(ਜਿਹੜਾ ਮਨੁੱਖ ਜਪਦਾ ਹੈ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਪਾਰ ਲੰਘਾ ਲੈਂਦਾ ਹੈ, ਅਤੇ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਨਾਲ ਜਾਂਦਾ ਹੈ ।੬।
You shall save yourself, and save all your generations as well. You shall go to the Court of the Lord with honor. ||6||
ਹੇ ਭਾਈ! ਇਹ ਜਿਤਨੇ ਭੀ ਖੰਡ ਮੰਡਲ ਪਾਤਾਲ ਤੇ ਦੀਪ ਹਨ
All the continents, nether worlds, islands and worlds
ਇਹ ਸਾਰੇ ਪਰਮਾਤਮਾ ਨੇ ਆਪ ਹੀ ਕਾਲ ਦੇ ਅਧੀਨ ਰੱਖੇ ਹੋਏ ਹਨ ।
- God Himself has made them all subject to death.
ਨਾਸ-ਰਹਿਤ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹ ਭੀ ਅਟੱਲ ਜੀਵਨ ਵਾਲਾ ਹੋ ਜਾਂਦਾ ਹੈ (ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ) ।੭।
The One Imperishable Lord Himself is unmoving and unchanging. Meditating on Him, one becomes unchanging. ||7||
ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਪਰਮਾਤਮਾ ਵਰਗਾ ਹੀ ਹੋ ਜਾਂਦਾ ਹੈ ।
The Lord's servant becomes like the Lord.
ਉਸ ਦਾ ਮਨੁੱਖਾ ਸਰੀਰ (ਵੇਖ ਕੇ ਪਰਮਾਤਮਾ ਨਾਲੋਂ ਉਸ ਦਾ) ਫ਼ਰਕ ਨਾਹ ਸਮਝੋ ।
Do not think that, because of his human body, he is different.
(ਸਿਮਰਨ ਕਰਨ ਵਾਲਾ ਮਨੁੱਖ ਇਉਂ ਹੀ ਹੈ) ਜਿਵੇਂ ਕਈ ਕਿਸਮਾਂ ਦੀਆਂ ਪਾਣੀ ਦੀਆਂ ਲਹਿਰਾਂ ਉੱਠਦੀਆਂ ਹਨ, ਮੁੜ ਪਾਣੀ ਵਿਚ ਪਾਣੀ ਰਲ ਜਾਂਦਾ ਹੈ ।੮।
The waves of the water rise up in various ways, and then the water merges again in water. ||8||
(ਪ੍ਰਭੂ ਦਾ ਦਾਸ) ਇਕ ਮੰਗਤਾ (ਬਣ ਕੇ ਉਸ ਦੇ) ਦਰ ਤੇ (ਖੜਾ ਉਸ ਦੇ ਦਰਸਨ ਦਾ) ਖ਼ੈਰ ਮੰਗਦਾ ਹੈ ।
A beggar begs for charity at His Door.
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ ਤਦੋਂ ਉਹ ਕਿਰਪਾ ਕਰਦਾ ਹੈ ।
When God pleases, He takes pity on him.
(ਮੰਗਤਾ ਇਉਂ ਮੰਗੀ ਜਾਂਦਾ ਹੈ—ਹੇ ਪ੍ਰਭੂ!) ਆਪਣਾ ਦਰਸ਼ਨ ਦੇਹ, ਜਿਸ ਦੀ ਬਰਕਤਿ ਨਾਲ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਿਫ਼ਤਿ-ਸਾਲਾਹ ਵਿਚ ਟਿਕ ਜਾਂਦਾ ਹੈ ।੯।
Please bless me with the Blessed Vision of Your Darshan, to satisfy my mind, O Lord. Through the Kirtan of Your Praises, my mind is held steady. ||9||
ਹੇ ਭਾਈ! ਸੋਹਣਾ ਪ੍ਰਭੂ ਕਿਸੇ ਤਰੀਕੇ ਨਾਲ ਵੱਸ ਵਿਚ ਨਹੀਂ ਆਉਂਦਾ
The Beauteous Lord and Master is not controlled in any way.
ਪਰ ਜੋ ਕੁਝ ਉਸ ਦੇ ਸੰਤ ਚਾਹੁੰਦੇ ਹਨ ਉਹ ਕੁਝ ਕਰ ਦੇਂਦਾ ਹੈ ।
The Lord does that which pleases the Saints of the Lord.
