ਸਾਰਗ ਮਹਲਾ ੫ ॥
Saarang, Fifth Mehl:
ਅਬ ਮੋਰੋ ਸਹਸਾ ਦੂਖੁ ਗਇਆ ॥
(ਗੁਰ ਸਰਨ ਦੀ ਬਰਕਤਿ ਨਾਲ) ਹੁਣ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ
Now I am rid of my skepticism and sorrow.
ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥੧॥ ਰਹਾਉ ॥
ਹੇ ਭਾਈ! (ਜਦੋਂ ਦਾ) ਮੈਂ ਗੁਰੂ ਦੀ ਸਰਨ ਪਿਆ ਹਾਂ, (ਮੈਂ ਮਨ ਨੂੰ ਕਾਬੂ ਕਰਨ ਦੇ) ਹੋਰ ਸਾਰੇ ਹੀਲੇ ਛੱਡ ਦਿੱਤੇ ਹਨ ।੧।ਰਹਾਉ।
I have abandoned and forsaken all other efforts, and come to the Sanctuary of the True Guru. ||1||Pause||
ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥
ਮੈਨੂੰ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਗਈਆਂ ਹਨ, ਮੇਰੇ ਸਾਰੇ ਕੰਮ ਸੰਵਰ ਗਏ ਹਨ, ਮੇਰੇ ਅੰਦਰੋਂ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ
I have attained total perfection, and all my works are perfectly completed; the illness of egotism has been totally eradicated.
ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥੧॥
ਹੇ ਭਾਈ! ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ, ਇਕ ਖਿਨ ਵਿਚ ਹੀ ਮੇਰੇ ਕੋ੍ਰੜਾਂ ਹੀ ਅਪਰਾਧਾਂ ਦਾ ਨਾਸ ਹੋ ਗਿਆ ਹੈ।੧।
Millions of sins are destroyed in an instant; meeting with the Guru, I chant the Name of the Lord, Har, Har. ||1||
ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥
ਹੇ ਭਾਈ! ਗੁਰੂ ਨੇ (ਕਾਮਾਦਿਕ) ਪੰਜਾਂ ਨੂੰ ਮੇਰੇ ਦਾਸ ਬਣਾ ਦਿੱਤਾ ਹੈ, ਮੇਰੇ ਵੱਸ ਵਿਚ ਕਰ ਦਿੱਤਾ ਹੈ, (ਇਹਨਾਂ ਦੇ ਟਾਕਰੇ ਤੇ) ਮੇਰਾ ਮਨ ਅਹਿੱਲ ਹੋ ਗਿਆ ਹੈ ਨਿਡਰ ਹੋ ਗਿਆ ਹੈ ।
Subduing the five thieves, he Guru has made them my slaves; my mind has become stable and steady and fearless.
ਆਇ ਨ ਜਾਵੈ ਨ ਕਤ ਹੀ ਡੋਲੈ ਥਿਰੁ ਨਾਨਕ ਰਾਜਇਆ ॥੨॥੨੪॥੪੭॥
ਹੇ ਨਾਨਕ! (ਆਖ—ਗੁਰੂ ਦੀ ਕਿਰਪਾ ਨਾਲ ਮੇਰਾ ਮਨ) ਕਿਤੇ ਦੌੜ ਭੱਜ ਨਹੀਂ ਕਰਦਾ, ਕਿਤੇ ਨਹੀਂ ਡੋੋਲਦਾ (ਇਸ ਨੂੰ, ਮਾਨੋ) ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ ।੨।੨੪।੪੭।
It does not come or go in reincarnation; it does not waver or wander anywhere. O Nanak, my empire is eternal. ||2||24||47||