ਹੇ ਨਾਨਕ! ਆਖ—ਮੈਂ ਇਤਨਾ ਸੁਖ ਪ੍ਰਾਪਤ ਕੀਤਾ ਹੈ ਕਿ ਉਹ ਤੋਲਿਆ-ਮਿਣਿਆ ਨਹੀਂ ਜਾ ਸਕਦਾ, ਮੇਰੇ ਜੰਮਣ ਮਰਨ ਦੇ ਭੀ ਸਾਰੇ ਡਰ ਲਹਿ ਗਏ ਹਨ ।੨।੨੦।੪੩।
Says Nanak, I have found immeasurable peace; my fear of birth and death is gone. ||2||20||43||
 
Saarang, Fifth Mehl:
 
ਹੇ ਮੂਰਖ! ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ?
You fool: why are you going somewhere else?
 
ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰਿ-ਨਾਮ-ਜਲ ਤੇਰੇ ਨਾਲ ਹੈ, ਤੂੰ ਉਸ ਤੋਂ ਖੁੰਝ ਖੁੰਝ ਕੇ (ਹੁਣ ਤਕ) ਆਤਮਕ ਮੌਤ ਲਿਆਉਣ ਵਾਲੀ ਜ਼ਹਰ ਹੀ ਖਾਧੀ ਹੈ ।੧।ਰਹਾਉ।
The Enticing Ambrosial Amrit is with you, but you are deluded, totally deluded, and you eat poison. ||1||Pause||
 
ਹੇ ਝੱਲੇ! ਪਰਮਾਤਮਾ ਸੁੰਦਰ ਹੈ, ਸੁਜਾਨ ਹੈ, ਉਪਮਾ-ਰਹਿਤ ਹੈ, ਰਚਨਹਾਰ ਹੈ—ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ ।
God is Beautiful, Wise and Incomparable; He is the Creator, the Architect of Destiny, but you have no love for Him.
 
ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ । ਨਾਸਵੰਤ ਜਗਤ ਵਿਚ ਫਸਾਣ ਵਾਲੀ ਇਹ ਠਗ-ਬੂਟੀ ਹੀ ਤੂੰ ਸਾਂਭ ਰੱਖੀ ਹੈ ।੧।
The mad-man's mind is enticed by Maya, the enticer; he has taken the intoxicating drug of falsehood. ||1||
 
(ਹੇ ਭਾਈ!) ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਪਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਗਿਆ, ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ ।
The Destroyer of pain has become kind and compassionate to me, and I am in tune with the Saints.
 
ਉਸ ਨੇ ਸਾਰੇ ਖ਼ਜ਼ਾਨੇ ਹਿਰਦੇ-ਘਰ ਵਿਚ ਹੀ ਲੱਭ ਲਏ, ਪਰਮਾਤਮਾ ਦੀ ਜੋਤਿ ਵਿਚ ਉਸ ਦੀ (ਸਦਾ ਲਈ) ਲੀਨਤਾ ਹੋ ਗਈ ।੨।੨੧।੪੪।
I have obtained all treasures within the home of my own heart; says Nanak, my light has merged into the Light. ||2||21||44||
 
Saarang, Fifth Mehl:
 
ਹੇ ਸਤਿਗੁਰੂ (ਉਂਞ ਤਾਂ ਮੇਰੇ) ਚਿੱਤ ਵਿਚ ਪਿਆਰੇ ਦੀ ਪ੍ਰੀਤ ਮੁੱਢ-ਕਦੀਮਾਂ ਦੀ (ਟਿਕੀ ਹੋਈ ਹੈ),
My consciousness has loved my Beloved God, since the very beginning of time.
 
ਪਰ ਜਦੋਂ ਤੂੰ ਉਪਦੇਸ਼ ਦਿੱਤਾ (ਉਹ ਪ੍ਰੀਤ ਜਾਗ ਪਈ, ਤੇ) ਮੇਰਾ ਆਤਮਕ ਜੀਵਨ ਸੋਹਣਾ ਬਣ ਗਿਆ ।੧।ਰਹਾਉ।
When You blessed me with the Teachings, O my True Guru, I was embellished with beauty. ||1||Pause||
 
ਹੇ ਗੁਰੂ! ਅਸੀ ਜੀਵ (ਸਦਾ) ਭੁੱਲਾਂ ਕਰਦੇ ਹਾਂ, ਤੂੰ ਸਦਾ ਅਭੁੱਲ ਹੈਂ, ਅਸੀ ਜੀਵ ਵਿਕਾਰਾਂ ਵਿਚ ਡਿੱਗੇ ਰਹਿੰਦੇ ਹਾਂ, ਤੂੰ ਵਿਕਾਰੀਆਂ ਨੂੰ ਬਚਾਣ ਵਾਲਾ ਹੈਂ ।
I am mistaken; You are never mistaken. I am a sinner; You are the Saving Grace of sinners.
 
