ਹੇ ਪ੍ਰਭੂ! ਸਾਰੀਆਂ ਧਰਤੀਆਂ ਤੂੰ ਹੀ ਬਣਾਈਆਂ ਹਨ ਇਹ ਚਾਰੇ ਜੁੱਗ ਤੇਰੇ ਹੀ ਬਣਾਏ ਹੋਏ ਹਨ (ਸਮਾਂ ਬਣਾਣ ਵਾਲਾ ਤੇ ਸਮੇਂ ਦੀ ਵੰਡ ਕਰਨ ਵਾਲਾ ਤੂੰ ਹੀ ਹੈਂ) ।
You established the four ages; You are the Creator of all worlds.
 
(ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੈ, (ਜਨਮ ਮਰਨ ਦੇ ਗੇੜ ਦਾ) ਰਤਾ ਭੀ ਪ੍ਰਭਾਵ ਤੇਰੇ ਉਤੇ ਨਹੀਂ ਪੈਂਦਾ ।
You created the comings and goings of reincarnation; not even a particle of filth sticks to You.
 
ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਦਿਆਲ ਹੁੰਦਾ ਹੈਂ ਉਸ ਨੂੰ ਗੁਰੂ ਦੀ ਚਰਨੀਂ ਲਾਂਦਾ ਹੈਂ
As you are merciful, You attach us to the Feet of the True Guru.
 
(ਕਿਉਂਕਿ) ਹੇ ਸ੍ਰਿਸ਼ਟੀ-ਕਰਤਾ ਅਬਿਨਾਸ਼ੀ ਪ੍ਰਭੂ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕਿਸੇ ਭੀ ਉਪਾਵ ਨਾਲ ਤੂੰ ਮਿਲ ਨਹੀਂ ਸਕਦਾ ।੨।
You cannot be found by any other efforts; You are the eternal, imperishable Creator of the Universe. ||2||
 
Dakhanay, Fifth Mehl:
 
ਹੇ ਪ੍ਰਭੂ-ਕੰਤ! ਜੇ ਤੂੰ ਮੇਰੇ (ਹਿਰਦੇ-) ਵੇਹੜੇ ਵਿਚ ਆ ਜਾਏਂ, ਤਾਂ ਮੇਰਾ ਸਾਰਾ ਸਰੀਰ ਹੀ ਸੋਹਣਾ ਹੋ ਜਾਂਦਾ ਹੈ ।
If You come into my courtyard, all the earth becomes beautiful.
 
ਪਰ ਇਕ ਖਸਮ-ਪ੍ਰਭੂ ਤੋਂ ਬਿਨਾ ਕੋਈ ਮੇਰੀ ਖ਼ਬਰ-ਸੁਰਤਿ ਹੀ ਨਹੀਂ ਪੁੱਛਦਾ (ਭਾਵ, ਜੇ ਪ੍ਰਭੂ ਹਿਰਦੇ ਵਿਚ ਵੱਸ ਪਏ, ਤਾਂ ਸਾਰੇ ਸ਼ੁਭ ਗੁਣਾਂ ਨਾਲ ਗਿਆਨ ਇੰਦ੍ਰੇ ਚਮਕ ਉਠਦੇ ਹਨ । ਜੇ ਪ੍ਰਭੂ ਤੋਂ ਵਿਛੋੜਾ ਹੈ ਤਾਂ ਕੋਈ ਸ਼ੁਭ ਗੁਣ ਨੇੜੇ ਨਹੀਂ ਢੁਕਦਾ) ।੧।
Other than the One Lord, my Husband, no one else cares for me. ||1||
 
Fifth Mehl:
 
ਜਿਸ ਜੀਵ-ਰਾਹੀ ਦਾ ਹਿਰਦਾ-ਵੇਹੜਾ ਖਸਮ-ਪ੍ਰਭੂ ਮੱਲ ਕੇ ਬੈਠ ਜਾਂਦਾ ਹੈ, ਉਸ ਨੂੰ ਸਾਰੇ ਪਦਾਰਥ (ਵਰਤਣੇ) ਫਬਦੇ ਹਨ
All my adornments become beautiful, when You, O Lord, sit in my courtyard and make it Yours.
 
