ਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ ।
The followers of the six orders wander and roam around wearing religious robes, but they do not meet God.
 
(ਕਈ ਬੰਦੇ) ਚੰਦ੍ਰਾਇਣ ਵਰਤ ਰੱਖਦੇ ਹਨ, ਪਰ ਉਹਨਾਂ ਦਾ ਕੋਈ ਲਾਭ ਨਹੀਂ (ਉਹ ਕਿਸੇ ਗਿਣਤੀ ਵਿਚ ਨਹੀਂ) ।
They keep the lunar fasts, but they are of no account.
 
ਜੋ ਸਾਰੇ ਦੇ ਸਾਰੇ ਵੇਦ ਪੜ੍ਹਦੇ ਹਨ, ਉਹ ਭੀ ਅਸਲੀਅਤ ਨਹੀਂ ਵੇਖ ਸਕਦੇ ।
Those who read the Vedas in their entirety, still do not see the sublime essence of reality.
 
ਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਭੀ ਰੱਬ ਨਹੀਂ ਮਿਲਦਾ) ।
They apply ceremonial marks to their foreheads, and take cleansing baths, but they are blackened within.
 
ਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾ ਨਹੀਂ ਮਿਲਦਾ ।
They wear religious robes, but without the True Teachings, God is not found.
 
ਜਿਸ ਮਨੁੱਖ ਦੇ ਮੱਥੇ ਉੱਤੇ ਧੁਰੋਂ (ਬਖ਼ਸ਼ਸ਼ ਦਾ ਲਿਖਿਆ) ਲੇਖ ਉੱਘੜ ਪਏ, ਉਹ (ਪਹਿਲਾਂ) ਕੁਰਾਹੇ ਪਿਆ ਹੋਇਆ (ਭੀ ਠੀਕ) ਰਸਤੇ ਤੇ ਆ ਜਾਂਦਾ ਹੈ ।
One who had strayed, finds the Path again, if such pre-ordained destiny is written on his forehead.
 
ਜਿਸ ਮਨੁੱਖ ਨੇ ਆਪਣੀ ਅੱਖੀਂ ਗੁਰੂ ਦਾ ਦਰਸਨ ਕਰ ਲਿਆ ਹੈ, ਉਸ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ ।੧੩।
One who sees the Guru with his eyes, embellishes and exalts his human life. ||13||
 
Dakhanay, Fifth Mehl:
 
ਜੋ (ਮਾਲਕ-ਪ੍ਰਭੂ) ਸਾਥ ਛੱਡ ਜਾਣ ਵਾਲਾ ਨਹੀਂ ਹੈ ਉਸ ਤੋੜ ਨਿਬਾਹੁਣ ਵਾਲੇ ਨੂੰ (ਹਿਰਦੇ ਵਿਚ) ਪੱਕਾ ਕਰ ਕੇ ਰੱਖ ।
Focus on that which will not pass away.
 
ਸਦਾ-ਥਿਰ ਰਹਿਣ ਵਾਲੇ ਮਾਲਕ ਨੂੰ (ਮਨ ਵਿਚ) ਸੰਭਾਲ ਕੇ ਰੱਖ, (ਜੇਹੜੀ ਕਾਰ ਉਸ ਦੀ ਯਾਦ ਨੂੰ ਭੁਲਾਵੇ, ਉਸ) ਕੂੜੀ ਕਾਰ ਨੂੰ ਛੱਡ ਦੇਹ (ਮਾਇਆ ਸੰਬੰਧੀ ਕਾਰ ਵਿਚ ਚਿੱਤ ਨੂੰ ਨਾਹ ਗੱਡ) ।੧।
Abandon your false actions, and meditate on the True Master. ||1||
 
Fifth Mehl:
 
ਹੇ ਨਾਨਕ! ਪ੍ਰਭੂ ਦੀ ਜੋਤਿ ਤਾਂ ਹਰ ਥਾਂ ਸਮਾਈ ਹੋਈ ਹੈ (ਮੌਜੂਦ ਹੈ) ਜਿਵੇਂ ਪਾਣੀ ਦੇ ਘੜਿਆਂ ਵਿਚ ਚੰਦ੍ਰਮਾ (ਦਾ ਪ੍ਰਤਿਬਿੰਬ) ਹੈ ।
God's Light is permeating all, like the moon reflected in the water.
 
