ਹੇ ਭਾਈ! ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ (ਮਨੁੱਖ ਦੇ ਮਨ ਦੇ ਅਨੇਕਾਂ) ਵਿਕਾਰ ਪੈਦਾ ਹੁੰਦੇ ਰਹਿੰਦੇ ਹਨ
He gathers up that which brings corruption;
(ਜਦੋਂ ਅੰਤ ਸਮਾ ਆਉਂਦਾ ਹੈ, ਤਾਂ) ਮੂਰਖ ਇਕ ਖਿਨ ਵਿਚ ਹੀ ਉਹਨਾਂ (ਪਦਾਰਥਾਂ) ਨੂੰ ਛੱਡ ਕੇ (ਇਥੋਂ) ਤੁਰ ਪੈਂਦਾ ਹੈ ।੫।
leaving them, the fool must depart in an instant. ||5||
ਹੇ ਭਾਈ! (ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ,
He wanders in attachment to Maya.
(ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਮਨੁੱਖ ਹੋਰ ਉਹੋ ਜਿਹੇ ਹੀ) ਕਰਮ ਕਰੀ ਜਾਂਦਾ ਹੈ ।
He acts in accordance with the karma of his past actions.
ਹੇ ਭਾਈ! ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ (ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) ।
Only the Creator Himself remains detached.
ਪ੍ਰਭੂ ਉੱਤੇ ਨਾਹ ਤਾਂ (ਜੀਵਾਂ ਦੇ ਮਿਥੇ ਹੋਏ) ਪੁੰਨ ਕਰਮਾਂ (ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ) ਦਾ ਅਸਰ ਹੁੰਦਾ ਹੈ, ਨਾਹ ਕਿਸੇ ਪਾਪ ਦੇ ਕਾਰਨ (ਭਾਵ, ਉਸ ਪ੍ਰਭੂ ਨੂੰ ਨਾਹ ਅਹੰਕਾਰ ਨਾਹ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ) ।੬।
God is not affected by virtue or vice. ||6||
ਹੇ ਦਇਆ ਦੇ ਸੋਮੇ ਗੋਬਿੰਦ! ਹੇ ਸਰਬ-ਵਿਆਪਕ! ਹੇ ਕਿਰਪਾਲ!
Please save me, O Merciful Lord of the Universe!
ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਰੱਖਿਆ ਕਰ ।
I seek Your Sanctuary, O Perfect Compassionate Lord.
ਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ ।
Without You, I have no other place of rest.
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ।੭।
Please take pity on me, God, and bless me with Your Name. ||7||
ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ (ਤੇ, ਉਸ ਦੇ ਦਰ ਤੇ ਅਰਜ਼ੋਈ ਕਰਦੇ ਹਨ—ਹੇ ਪ੍ਰਭੂ!) ਤੂੰ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ,
You are the Creator, and You are the Doer.
ਤੂੰ ਸਭ ਤੋਂ ਉੱਚਾ ਹੈਂ, ਤੂੰ ਬੜਾ ਬੇਅੰਤ ਹੈਂ,
You are High and Exalted, and You are totally Infinite.
ਤੂੰ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈਂ,
Please be merciful, and attach me to the hem of Your robe.
ਮਿਹਰ ਕਰ (ਸਾਨੂੰ) ਆਪਣੇ ਲੜ ਨਾਲ ਲਾਈ ਰੱਖ ।੮।੨।
Slave Nanak has entered the Sanctuary of God. ||8||2||
Basant Kee Vaar, Fifth Mehl:
One Universal Creator God. By The Grace Of The True Guru:
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ) ।
Meditate on the Lord's Name, and blossom forth in green abundance.
(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ ।
By your high destiny, you have been blessed with this wondrous spring of the soul.
(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ ।
See all the three worlds in bloom, and obtain the Fruit of Ambrosial Nectar.
ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ ।
Meeting with the Holy Saints, peace wells up, and all sins are erased.
ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ।੧।
O Nanak, remember in meditation the One Name, and you shall never again be consigned to the womb of reincarnation.. ||1||
ਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ,
The five powerful desires are bound down, when you lean on the True Lord.
ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ, (ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ,
The Lord Himself leads us to dwell at His Feet. He stands right in our midst.
ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ ।
All sorrows and sicknesses are eradicated, and you become ever-fresh and rejuvenated.
ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ ।
Night and day, meditate on the Naam, the Name of the Lord. You shall never again die.
ਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ।੨।
And the One, from whom we came, O Nanak, into Him we merge once again. ||2||
ਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ,
Where do we come from? Where do we live? Where do we go in the end?
ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ, (ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ ।
All creatures belong to God, our Lord and Master. Who can place a value on Him?
ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ ।
Those who meditate, listen and chant, those devotees are blessed and beautified.
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ ।
The Lord God is Inaccessible and Unfathomable; there is no other equal to Him.
ਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ।੩।੧।
The Perfect Guru has taught this Truth. Nanak proclaims it to the world. ||3||1||
Basant, The Word Of The Devotees,
Kabeer Jee, First House:
One Universal Creator God. By The Grace Of The True Guru:
ਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ।
The earth is in bloom, and the sky is in bloom.
ਧਰਤੀ ਤੇ ਅਕਾਸ਼ (ਉਸੇ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ ।੧।
Each and every heart has blossomed forth, and the soul is illumined. ||1||
(ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ ।
My Sovereign Lord King blossoms forth in countless ways.
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ।੧।ਰਹਾਉ।
Wherever I look, I see Him there pervading. ||1||Pause||
(ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ,
The four Vedas blossom forth in duality.
ਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ—ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ।੨।
The Simritees blossom forth, along with the Koran and the Bible. ||2||
ਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ ।
Shiva blossoms forth in Yoga and meditation.
(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ।੩।
Kabeer's Lord and Master pervades in all alike. ||3||1||
ਪੰਡਿਤ ਲੋਕ ਪੁਰਾਨ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਅਹੰਕਾਰੇ ਹੋਏ ਹਨ;
The Pandits, the Hindu religious scholars, are intoxicated, reading the Puraanas.
ਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ,
The Yogis are intoxicated in Yoga and meditation.
ਸੰਨਿਆਸੀ (ਸੰਨਿਆਸ ਦੇ) ਅਹੰਕਾਰ ਵਿਚ ਡੁੱਬੇ ਹੋਏ ਹਨ;
The Sannyaasees are intoxicated in egotism.
ਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਤ ਪਾ ਲਿਆ ਹੈ ।੧।
The penitents are intoxicated with the mystery of penance. ||1||
ਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ) ।
All are intoxicated with the wine of Maya; no one is awake and aware.
ਤੇ, ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ ।੧।ਰਹਾਉ।
The thieves are with them, plundering their homes. ||1||Pause||
(ਜਗਤ ਵਿਚ ਕੋਈ ਵਿਰਲੇ ਵਿਰਲੇ ਜਾਗੇ, ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ); ਜਾਗਦਾ ਰਿਹਾ ਸੁਕਦੇਵ ਰਿਸ਼ੀ ਤੇ ਅਕ੍ਰੂਰ ਭਗਤ;
Suk Dayv and Akrur are awake and aware.