(ਕਿਉਂਕਿ) ਜੇਹੜਾ ਜੀਵ-ਰਾਹੀ (ਬਾਹਰਲੇ ਪਦਾਰਥਾਂ ਵਲੋਂ) ਪਰਤ ਕੇ ਅੰਤਰ ਆਤਮੇ ਆ ਟਿਕਦਾ ਹੈ ਉਹ (ਜਗਤ ਤੋਂ) ਖ਼ਾਲੀ-ਹੱਥ ਨਹੀਂ ਜਾਂਦਾ ।੨।
Then no traveller who comes to my home shall leave empty-handed. ||2||
 
Fifth Mehl:
 
ਮੈਂ ਪਤੀ ਨੂੰ ਮਿਲਣ ਵਾਸਤੇ ਸੇਜ ਵਿਛਾਈ ਤੇ ਹੋਰ ਸਾਰਾ ਹਾਰ-ਸ਼ਿੰਗਾਰ ਕੀਤਾ (ਹਿਰਦਾ-ਸੇਜ ਸਜਾਣ ਵਾਸਤੇ ਕਈ ਧਾਰਮਿਕ ਸਾਧਨ ਕੀਤੇ),
I have spread out my bed for You, O my Husband Lord, and applied all my decorations.
 
ਪਰ ਹੁਣ (ਜਦੋਂ ਉਹ ਮਿਲ ਪਿਆ ਹੈ ਤਾਂ) ਜੇ ਮੈਂ (ਆਪਣੇ ਗਲ ਵਿਚ) ਇਕ ਹਾਰ ਭੀ ਪਹਿਨ ਲਵਾਂ (ਤਾਂ ਇਹ ਹਾਰ ਪਤੀ-ਮਿਲਾਪ ਦੇ ਰਸਤੇ ਵਿਚ ਵਿੱਥ ਪਾਂਦਾ ਹੈ, ਤੇ) ਪਤੀ ਤੇ ਮੇਰੇ ਵਿਚਕਾਰ ਇਤਨੀ ਵਿੱਥ ਨੂੰ ਭੀ ਸਮਾਈ ਨਹੀਂ ਹੈ (ਭਾਵ, ਲੋਕਾਚਾਰੀ ਧਾਰਮਿਕ ਸਾਧਨ ਪਤੀ-ਮਿਲਾਪ ਦੇ ਰਸਤੇ ਵਿਚ ਰੁਕਾਵਟ ਹਨ) ।੩।
But even this is not pleasing to me, to wear a garland around my neck. ||3||
 
Pauree:
 
ਹੇ ਪ੍ਰਭੂ! ਤੂੰ ਪਾਰਬ੍ਰਹਮ ਹੈਂ, ਸਭ ਤੋਂ ਵੱਡਾ ਮਾਲਕ ਹੈਂ, ਤੂੰ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ ।
O Supreme Lord God, O Transcendent Lord, You do not take birth.
 
ਤੂੰ ਆਪਣੇ ਹੁਕਮ ਨਾਲ ਜਗਤ ਪੈਦਾ ਕਰਦਾ ਹੈਂ, (ਜਗਤ) ਪੈਦਾ ਕਰ ਕੇ (ਇਸ ਵਿਚ) ਵਿਆਪਕ ਹੈਂ ।
By the Hukam of Your Command, You formed the Universe; forming it, You merge into it.
 
ਤੇਰਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਫਿਰ ਜੀਵ ਤੇਰਾ ਧਿਆਨ ਕਿਸ ਤਰੀਕੇ ਨਾਲ ਧਰਨ?
Your Form cannot be known; how can one meditate on You?
 
ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਆਪ ਮੌਜੂਦ ਹੈਂ, (ਸਭ ਵਿਚ) ਆਪਣੀ ਤਾਕਤ ਵਿਖਾ ਰਿਹਾ ਹੈਂ ।
You are pervading and permeating all; You Yourself reveal Your creative potency.
 
(ਤੇਰੇ ਪਾਸ) ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ ਜੋ ਕਦੇ ਮੁੱਕ ਨਹੀਂ ਸਕਦੇ,
Your treasures of devotional worship are overflowing; they never decrease.
 
