ਪਉੜੀ ॥
Pauree:
 
ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥
ਜਿਸ ਪ੍ਰਭੂ ਦਾ ਕੋਈ ਚਿਹਨ-ਚੱਕ੍ਰ ਨਹੀਂ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਧਦਾ ਘਟਦਾ ਨਹੀਂ ਹੈ ਉਸ ਦਾ ਭੇਤ (ਕਲਾ) ਨਹੀਂ ਪਾਇਆ ਜਾ ਸਕਦਾ ।
God is not found by intellectual devices; He is unknowable and unseen.
 
ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ ॥
ਛੇ ਭੇਖਾਂ ਦੇ ਸਾਧੂ (ਵਿਅਰਥ) ਭਟਕਦੇ ਫਿਰਦੇ ਹਨ, ਪ੍ਰਭੂ ਭੇਖਾਂ ਦੀ ਰਾਹੀਂ ਨਹੀਂ ਮਿਲਦਾ ।
The followers of the six orders wander and roam around wearing religious robes, but they do not meet God.
 
ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ ॥
(ਕਈ ਬੰਦੇ) ਚੰਦ੍ਰਾਇਣ ਵਰਤ ਰੱਖਦੇ ਹਨ, ਪਰ ਉਹਨਾਂ ਦਾ ਕੋਈ ਲਾਭ ਨਹੀਂ (ਉਹ ਕਿਸੇ ਗਿਣਤੀ ਵਿਚ ਨਹੀਂ) ।
They keep the lunar fasts, but they are of no account.
 
ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥
ਜੋ ਸਾਰੇ ਦੇ ਸਾਰੇ ਵੇਦ ਪੜ੍ਹਦੇ ਹਨ, ਉਹ ਭੀ ਅਸਲੀਅਤ ਨਹੀਂ ਵੇਖ ਸਕਦੇ ।
Those who read the Vedas in their entirety, still do not see the sublime essence of reality.
 
ਤਿਲਕੁ ਕਢਹਿ ਇਸਨਾਨੁ ਕਰਿ ਅੰਤਰਿ ਕਾਲੇਖੰ ॥
ਕਈ ਇਸ਼ਨਾਨ ਕਰ ਕੇ (ਮੱਥੇ ਉੱਤੇ) ਤਿਲਕ ਲਾਂਦੇ ਹਨ, ਪਰ ਉਹਨਾਂ ਨੇ ਮਨ ਵਿਚ (ਵਿਕਾਰਾਂ ਦੀ) ਕਾਲਖ ਹੁੰਦੀ ਹੈ (ਉਹਨਾਂ ਨੂੰ ਭੀ ਰੱਬ ਨਹੀਂ ਮਿਲਦਾ) ।
They apply ceremonial marks to their foreheads, and take cleansing baths, but they are blackened within.
 
ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥
ਪਰਮਾਤਮਾ ਭੇਖਾਂ ਦੀ ਰਾਹੀਂ ਨਹੀਂ ਲੱਭਦਾ, (ਗੁਰੂ ਦੇ) ਸੱਚੇ ਉਪਦੇਸ਼ ਤੋਂ ਬਿਨਾ ਨਹੀਂ ਮਿਲਦਾ ।
They wear religious robes, but without the True Teachings, God is not found.
 
ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੰ ॥
ਜਿਸ ਮਨੁੱਖ ਦੇ ਮੱਥੇ ਉੱਤੇ ਧੁਰੋਂ (ਬਖ਼ਸ਼ਸ਼ ਦਾ ਲਿਖਿਆ) ਲੇਖ ਉੱਘੜ ਪਏ, ਉਹ (ਪਹਿਲਾਂ) ਕੁਰਾਹੇ ਪਿਆ ਹੋਇਆ (ਭੀ ਠੀਕ) ਰਸਤੇ ਤੇ ਆ ਜਾਂਦਾ ਹੈ ।
One who had strayed, finds the Path again, if such pre-ordained destiny is written on his forehead.
 
ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥੧੩॥
ਜਿਸ ਮਨੁੱਖ ਨੇ ਆਪਣੀ ਅੱਖੀਂ ਗੁਰੂ ਦਾ ਦਰਸਨ ਕਰ ਲਿਆ ਹੈ, ਉਸ ਨੇ ਆਪਣਾ ਜਨਮ ਸਫਲਾ ਕਰ ਲਿਆ ਹੈ ।੧੩।
One who sees the Guru with his eyes, embellishes and exalts his human life. ||13||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by