ਅਸੀ (ਅਰਿੰਡ ਵਰਗੇ) ਨੀਚ ਰੁੱਖ ਹਾਂ ਤੂੰ ਚੰਦਨ ਹੈਂ, ਜੋ ਨਾਲ ਵੱਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦੇਂਦਾ ਹੈ । ਹੇ ਗੁਰੂ! ਤੂੰ ਆਪਣੇ ਚਰਨਾਂ ਵਿਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈਂ ।੧।
I am a lowly thorn-tree, and You are the sandalwood tree. Please preserve my honor by staying with me; please stay with me. ||1||
 
ਹੇ ਗੁਰੂ! ਤੂੰ ਜਿਗਰੇ ਵਾਲਾ ਹੈਂ, ਧੀਰਜ ਵਾਲਾ ਹੈਂ, ਉਪਕਾਰ ਕਰਨ ਵਾਲਾ ਹੈਂ, ਅਸਾਂ ਨਿਮਾਣੇ ਜੀਵਾਂ ਦੀ ਕੋਈ ਪਾਂਇਆਂ ਨਹੀਂ ਹੈ ।
You are deep and profound, calm and benevolent. What am I? Just a poor helpless being.
 
ਹੇ ਨਾਨਕ! (ਆਖ—) ਹੇ ਕ੍ਰਿਪਾਲ ਗੁਰੂ! ਜਦੋਂ ਤੂੰ ਮੈਨੂੰ ਪ੍ਰਭੂ ਦਾ ਮੇਲ ਕਰਾਇਆ, ਤਦੋਂ ਤੋਂ ਮੇਰੀ ਹਿਰਦਾ-ਸੇਜ ਸੁਖ-ਭਰਪੂਰ ਹੋ ਗਈ ਹੈ ।੨।੨੨।੪੫।
The Merciful Guru Nanak has united me with the Lord. I lay on His Bed of Peace. ||2||22||45||
 
Saarang, Fifth Mehl:
 
ਹੇ ਮਨ! ਉਹ ਦਿਨ ਭਾਗਾਂ ਵਾਲੇ ਹੁੰਦੇ ਹਨ, (ਪ੍ਰਭੂ ਦੇ ਦਰ ਤੇ) ਕਬੂਲ ਹੁੰਦੇ ਹਨ ।
O my mind, blessed and approved is that day,
 
(ਜ਼ਿੰਦਗੀ ਦੀਆਂ) ਉਹ ਘੜੀਆਂ ਸਫਲ ਹਨ, (ਗੁਰੂ ਨਾਲ) ਮੇਲ ਦੇ ਉਹ ਸਮੇ ਸੋਹਣੇ ਹੁੰਦੇ ਹਨ, ਜਦੋਂ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ।੧।ਰਹਾਉ।
and fruitful is that hour, and lucky is that moment, when the True Guru blesses me with spirtual wisdom. ||1||Pause||
 
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੂੰ (ਆਪਣੇ ਦਰ ਤੇ) ਆਦਰ ਦੇਂਦਾ ਹੈਂ, ਉਹ ਧੰਨ ਹਨ, ਸੁਭਾਗ ਹਨ, ਕਿਸਮਤ ਵਾਲੇ ਹਨ ।
Blessed is my good destiny, and blessed is my Husband Lord. Blessed are those upon whom honor is bestowed.
 
ਹੇ ਪ੍ਰਭੂ! ਮੇਰਾ ਇਹ ਸਰੀਰ ਤੇਰੇ ਹਵਾਲੇ ਹੈ, ਮੇਰਾ ਸਾਰਾ ਘਰ ਤੇ ਧਨ ਤੈਥੋਂ ਸਦਕੇ ਹੈ, ਮੈਂ ਆਪਣਾ ਹਿਰਦਾ (ਤੇਰੇ ਚਰਨਾਂ ਤੋਂ) ਸਦਕੇ ਕਰਦਾ ਹਾਂ ।੧।
This body is Yours, all my home and wealth are Yours; I offer my heart as a sacrifice to You. ||1||
 
ਹੇ ਪ੍ਰਭੂ!) ਅੱਖ ਝਮਕਣ ਜਿਤਨੇ ਸਮੇ ਲਈ ਤੇਰਾ ਦਰਸਨ ਕਰ ਕੇ (ਮਾਨੋ) ਰਾਜ ਦੇ ਲੱਖਾਂ ਕ੍ਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ ।
I obtain tens of thousands and millions of regal pleasures, if I gaze upon Your Blessed Vision, even for an instant.
 