ਤੇਰੇ ਗੁਣਾਂ ਦੇ ਖ਼ਜ਼ਾਨੇ ਐਸੇ ਰਤਨ ਜਵਾਹਰ ਤੇ ਲਾਲ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜਗਤ ਵਿਚ ਕੋਈ ਐਸੀ ਚੀਜ਼ ਨਹੀਂ ਹੈ ਜਿਸ ਦੇ ਇਵਜ਼ ਵਿਚ ਗੁਣਾਂ ਦੇ ਖ਼ਜ਼ਾਨੇ ਮਿਲ ਸਕਣ) ।
These gems, jewels and diamonds - their value cannot be estimated.
 
ਜਿਸ ਜੀਵ ਉਤੇ ਤੂੰ ਦਇਆ ਕਰਦਾ ਹੈਂ ਉਸ ਨੂੰ ਸਤਿਗੁਰੂ ਦੀ ਸੇਵਾ ਵਿਚ ਜੋੜਦਾ ਹੈਂ ।
As You Yourself become merciful, Lord, You link us to the service of the True Guru.
 
(ਗੁਰੂ ਦੀ ਸਰਨ ਆ ਕੇ) ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦੇ ਹਨ, ਉਹਨਾਂ ਨੂੰ ਕਿਸੇ ਕਿਸਮ ਦੀ ਥੁੜ ਨਹੀਂ ਰਹਿੰਦੀ ।੩।
One who sings the Glorious Praises of the Lord, never suffers any deficiency. ||3||
 
Dakhanay, Fifth Mehl:
 
ਜਦੋਂ ਮੈਂ (ਧਿਆਨ ਨਾਲ) ਹਿਰਦੇ ਵਿਚ ਵੇਖਦੀ ਹਾਂ, ਤਾਂ ਮੇਰਾ ਪਤੀ-ਪ੍ਰਭੂ ਮੇਰੇ ਨਾਲ (ਮੇਰੇ ਹਿਰਦੇ ਵਿਚ) ਮੌਜੂਦ ਹੈ ।
When I look within my being, I find that my Beloved is with me.
 
ਹੇ ਨਾਨਕ! ਮਿਹਰ ਦੀ ਨਿਗਾਹ ਕਰ ਕੇ ਉਸ ਨੇ ਮੇਰੇ ਸਾਰੇ ਦੁੱਖ ਦੂਰ ਕਰ ਦਿੱਤੇ ਹਨ ।੧।
All pains are relieved, O Nanak, when He bestows His Glance of Grace. ||1||
 
Fifth Mehl:
 
ਹੇ ਪ੍ਰਭੂ! ਬੇਅੰਤ ਜੀਵ ਖੜੇ ਤੇਰਾ ਦਰ ਸੇਂਵਦੇ ਹਨ, ਮੈਂ ਨਾਨਕ ਭੀ (ਤੇਰੇ ਦਰ ਤੇ ਖੜਾ) ਤੇਰੀ ਸੋਇ ਸੁਣ ਰਿਹਾ ਹਾਂ ।
Nanak sits, waiting for news of the Lord, and stands at the Lord's Door; serving Him for so long.
 
ਹੇ ਪਤੀ! ਤੰੂ ਮੇਰੇ ਦਿਲ ਦੀ ਜਾਣਦਾ ਹੈਂ, ਹੇ ਸਾਈਂ! ਮੈਂ ਖਲੋਤਾ ਤੇਰਾ ਮੂੰਹ ਤੱਕ ਰਿਹਾ ਹਾਂ ।੨।
O my Beloved, only You know my objective; I stand, waiting to see the Lord's face. ||2||
 
Fifth Mehl:
 
(ਹੇ ਜੀਵ!) ਤੂੰ ਹਰ ਥਾਂ ਕੰਤ-ਪ੍ਰਭੂ ਨੂੰ ਵੇਖ, ਪਰਾਈ ਇਸਤ੍ਰੀ ਨੂੰ (ਮੰਦ ਭਾਵਨਾ ਨਾਲ) ਨਾਹ ਵੇਖ, ਤੇ (ਕਾਮਾਤੁਰ ਹੋ ਕੇ) ਮਤਿ-ਹੀਣੇ ਨਾਪਾਕ ਬੋਲ ਨਾਹ ਬੋਲ ।
What should I say to you, you fool? Don't look at the vines of others - be a true husband.
 