(ਪਰ ਮਾਇਆ-ਵੇੜ੍ਹੇ ਜੀਵ ਨੂੰ ਆਪਣੇ ਅੰਦਰ ਉਸ ਦਾ ਦੀਦਾਰ ਨਹੀਂ ਹੁੰਦਾ) । ਜਿਸ ਮਨੁੱਖ ਦੇ ਮੱਥੇ ਉਤੇ (ਪੂਰਬਲਾ) ਲਿਖਿਆ ਲੇਖ ਜਾਗਦਾ ਹੈ, ਉਸ ਦੇ ਅੰਦਰ ਪ੍ਰਭੂ ਦੀ ਜੋਤਿ ਪਰਤੱਖ ਹੋ ਪੈਂਦੀ ਹੈ ।੨।
He Himself is revealed, O Nanak, to one who has such destiny inscribed upon his forehead. ||2||
 
Fifth Mehl:
 
ਹੇ ਨਾਨਕ! ਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੁੰਦਰ (ਦਿੱਸਦੇ) ਹਨ ।
One's face becomes beautiful, chanting the Naam, the Name of the Lord, and singing His Glorious Praises, twenty-four hours a day.
 
ਹੇ ਨਾਨਕ! ਅਜੇਹੇ (ਭਾਗਾਂ ਵਾਲੇ) ਬੰਦੇ ਪ੍ਰਭੂ ਦੀ ਹਜ਼ੂਰੀ ਵਿਚ ਮਾਣ ਪਾਂਦੇ ਹਨ । ਜਿਸ ਮਨੁੱਖ ਨੂੰ (ਪਹਿਲਾਂ) ਕਿਤੇ ਭੀ ਆਸਰਾ ਨਹੀਂ ਸੀ ਮਿਲਦਾ (ਨਾਮ ਦੀ ਬਰਕਤਿ ਨਾਲ) ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ ।੩।
O Nanak, in the Court of the Lord, you shall be accepted; even the homeless find a home there. ||3||
 
Pauree:
 
ਰੱਬ ਬਾਹਰਲੇ ਭੇਖਾਂ ਨਾਲ ਨਹੀਂ ਮਿਲਦਾ (ਕਿਉਂਕਿ) ਉਹ ਹਰੇਕ ਦੇ ਦਿਲ ਦੀ ਜਾਣਦਾ ਹੈ,
By wearing religious robes outwardly, God, the Inner-knower is not found.
 
ਤੇ, ਇਕ ਰੱਬ ਦੇ ਮਿਲਾਪ ਤੋਂ ਬਿਨਾ ਸਾਰੀ ਸ੍ਰਿਸ਼ਟੀ ਵਿਅਰਥ ਵਿਚਰਦੀ ਹੈ ।
Without the One Dear Lord, all wander around aimlessly.
 
ਜਿਨ੍ਹਾਂ ਬੰਦਿਆਂ ਦਾ ਮਨ ਪਰਵਾਰ ਦੇ ਮੋਹ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਅਹੰਕਾਰ ਵਿਚ ਹੀ ਫਿਰਦੇ ਹਨ,
Their minds are imbued with attachment to family, and so they continually wander around, puffed up with pride.
 
ਮਾਇਆ-ਧਾਰੀ ਬੰਦੇ ਜਗਤ ਵਿਚ ਆਕੜ ਆਕੜ ਕੇ ਚੱਲਦੇ ਹਨ, ਪਰ ਉਹਨਾਂ ਦਾ ਅਹੰਕਾਰ ਕਿਸੇ ਅਰਥ ਨਹੀਂ,
The arrogant wander around the world; why are they so proud of their wealth?
 
