ਮਲਾਰ ਮਹਲਾ ੧ ॥
Malaar, First Mehl:
ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥
Remain awake and aware, serving the Guru; except for the Lord, no one is mine.
ਅਨਿਕ ਜਤਨ ਕਰਿ ਰਹਣੁ ਨ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥
Even by making all sorts of efforts, you shall not remain here; it shall melt like glass in the fire. ||1||
ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥
:— ਹੇ ਝੱਲੇ ਮਨੁੱਖ! ਦੱਸ, ਇਸ ਸਰੀਰ ਦਾ ਇਸ ਧਨ-ਦੌਲਤ ਦਾ ਕੀਹ ਮਾਣ ਕਰਨਾ ਹੋਇਆ?
Tell me - why are you so proud of your body and wealth?
ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ ॥
ਇਹਨਾਂ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ । ਜਗਤ ਵਿਅਰਥ ਹੀ (ਸਰੀਰ ਦੀ) ਹਉਮੈ ਵਿਚ (ਧਨ ਦੇ) ਮਾਣ ਵਿਚ ਖ਼ੁਆਰ ਹੁੰਦਾ ਹੈ ।੧।ਰਹਾਉ।
They shall vanish in an instant; O madman, this is how the world is wasting away, in egotism and pride. ||1||Pause||
ਜੈ ਜਗਦੀਸ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ॥
ਹੇ ਜਗਤ ਦੇ ਮਾਲਕ! ਹੇ ਪ੍ਰਭੂ! ਹੇ ਜੀਵਾਂ ਦੇ ਰਾਖੇ! ਤੇਰੀ (ਸਦਾ) ਜੈ ਹੋਵੇ! (ਹੇ ਝੱਲੇ ਜੀਵ! ਸਦਾ ਉਸ ਰੱਖਣਹਾਰ ਪ੍ਰਭੂ ਦਾ ਆਸਰਾ ਲੈ) । ਉਹ (ਜਗਦੀਸ਼) ਹੀ ਵਿਕਾਰਾਂ ਤੋਂ ਬਚਾਂਦਾ ਹੈ ਤੇ ਜੀਵਾਂ ਦੇ ਜੀਵਨ ਨੂੰ ਪੜਾਤਲਦਾ ਰਹਿੰਦਾ ਹੈ ।
Hail to the Lord of the Universe, God, our Saving Grace; He judges and saves the mortal beings.
ਜੇਤੀ ਹੈ ਤੇਤੀ ਤੁਝ ਹੀ ਤੇ ਤੁਮ੍ਹ ਸਰਿ ਅਵਰੁ ਨ ਕੋਈ ॥੨॥
ਹੇ ਪ੍ਰਭੂ! ਜਿਤਨੀ ਭੀ ਲੁਕਾਈ ਹੈ, ਇਹ ਸਾਰੀ ਹੀ ਤੇਰੇ ਪਾਸੋਂ ਹੀ (ਦਾਤਾਂ) ਮੰਗਦੀ ਹੈ । ਤੇਰੇ ਵਰਗਾ ਹੋਰ ਕੋਈ ਨਹੀਂ ਹੈ ।੨।
All that is, belongs to You. No one else is equal to You. ||2||
ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨੁ ॥
ਸਾਰੇ ਜੀਵ ਪੈਦਾ ਕਰ ਕੇ ਜੀਵਾਂ ਦੀ ਜੀਵਨ-ਜੁਗਤਿ ਉਸ ਨੇ ਆਪਣੇ ਵੱਸ ਵਿਚ ਰੱਖੀ ਹੋਈ ਹੈ, (ਸਹੀ ਆਤਮਕ ਜੀਵਨ ਦੀ ਸੂਝ ਵਾਸਤੇ) ਉਹ ਆਪ ਹੀ ਗੁਰੂ ਦੀ ਰਾਹੀਂ (ਗਿਆਨ ਦਾ) ਸੁਰਮਾ ਦੇਂਦਾ ਹੈ ।੩।
Creating all beings and creatures, their ways and means are under Your control; You bless the Gurmukhs with the ointment of spiritual wisdom.
ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥੩॥
ਪਰਮਾਤਮਾ ਸਦਾ ਅਟੱਲ ਹੈ, ਉਸ ਦੇ ਉੱਪਰ ਹੋਰ ਕੋਈ ਖਸਮ ਨਹੀਂ, ਉਹ ਸਭ ਦਾ ਸ਼ਿਰੋਮਣੀ ਹੈ, ਜੀਵਾਂ ਦੇ ਜਨਮ ਮਰਨ ਦੇ ਗੇੜ, ਭਟਕਣਾ ਤੇ ਡਰ-ਸਹਿਮ ਨਾਸ ਕਰਨ ਵਾਲਾ ਹੈ ।
My Eternal, Unmastered Lord is over the heads of all. He is the Destroyer of death and rebirth, doubt and fear. ||3||
ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥
ਇਹ ਜਗਤ ਵਿਚਾਰਾ (ਮਾਨੋ) ਕਾਗ਼ਜ਼ਾਂ ਦਾ ਕਿਲ੍ਹਾ ਹੈ ਜਿਸ ਨੂੰ (ਪ੍ਰਭੂ ਨੇ ਆਪਣੀ) ਸਿਆਣਪ ਨਾਲ ਸਜਾਵਟ ਤੇ ਰੂਪ-ਰੇਖਾ ਦਿੱਤੀ ਹੋਈ ਹੈ,
This wretched world is a fortress of paper, of color and form and clever tricks.