ਹੇ ਨਾਨਕ! ਜਿਵੇਂ ਫੁਲਵਾੜੀ ਖਿੜੀ ਹੁੰਦੀ ਹੈ ਤਿਵੇਂ ਇਹ ਸਾਰਾ ਸੰਸਾਰ ਖਿੜਿਆ ਹੋਇਆ ਹੈ (ਇਥੇ ਕੋਈ ਫੁੱਲ ਤੋੜਨਾ ਨਹੀਂ ਹੈ, ਕਿਸੇ ਪਰਾਈ ਸੁੰਦਰੀ ਵਲ ਮੰਦ-ਭਾਵਨਾ ਨਹੀਂ ਰੱਖਣੀ) ।੩।
O Nanak, the entire world is blooming, like a garden of flowers. ||3||
 
Pauree:
 
ਹੇ ਪ੍ਰਭੂ! ਤੂੰ ਸੁਚੱਜਾ ਸਿਆਣਾ ਤੇ ਸੋਹਣਾ ਹੈਂ, ਸਭ ਜੀਵਾਂ ਵਿਚ ਤੂੰ ਹੀ ਮੌਜੂਦ ਹੈਂ,
You are Wise, all-knowing and beautiful; You are pervading and permeating all.
 
(ਸੋ) ਤੂੰ ਆਪ ਹੀ ਮਾਲਕ ਹੈਂ ਆਪ ਹੀ ਸੇਵਕ ਹੈਂ ਆਪ ਹੀ ਆਪਣੀ ਪੂਜਾ ਕਰ ਰਿਹਾ ਹੈਂ
You Yourself are the Lord and Master, and the servant; You worship and adore Yourself.
 
(ਹਰੇਕ ਜੀ ਦੇ ਅੰਦਰ ਵਿਆਪਕ ਹੋਣ ਕਰਕੇ) ਤੂੰ ਆਪ ਹੀ (ਜੀਵਾਂ ਦੇ ਕੰਮਾਂ ਨੂੰ) ਜਾਣਦਾ ਹੈਂ ਵੇਖਦਾ ਹੈਂ, ਤੂੰ ਆਪ ਹੀ ਚੰਗੇ ਆਚਰਨ ਵਾਲਾ ਹੈਂ ।
You are all-wise and all-seeing; You Yourself are true and pure.
 
ਹੇ ਮੇਰੇ ਹਰੀ ਭਗਵਾਨ! ਤੂੰ ਆਪ ਹੀ ਜਤੀ ਹੈਂ, ਆਪ ਹੀ ਪਵਿਤ੍ਰ ਆਚਰਨ ਵਾਲਾ ਹੈਂ ।
The Immaculate Lord, my Lord God, is celibate and True.
 
ਇਹ ਸਾਰਾ ਜਗਤ-ਖਿਲਾਰਾ ਤੂੰ ਆਪ ਹੀ ਖਿਲਾਰਿਆ ਹੋਇਆ ਹੈ, ਤੂੰ ਆਪ ਹੀ ਇਹ ਜਗਤ-ਖੇਡ ਖੇਡ ਰਿਹਾ ਹੈਂ ।
God spreads out the expanse of the entire universe, and He Himself plays in it.
 
(ਜੀਵਾਂ ਦੇ) ਜੰਮਣ ਮਰਨ ਦਾ ਤਮਾਸ਼ਾ ਤੂੰ ਆਪ ਹੀ ਰਚਾਇਆ ਹੋਇਆ ਹੈ, ਇਹ ਤਮਾਸ਼ੇ ਰਚ ਕੇ ਤੂੰ ਆਪ ਹੀ ਵੇਖ ਰਿਹਾ ਹੈਂ ।
He created this coming and going of reincarnation; creating the wondrous play, He gazes upon it.
 
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਗੁਰੂ ਉਪਦੇਸ਼ ਦੀ ਦਾਤਿ ਦੇਂਦਾ ਹੈਂ, ਉਸ ਨੂੰ ਮੁੜ ਜੂਨਾਂ ਦੇ ਗੇੜ ਵਿਚ ਨਹੀਂ ਪਾਂਦਾ ।
One who is blessed with the Guru's Teachings, is not consigned to the womb of reincarnation, ever again.
 