(ਕਿਉਂਕਿ) ਜਗਤ ਤੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਖਿਨ ਪਲ ਵਿਚ ਹੀ ਸਾਥ ਛੱਡ ਜਾਂਦੀ ਹੈ ।
Their wealth shall not go with them when they depart; in an instant, it is gone.
 
ਅਜੇਹੇ ਬੰਦੇ ਪਰਮਾਤਮਾ ਦੀ ਰਜ਼ਾ ਅਨੁਸਾਰ ਸੰਸਾਰ ਵਿਚ (ਵਿਅਰਥ ਹੀ) ਜੀਵਨ ਗੁਜ਼ਾਰ ਜਾਂਦੇ ਹਨ ।
They wander around in the world, according to the Hukam of the Lord's Command.
 
ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ (ਦਾ ਦਰਵਾਜ਼ਾ) ਖੁਲ੍ਹਦਾ ਹੈ, ਉਸ ਨੂੰ ਗੁਰੂ ਮਿਲਦਾ ਹੈ (ਗੁਰੂ ਦੀ ਰਾਹੀਂ) ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ ।
When one's karma is activated, one finds the Guru, and through Him, the Lord and Master is found.
 
ਜੋ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਉਸ ਦਾ ਕੰਮ ਸਵਾਰਦਾ ਹੈ ।੧੪।
That humble being, who serves the Lord, has his affairs resolved by the Lord. ||14||
 
Dakhanay, Fifth Mehl:
 
ਸਾਰੀ ਸ੍ਰਿਸ਼ਟੀ ਹੀ ਮੂੰਹ ਨਾਲ ਆਖਦੀ ਹੈ (ਕਿ) ਮੌਤ (ਸਿਰ ਉਤੇ ਖੜੀ ਹੈ), ਪਰ ਕੋਈ ਵਿਰਲਾ ਬੰਦਾ (ਇਹ ਗੱਲ ਯਕੀਨ ਨਾਲ) ਸਮਝਦਾ ਹੈ ।
All speak with their mouths, but rare are those one who realize death.
 
ਹੇ ਨਾਨਕ! (ਆਖ—) ਮੈਂ ਉਹਨਾਂ (ਗੁਰਮੁਖਾਂ) ਦੀ ਚਰਨ-ਧੂੜ (ਮੰਗਦਾ) ਹਾਂ ਜੋ (ਮੌਤ ਨੂੰ ਸੱਚ ਜਾਣ ਕੇ) ਇਕ ਪਰਮਾਤਮਾ ਨਾਲ ਸੰਬੰਧ ਜੋੜਦੇ ਹਨ ।੧।
Nanak is the dust of the feet of those who have faith in the One Lord. ||1||
 
Fifth Mehl:
 
ਅੰਤਰਜਾਮੀ ਪਰਮਾਤਮਾ (ਹਰੇਕ ਜੀਵ ਦੇ) ਅੰਦਰ ਵੱਸਦਾ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਬੰਦਾ ਸਮਝਦਾ ਹੈ ।
Know that He dwells within all; rare are those who realize this.
 
ਹੇ ਨਾਨਕ! (ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਦੇ ਹਿਰਦੇ ਵਿਚ (ਸਰੀਰ ਵਿਚ ਪਰਮਾਤਮਾ ਨਾਲੋਂ) ਵਿੱਥ ਨਹੀਂ ਰਹਿ ਜਾਂਦੀ (ਤੇ ਉਹ ਪਰਮਾਤਮਾ ਨੂੰ ਆਪਣੇ ਅੰਦਰ ਵੇਖ ਲੈਂਦਾ ਹੈ) ।੨।
There is no obscuring veil on the body of that one, O Nanak, who meets the Guru. ||2||
 
Fifth Mehl:
 
ਜੇਹੜਾ ਮਨੁੱਖ ਮੇਰੀ ਇਸ ਖੋਟੀ ਮਤ ਨੂੰ (ਮੇਰੇ ਅੰਦਰੋਂ) ਕੱਢ ਦੇਵੇ, ਮੈਂ ਉਸ ਦੇ ਪੈਰ ਧੋ ਧੋ ਕੇ ਪੀਵਾਂਗਾ ।
I drink in the water which has washed the feet of those who share the Teachings.
 