(ਪ੍ਰਭੂ ਦੇ ਸੰਤ ਜਨ ਜੋ ਕੁਝ) ਕਰਨਾ ਚਾਹੁੰਦੇ ਹਨ ਉਹੀ ਕੁਝ ਪ੍ਰਭੂ ਪਾਸੋਂ ਕਰਾ ਲੈਂਦੇ ਹਨ । ਪ੍ਰਭੂ ਦੇ ਦਰ ਤੇ ਉਹਨਾਂ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ।੧੦।
He does whatever they wish to be done; nothing blocks their way at His Door. ||10||
ਹੇ ਪ੍ਰਾਣੀ! (ਜੀਵਨ-ਸਫ਼ਰ ਵਿਚ) ਜਿਥੇ ਭੀ ਕੋਈ ਔਖਿਆਈ ਆ ਬਣਦੀ ਹੈ,
Wherever the mortal is confronted with difficulty,
ਉੱਥੇ ਹੀ ਧਨੁਖ-ਧਾਰੀ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ।
there he should meditate on the Lord of the Universe.
ਜਿੱਥੇ ਨਾਹ ਪੁੱਤਰ ਨਾਹ ਇਸਤ੍ਰੀ ਕੋਈ ਭੀ ਸਾਥੀ ਨਹੀਂ ਬਣ ਸਕਦਾ, ਉਥੇ ਪ੍ਰਭੂ ਆਪ (ਔਖਿਆਈ ਤੋਂ) ਛੁਡਾ ਲੈਂਦਾ ਹੈ ।੧੧।
Where there are no children, spouse or friends, there the Lord Himself comes to the rescue. ||11||
ਹੇ ਭਾਈ! ਪਰਮਾਤਮਾ ਅਪਹੁੰਚ ਹੈ, ਅਥਾਹ ਹੈ, ਵੱਡਾ ਮਾਲਕ ਹੈ ।
The Great Lord and Master is inaccessible and unfathomable.
ਉਸ ਬੇ-ਮੁਥਾਜ ਨੂੰ ਜੀਵ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ ।
How can anyone meet with God, the self-suficient One?
ਉਹ ਪ੍ਰਭੂ ਆਪ ਹੀ ਜਿਸ ਮਨੁੱਖ ਨੂੰ (ਮਾਇਆ ਦੇ ਮੋਹ ਦੀ) ਫਾਹੀ ਕੱਟ ਕੇ ਸਹੀ ਜੀਵਨ-ਰਾਹ ਤੇ ਪਾਂਦਾ ਹੈ, ਉਹ ਮਨੁੱਖ ਸਾਧ ਸੰਗਤਿ ਵਿਚ ਆ ਟਿਕਦਾ ਹੈ ।੧੨।
Those who have had the noose cut away from around their necks, whom God has set back upon the Path, obtain a place in the Sangat, the Congregation. ||12||
ਹੇ ਭਾਈ! ਉਹ ਮਨੁੱਖ ਪਰਮਾਤਮਾ ਦਾ ਭਗਤ ਆਖਿਆ ਜਾਂਦਾ ਹੈ,
One who realizes the Hukam of the Lord's Command is said to be His servant.
ਜਿਹੜਾ (ਹਰੇਕ ਹੋ ਰਹੀ ਕਾਰ ਨੂੰ ਪਰਮਾਤਮਾ ਦੀ) ਸਮਝਦਾ ਹੈ (ਤੇ, ਇਹ ਨਿਸ਼ਚਾ ਰੱਖਦਾ ਹੈ ਕਿ) ਦੁਖ (ਆਵੇ ਚਾਹੇ) ਸੁਖ, ਦੋਹਾਂ ਨੂੰ ਇਕੋ ਜਿਹਾ ਸਹਾਰਨਾ ਚਾਹੀਦਾ ਹੈ ।
He endures both bad and good equally.