(ਤੇਰੇ ਪੈਦਾ ਕੀਤੇ ਇਹਨਾਂ) ਜੀਵਾਂ ਦੇ ਇਖ਼ਤਿਆਰ ਵਿਚ ਕੁਝ ਨਹੀਂ ਹੈ, ਜਿਵੇਂ ਤੂੰ ਆਪ ਜੀਵਾਂ ਨੂੰ ਤੋਰ ਰਿਹਾ ਹੈਂ, ਤਿਵੇਂ ਤੁਰ ਰਹੇ ਹਨ ।੪।
All walk as He makes them walk; nothing is under the control of the created beings. ||4||
 
Dakhanay, Fifth Mehl:
 
ਹੇ (ਸੰਸਾਰ-) ਨਦੀ ਦੇ ਕੰਢੇ ਕੰਢੇ ਜਾਣ ਵਾਲਿਆ! ਤੇਰੇ ਪੈਰਾਂ ਹੇਠ (ਤੇਰੇ ਰਸਤੇ ਵਿਚ) ਬੜੀ ਢਾਹ ਲੱਗੀ ਹੋਈ ਹੈ ।
You are walking along the river-bank, but the land is giving way beneath you.
 
ਧਿਆਨ ਰੱਖੀਂ, ਜਦੋਂ ਹੀ ਤੇਰਾ ਪੈਰ ਤਿਲਕ ਗਿਆ, ਤਾਂ (ਮੋਹ ਦੇ ਚਿੱਕੜ ਨਾਲ) ਲਿੱਬੜ ਜਾਏਂਗਾ ।੧।
Watch out! Your foot might slip, and you'll fall in and die. ||1||
 
Fifth Mehl:
 
(ਹੇ ਜੀਵ!) ਨਾਸਵੰਤ ਕੱਚ (-ਰੂਪ ਮਾਇਆ) ਨੂੰ ਤੂੰ ਸਦਾ-ਥਿਰ ਜਾਣਦਾ ਹੈਂ, ਤੇ ਹੋਰ ਹੋਰ ਇਕੱਠੀ ਕਰਦਾ ਹੈਂ ।
You believe what is false and temporary to be true, and so you run on and on.
 
ਪਰ ਹੇ ਨਾਨਕ! (ਆਖ—ਇਹ ਮਾਇਆ ਇਉਂ ਹੈ) ਜਿਵੇਂ ਅੱਗ ਵਿਚ ਮੱਖਣ ਨਾਸ ਹੋ ਜਾਂਦਾ ਹੈ (ਪੱਘਰ ਜਾਂਦਾ ਹੈ), ਜਾਂ, ਜਿਵੇਂ (ਪਾਣੀ ਦੇ ਢਲ ਜਾਣ ਨਾਲ) ਚੁਪੱਤੀ ਡਿੱਗ ਕੇ ਨਾਸ ਹੋ ਜਾਂਦੀ ਹੈ ।੨।
O Nanak, like butter in the fire, it shall melt away; it shall fade away like the water-lily. ||2||
 
Fifth Mehl:
 
ਹੇ ਭੋਲੀਏ ਜਿੰਦੇ! ਪਰਮਾਤਮਾ ਨੂੰ ਸਿਮਰਦਿਆਂ ਤੂੰ ਆਲਸ ਕਰਦੀ ਹੈਂ ।
O my foolish and silly soul, why are you too lazy to serve?
 
ਲੰਮੀਆਂ ਮੁੱਦਤਾਂ ਪਿਛੋਂ (ਇਹ ਮਨੁੱਖਾ ਜਨਮ ਮਿਲਿਆ ਹੈ, ਜੇ ਸਿਮਰਨ ਤੋਂ ਸੱਖਣਾ ਬੀਤ ਗਿਆ) ਤਾਂ ਮੁੜ (ਕੀਹ ਪਤਾ ਹੈ?) ਕਦੋਂ (ਮਨੁੱਖਾ ਜਨਮ ਦੀ) ਰੁੱਤ ਆਵੇ ।੩।
Such a long time has passed. When will this opportunity come again? ||3||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by