ਨਾਨ੍ਹੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈਂ ॥੪॥
ਪਰ ਜਿਵੇਂ ਇਕ ਨਿੱਕੀ ਜਿਹੀ ਬੂੰਦ ਜਾਂ ਹਵਾ ਦਾ ਝੋਲਾ (ਕਾਗ਼ਜ਼ ਦੇ ਕਿਲ੍ਹੇ ਦੀ) ਸੋਭਾ ਗਵਾ ਦੇਂਦਾ ਹੈ, ਤਿਵੇਂ ਇਹ ਜਗਤ ਪਲ ਵਿਚ ਜੰਮਦਾ ਹੈ ਤੇ ਮਰਦਾ ਹੈ ।੪।
A tiny drop of water or a little puff of wind destroys its glory; in an instant, its life is ended. ||4||
ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥
ਜਿਵੇਂ ਕਿਸੇ ਨਦੀ ਦੇ ਕੰਢੇ ਉਤੇ ਕੋਈ ਘਰ ਹੋਵੇ ਜਾਂ ਰੁੱਖ ਹੋਵੇ ਜਦੋਂ ਨਦੀ ਦਾ ਵੇਗ ਉਲਟਦਾ ਹੈ ਤਾਂ ਨਾਹ ਉਹ ਘਰ ਰਹਿ ਜਾਂਦਾ ਹੈ ਨਾਹ ਉਹ ਰੁੱਖ ਰਹਿ ਜਾਂਦਾ ਹੈ, ਜਿਵੇਂ ਜੇ ਕਿਸੇ ਮਨੁੱਖ ਦੇ ਘਰ ਵਿਚ ਸਪਣੀ ਦਾ ਘਰ ਹੋਵੇ ਤਾਂ ਜਦੋਂ ਭੀ ਮੌਕਾ ਮਿਲਦਾ ਹੈ ਸਪਣੀ ਉਸ ਨੂੰ ਡੰਗ ਮਾਰ ਹੀ ਦੇਂਦੀ ਹੈ
It is like a tree-house near the bank of a river, with a serpent's den in that house.
ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥
ਇਸੇ ਤਰ੍ਹਾਂ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਹੈ (ਉਹ ਨਦੀ ਦੇ ਉਲਟੇ ਹੋਏ ਹੜ੍ਹ ਵਾਂਗ ਹੈ, ਉਹ ਘਰ ਵਿਚ ਵੱਸਦੀ ਸਪਣੀ ਵਾਂਗ ਹੈ, ਇਹ ਦੂਜੀ ਝਾਕ ਆਤਮਕ ਮੌਤ ਲਿਆਉਂਦੀ ਹੈ) ।੫।
When the river overflows, what happens to the tree house? The snake bites, like duality in the mind. ||5||
ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥
ਗੁਰੂ ਤੋਂ ਮਿਲਿਆ ਹੋਇਆ ਗਿਆਨ, ਗੁਰੂ ਦੇ ਬਚਨਾਂ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਜੁੜੀ ਸੁਰਤਿ, ਮਾਨੋ, ਸੱਪ ਨੂੰ ਕੀਲਣ ਵਾਲਾ ਮੰਤਰ ਹੈ । ਜਿਸ ਦੇ ਪਾਸ ਭੀ ਇਹ ਮੰਤਰ ਹੈ ਉਸ ਨੇ ਗੁਰੂ ਦੀ ਮਤਿ ਦੀ ਬਰਕਤਿ ਨਾਲ ਮਾਇਆ (ਸਪਣੀ ਦਾ ਜ਼ਹਰ) ਸਾੜ ਲਿਆ ਹੈ
Through the magic spell of the Guru's spiritual wisdom, and meditation on the Word of the Guru's Teachings, vice and corruption are burnt away.
ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥
(ਵੇਖੋ!) ਪਰਮਾਤਮਾ ਦੀ ਭਗਤੀ (ਇਕ) ਅਨੋਖੀ (ਦਾਤਿ) ਹੈ, ਜਿਸ ਮਨੁੱਖ ਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ (ਹਿਰਦੇ ਵਿਚ) ਵਸਾ ਲਿਆ ਹੈ ਉਸ ਦਾ ਮਨ ਉਸ ਦਾ ਸਰੀਰ (ਭਾਵ, ਇੰਦ੍ਰੇ) ਬਰਫ਼ ਵਰਗਾ ਸੀਤਲ ਹੋ ਜਾਂਦਾ ਹੈ ।੬।
The mind and body are cooled and soothed and Truth is obtained, through the wondrous and unique devotional worship of the Lord. ||6||
ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥
ਹੇ ਗੋਪਾਲ! ਜਿਤਨੀ ਲੁਕਾਈ ਹੈ ਸਾਰੀ ਹੀ ਤੈਥੋਂ (ਸਭ ਪਦਾਰਥ) ਮੰਗਦੀ ਹੈ, ਤੂੰ ਸਭ ਜੀਵਾਂ ਉਤੇ ਦਇਆ ਕਰਨ ਵਾਲਾ ਹੈਂ ।
All that exists begs of You; You are merciful to all beings.
ਤੁਮ੍ਹਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥
ਹੇ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ, ਮੇਰੀ ਇੱਜ਼ਤ ਰੱਖ ਲੈ, (ਮਿਹਰ ਕਰ) ਮੈਨੂੰ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਮਿਲ ਜਾਏ ।੭।
I seek Your Sanctuary; please save my honor, O Lord of the World, and bless me with Truth. ||7||
ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ ॥
ਮਾਇਆ ਦੇ ਧੰਧੇ ਵਿਚ ਬੱਝੀ ਹੋਈ ਲੁਕਾਈ (ਆਤਮਕ ਜੀਵਨ ਵਲੋਂ) ਅੰਨ੍ਹੀ ਹੋਈ ਪਈ ਹੈ (ਸਹੀ ਜੀਵਨ-ਜੁਗਤਿ ਬਾਰੇ ਇਸ ਨੂੰ) ਕੁਝ ਭੀ ਨਹੀਂ ਸੁੱਝਦਾ, (ਤਾਹੀਏਂ) ਨਿਰਦਈ ਕੰਮ ਕਰਦੀ ਜਾ ਰਹੀ ਹੈ ।
Bound in worldly affairs and entanglements, the blind one does not understand; he acts like a murderous butcher.
ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥
ਜੇ ਜੀਵ ਗੁਰੂ ਨੂੰ ਮਿਲ ਪਏ ਤਾਂ ਇਸ (ਆਤਮਕ ਜੀਵਨ ਬਾਰੇ) ਸਮਝ ਆ ਜਾਂਦੀ ਹੈ, ਇਸ ਦੇ ਮਨ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਜਾਣ-ਪਛਾਣ ਟਿੱਕ ਜਾਂਦੀ ਹੈ ।੮।
But if he meets with the True Guru, then he comprehends and understands, and his mind is imbued with true spiritual wisdom. ||8||
ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ ॥
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਨਾਮ ਤੋਂ ਬਿਨਾ ਗੁਣ-ਹੀਨ ਮਨੁੱਖਾ ਸਰੀਰ ਕੱਚਾ ਹੀ ਰਹਿੰਦਾ ਹੈ (ਭਾਵ, ਜੀਵ ਨੂੰ ਜਨਮ ਮਰਨ ਮਿਲਦਾ ਰਹਿੰਦਾ ਹੈ), (ਇਸ ਵਾਸਤੇ ਸਹੀ ਜੀਵਨ-ਰਾਹ ਤੇ ਤੁਰਨ ਵਾਸਤੇ) ਮੈਂ ਆਪਣੇ ਗੁਰੂ ਤੋਂ ਸਿੱਖਿਆ ਲੈਂਦਾ ਹਾਂ, ਤੇ ਗੁਰੂ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ ।
Without the Truth, this worthless body is false; I have consulted my Guru on this.
ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥
ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਜਗਤ ਸੁਪਨੇ ਵਾਂਗ ਹੀ ਹੈ (ਭਾਵ, ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ ਜਾਗ ਖੁਲ੍ਹਣ ਤੇ ਅਲੋਪ ਹੋ ਜਾਂਦੇ ਹਨ, ਇਸੇ ਤਰ੍ਹਾਂ ਦੁਨੀਆ ਵਿਚ ਇਕੱਠੇ ਕੀਤੇ ਹੋਏ ਸਾਰੇ ਹੀ ਪਦਾਰਥ ਅੰਤ ਵੇਲੇ ਖੁੱਸ ਜਾਂਦੇ ਹਨ । ਇਕ ਪ੍ਰਭੂ-ਨਾਮ ਹੀ ਪੱਲੇ ਰਹਿ ਸਕਦਾ ਹੈ) ।੯।੨।
O Nanak, that God has revealed God to me; without the Truth, all the world is just a dream. ||9||2||