ਹੇ ਨਾਨਕ! (ਆਖ—ਹੇ ਪ੍ਰਭੂ!) ਜੇ ਤੂੰ ਮੂੰਹੋਂ ਆਖੇਂ, ਹੇ ਸੇਵਕ! ਇਥੇ ਬੈਠ, (ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ) ਆਨੰਦ ਦਾ ਮੈਂ ਅੰਤ ਨਹੀਂ ਜਾਣ ਸਕਦਾ ।੨।੨੩।੪੬।
When You, O God, say, "My servant, stay here with me", Nanak knows unlimited peace. ||2||23||46||
 
Saarang, Fifth Mehl:
 
(ਗੁਰ ਸਰਨ ਦੀ ਬਰਕਤਿ ਨਾਲ) ਹੁਣ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ
Now I am rid of my skepticism and sorrow.
 
ਹੇ ਭਾਈ! (ਜਦੋਂ ਦਾ) ਮੈਂ ਗੁਰੂ ਦੀ ਸਰਨ ਪਿਆ ਹਾਂ, (ਮੈਂ ਮਨ ਨੂੰ ਕਾਬੂ ਕਰਨ ਦੇ) ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ।੧।ਰਹਾਉ।
I have abandoned and forsaken all other efforts, and come to the Sanctuary of the True Guru. ||1||Pause||
 
ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ, ਮੇਰੇ ਸਾਰੇ ਕੰਮ ਸੰਵਰ ਗਏ ਹਨ, ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ
I have attained total perfection, and all my works are perfectly completed; the illness of egotism has been totally eradicated.
 
ਹੇ ਭਾਈ! ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਇਕ ਖਿਨ ਵਿਚ ਹੀ ਮੇਰੇ ਕੋ੍ਰੜਾਂ ਹੀ ਅਪਰਾਧਾਂ ਦਾ ਨਾਸ ਹੋ ਗਿਆ ਹੈ।੧।
Millions of sins are destroyed in an instant; meeting with the Guru, I chant the Name of the Lord, Har, Har. ||1||
 
ਹੇ ਭਾਈ! ਗੁਰੂ ਨੇ (ਕਾਮਾਦਿਕ) ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਹੈ, ਮੇਰੇ ਵੱਸ ਵਿਚ ਕਰ ਦਿੱਤਾ ਹੈ, (ਇਹਨਾਂ ਦੇ ਟਾਕਰੇ ਤੇ) ਮੇਰਾ ਮਨ ਅਹਿੱਲ ਹੋ ਗਿਆ ਹੈ ਨਿਡਰ ਹੋ ਗਿਆ ਹੈ ।
Subduing the five thieves, he Guru has made them my slaves; my mind has become stable and steady and fearless.
 
ਹੇ ਨਾਨਕ! (ਆਖ—ਗੁਰੂ ਦੀ ਕਿਰਪਾ ਨਾਲ ਮੇਰਾ ਮਨ) ਕਿਤੇ ਦੌੜ ਭੱਜ ਨਹੀਂ ਕਰਦਾ, ਕਿਤੇ ਨਹੀਂ ਡੋੋਲਦਾ (ਇਸ ਨੂੰ, ਮਾਨੋ) ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ ।੨।੨੪।੪੭।
It does not come or go in reincarnation; it does not waver or wander anywhere. O Nanak, my empire is eternal. ||2||24||47||
 
Saarang, Fifth Mehl:
 
ਹੇ ਭਾਈ! ਮੇਰਾ ਪ੍ਰਭੂ! ਇਸ ਲੋਕ ਵਿਚ ਪਰਲੋਕ ਵਿਚ ਸਦਾ ਸਹਾਇਤਾ ਕਰਨ ਵਾਲਾ ਹੈ ।
Here and hereafter, God is forever my Help and Support.
 
ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ । ਮੈਂ ਉਸ ਦੇ ਕਿਹੜੇ-ਕਿਹੜੇ ਗੁਣ ਗਾ ਕੇ ਦੱਸਾਂ? ।੧।ਰਹਾਉ।
He is the Enticer of my mind, the Beloved of my soul. What Glorious Praises of His can I sing and chant? ||1||Pause||
 
ਉਹ ਸਾਨੂੰ (ਜਗਤ-) ਤਮਾਸ਼ੇ ਵਿਚ ਖਿਡਾਂਦਾ ਹੈ, ਲਾਡ ਲਡਾਂਦਾ ਹੈ, ਉਹ ਸਦਾ ਹੀ ਸੁਖ ਦੇਣ ਵਾਲਾ ਹੈ
He plays with me, He fondles and caresses me. Forever and ever, He blesses me with bliss.
 
ਹੇ ਭਾਈ! ਜਿਵੇਂ ਮਾਂ ਪਿਉ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ, ਤਿਵੇਂ ਉਹ ਸਾਡੀ ਪਾਲਣਾ ਕਰਦਾ ਹੈ।੧।
He cherishes me, like the father and the mother love their child. ||1||
 
ਹੇ ਭਾਈ! ਉਸ (ਪਰਮਾਤਮਾ ਦੀ ਯਾਦ) ਤੋਂ ਬਿਨਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਰਿਹਾ ਨਹੀਂ ਜਾ ਸਕਦਾ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ
I cannot survive without Him, even for an instant; I shall never forget Him.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by