ਸਦਾ ਕਾਇਮ ਰਹਿਣ ਵਾਲੇ ਮਾਲਕ ਦਾ ਦਰਸ਼ਨ ਕਰਨ ਵਾਸਤੇ ਮੇਰੇ ਹਿਰਦੇ ਵਿਚ ਅਥਾਹ ਪੇ੍ਰਮ ਹੈ (ਪਰ ਮੇਰੀ ਖੋਟੀ ਮਤ ਦਰਸ਼ਨ ਦੇ ਰਸਤੇ ਵਿਚ ਰੋਕ ਪਾਂਦੀ ਹੈ); ।੩।
My body is filled with infinite love to see my True Master. ||3||
 
Pauree:
 
ਜਿਸ ਮਨੁੱਖ ਨੇ ਨਿਰਭਉ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ ਤੇ ਜੋ ਮਾਇਆ ਵਿਚ ਹੀ ਮਸਤ ਰਹਿੰਦਾ ਹੈ,
Forgetting the Naam, the Name of the Fearless Lord, he becomes attached to Maya.
 
ਉਹ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ ਉਹ ਅਨੇਕਾਂ ਜੂਨਾਂ ਵਿਚ ਭਟਕਦਾ ਹੈ ।
He comes and goes, and wanders, dancing in countless incarnations.
 
(ਮਾਇਆ ਵਿਚ ਮਸਤ ਮਨੁੱਖ ਜੇ ਕੋਈ) ਬਚਨ ਕਰਦਾ ਹੈ ਤਾਂ ਉਸ ਤੋਂ ਫਿਰ ਜਾਂਦਾ ਹੈ, ਸਦਾ ਝੂਠੀ ਗੱਲ ਹੀ ਕਰਦਾ ਹੈ ।
He gives his word, but then backs out. All that he says is false.
 
ਉਹ ਝੂਠਾ ਆਪਣੇ ਮਨ ਵਿਚੋਂ ਖ਼ਾਲੀ ਹੁੰਦਾ ਹੈ (ਉਸ ਦੀ ਨੀਯਤ ਪਹਿਲਾਂ ਹੀ ਮਾੜੀ ਹੁੰਦੀ ਹੈ, ਇਸ ਵਾਸਤੇ) ਉਸ ਦੀ (ਹਰੇਕ ਗੱਲ) ਝੂਠੀ ਹੁੰਦੀ ਹੈ ਗੱਪ ਹੁੰਦੀ ਹੈ ।
The false person is hollow within; he is totally engrossed in falsehood.
 
ਅਜੇਹਾ ਬੰਦਾ ਝੂਠੇ ਲਾਲਚ ਵਿਚ ਫਸ ਕੇ ਨਿਰਵੈਰ ਬੰਦੇ ਨਾਲ ਭੀ ਵੈਰ ਕਮਾ ਲੈਂਦਾ ਹੈ,
He tries to take vengeance upon the Lord, who bears no vengeance; such a person is trapped by falsehood and greed.
 
ਮੁੰਢ ਤੋਂ ਹੀ ਉਸ ਲਾਲਚੀ ਦੇ ਕੰਮਾਂ ਨੂੰ ਵੇਖ ਕੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਪਾਤਿਸ਼ਾਹ ਨੇ (ਉਸ ਦੀ ਜ਼ਮੀਰ ਨੂੰ) ਮਾਰ ਦਿੱਤਾ ਹੋਇਆ ਹੈ ।
The True King, the Primal Lord God, kills him when He sees what he has done.
 
ਅਜੇਹਾ ਮਨੁੱਖ ਸਦਾ ਜਮਦੂਤਾਂ ਦੀ ਤੱਕ ਵਿਚ ਰਹਿੰਦਾ ਹੈ, ਦੁੱਖਾਂ ਵਿਚ ਹੀ ਖ਼ੁਆਰ ਹੁੰਦਾ ਹੈ ।
The Messenger of Death sees him, and he rots away in pain.
 
