ਦੇ ਸ਼ਬਦ ਨੇ ਉਸ ਦੀ ਤ੍ਰਿਸ਼ਨਾ (ਦੀ ਅੱਗ) ਬੁਝਾ ਦਿੱਤੀ ।੯।
When she meets Him with intuitive ease, she finds peace; the Word of the Shabad quenches the fire of desire. ||9||
ਹੇ ਨਾਨਕ! (ਪ੍ਰਭੂ-ਚਰਨਾਂ ਵਿਚ ਅਰਦਾਸ ਕਰ ਕੇ ਆਖ—ਹੇ ਪ੍ਰਭੂ!) ਤੇਰੀ ਮਿਹਰ ਨਾਲ ਮੇਰਾ ਮਨ (ਤੇਰੀ ਯਾਦ ਵਿਚ) ਗਿੱਝ ਗਿਆ ਹੈ (ਤੇ ਮੇਰੇ ਅੰਦਰ ਅਜੇਹਾ ਆਤਮਕ ਆਨੰਦ ਬਣ ਗਿਆ ਹੈ ਜਿਸ ਦਾ) ਮੁੱਲ ਨਹੀਂ ਪਾਇਆ ਜਾ ਸਕਦਾ ।੧੦।੩।
Says Nanak, through You, O Lord, my mind is pleased and appeased; I cannot express Your worth. ||10||3||
Malaar, First Mehl, Ashtapadees, Second House:
One Universal Creator God. By The Grace Of The True Guru:
The earth bends under the weight of the water,
the lofty mountains and the caverns of the underworld.
Contemplating the Word of the Guru's Shabad, the oceans become calm.
The path of liberation is found by subduing the ego. ||1||
I am blind; I seek the Light of the Name.
I take the Support of the Naam, the Name of the Lord. I walk on the path of mystery of the Guru's Fear. ||1||Pause||