ਹੇ ਨਾਨਕ! ਸੱਚੇ ਪ੍ਰਭੂ ਦੇ ਦਰ ਤੇ ਧਰਮ ਦਾ ਇਨਸਾਫ਼ (ਹੀ) ਹੁੰਦਾ ਹੈ ।੧੫।
Even-handed justice is administered, O Nanak, in the Court of the True Lord. ||15||
 
Dakhanay, Fifth Mehl:
 
(ਹੇ ਭਾਈ!) ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰ, ਅਤੇ ਆਪਣੇ ਗੁਰੂ ਦੇ ਚਰਨਾਂ ਦਾ ਧਿਆਨ ਧਰ (ਭਾਵ, ਪ੍ਰਭੂ ਦੇ ਨਾਮ ਵਿਚ ਜੋੜਨ ਵਾਲੇ ਗੁਰੂ ਦਾ ਆਦਰ-ਸਤਕਾਰ ਪੂਰੀ ਨਿਮ੍ਰਤਾ ਹਲੀਮੀ ਨਾਲ ਆਪਣੇ ਹਿਰਦੇ ਵਿਚ ਟਿਕਾ) ।
In the early hours of the morning, chant the Name of God, and meditate on the Feet of the Guru.
 
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਵਿਕਾਰਾਂ ਦੀ ਮੈਲ ਮਨ ਤੋਂ ਉਤਰ ਜਾਂਦੀ ਹੈ ।੧।
The filth of birth and death is erased, singing the Glorious Praises of the True Lord. ||1||
 
Fifth Mehl:
 
ਨਾਮ ਤੋਂ ਖੁੰਝਿਆ ਹੋਇਆ ਸਰੀਰ (ਆਤਮਕ ਜੀਵਨ ਤੋਂ) ਸੱਖਣਾ ਰਹਿੰਦਾ ਹੈ, ਪੂਰਨ ਤੌਰ ਤੇ (ਆਤਮਕ ਜੀਵਨ ਦੀ ਸੂਝ ਵਲੋਂ) ਅੰਨ੍ਹਾ ਹੋ ਜਾਂਦਾ ਹੈ (ਭਾਵ, ਸਾਰੇ ਗਿਆਨ ਇੰਦ੍ਰੇ ਸੁਚੱਜੀ ਵਰਤੋਂ ਵਲੋਂ ਅੰਨ੍ਹੇ ਹੋ ਕੇ ਵਿਕਾਰਾਂ ਵਿਚ ਪਰਵਿਰਤ ਹੋਏ ਰਹਿੰਦੇ ਹਨ) ।
The body is dark, blind and empty, without the Naam, the Name of the Lord.
 
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਮਾਲਕ-ਪ੍ਰਭੂ ਆ ਵੱਸਦਾ ਹੈ, ਉਸ ਦੀ ਜ਼ਿੰਦਗੀ ਮੁਬਾਰਿਕ ਹੈ ।੨।
O Nanak, fruitful is the birth of one, within whose heart the True Master dwells. ||2||
 
Fifth Mehl:
 
(ਜਿਉਂ ਜਿਉਂ) ਮੈਂ ਇਹਨਾਂ ਅੱਖਾਂ ਨਾਲ (ਨਿਰੇ) ਜਗਤ ਨੂੰ (ਭਾਵ, ਦੁਨੀਆ ਦੇ ਪਦਾਰਥਾਂ ਨੂੰ) ਤੱਕਦਾ ਹਾਂ (ਇਹਨਾਂ ਪਦਾਰਥਾਂ ਵਾਸਤੇ ਮੇਰੀ ਲਾਲਸਾ ਬਹੁਤ ਵਧਦੀ ਜਾਂਦੀ ਹੈ, ਲਾਲਸਾ ਮੁੱਕਦੀ ਨਹੀਂ ।
With my eyes, I have seen the Light; my great thirst for Him is not quenched.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by