ਪਰ ਮਨੁੱਖ ਤਦੋਂ ਹੀ ਸਿਰਫ਼ ਪਰਮਾਤਮਾ ਨੂੰ ਹੀ ਸਭ ਕੁਝ ਕਰਨ ਕਰਾਣ ਵਾਲਾ ਸਮਝਦਾ ਹੈ ਜਦੋਂ ਉਸ ਦੇ ਅੰਦਰੋਂ ਹਉਮੈ ਦੂਰ ਹੁੰਦੀ ਹੈ । ਉਹ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ।੧੩।
When egotism is silenced, then one comes to know the One Lord. Such a Gurmukh intuitively merges in the Lord. ||13||
ਹੇ ਭਾਈ! ਪਰਮਾਤਮਾ ਦੇ ਭਗਤ ਸਦਾ ਆਤਮਕ ਆਨੰਦ ਮਾਣਦੇ ਹਨ ।
The devotees of the Lord dwell forever in peace.
ਉਹ ਸਦਾ ਵੈਰ-ਵਿਰੋਧ ਤੋਂ ਪਰੇ ਰਹਿੰਦੇ ਹਨ, ਵਿਰਕਤ ਅਤੇ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦੇ ਹਨ ।
With a child-like, innocent nature, they remain detached, turning away from the world.
ਜਿਵੇਂ ਪਿਉ ਆਪਣੇ ਪੁੱਤਰ ਨੂੰ ਕਈ ਲਾਡ ਲਡਾਂਦਾ ਹੈ, (ਤਿਵੇਂ ਭਗਤ ਪ੍ਰਭੂ-ਪਿਤਾ ਦੀ ਗੋਦ ਵਿਚ ਰਹਿ ਕੇ) ਕਈ ਤਰ੍ਹਾਂ ਦੇ ਅਨੇਕਾਂ ਆਤਮਕ ਰੰਗ ਮਾਣਦੇ ਹਨ ।੧੪।
They enjoy various pleasures in many ways; God caresses them, like a father caressing his son. ||14||
ਹੇ ਭਾਈ! ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ । ਉਹ ਕਿਸੇ ਭੀ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲ ਸਕਦਾ ।
He is inaccessible and unfathomable; His value cannot be estimated.
ਉਸ ਨੂੰ ਤਦੋਂ ਹੀ ਮਿਲ ਸਕੀਦਾ ਹੈ, ਜਦੋਂ ਉਹ ਆਪ ਹੀ ਮਿਲਾਂਦਾ ਹੈ ।
We meet Him, only when He causes us to meet.
ਗੁਰੂ ਦੀ ਰਾਹੀਂ ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਪਰਗਟ ਹੁੰਦਾ ਹੈ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਸੰਸਕਾਰਾਂ ਅਨੁਸਾਰ) ਧੁਰੋਂ ਹੀ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ।੧੫।
The Lord is revealed to those humble Gurmukhs, who have such pre-ordained destiny inscribed upon their foreheads. ||15||
ਹੇ ਪ੍ਰਭੂ! ਤੂੰ ਆਪ ਹੀ ਪੈਦਾ ਕਰਨ ਵਾਲਾ ਹੈਂ, ਤੂੰ ਆਪ ਹੀ ਜਗਤ ਦਾ ਮੂਲ ਹੈਂ ।
You Yourself are the Creator Lord, the Cause of causes.
ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕਰ ਕੇ ਸਾਰੀ ਧਰਤੀ ਨੂੰ ਸਹਾਰਾ ਦਿੱਤਾ ਹੋਇਆ ਹੈ ।
You created the Universe, and You support the whole earth.
ਹੇ ਭਾਈ! ਦਾਸ ਨਾਨਕ ਉਸੇ ਪ੍ਰਭੂ ਦੇ ਦਰ ਤੇ (ਡਿੱਗਾ ਹੋਇਆ ਹੈ, ਉਸੇ ਦੀ) ਸਰਨ ਪਿਆ ਹੋਇਆ ਹੈ । ਉਸ ਦੀ ਆਪਣੀ ਰਜ਼ਾ ਹੁੰਦੀ ਹੈ ਤਾਂ (ਲੋਕ ਪਰਲੋਕ ਵਿਚ ਜੀਵ ਦੀ) ਇੱਜ਼ਤ ਰੱਖ ਲੈਂਦਾ ਹੈ ।੧੬।੧।੫।
Servant Nanak seeks the Sanctuary of Your Door, O Lord; if it is Your Will, please preserve his honor. ||16||1||5||
Maaroo, Solahas, Fifth Mehl:
One Universal Creator God. By The Grace Of The True Guru:
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ ।
Whatever is seen is You, O One Lord.
(ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ ।
What the ears hear is the Word of Your Bani.
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ ।੧।
There is nothing else to be seen at all. You give support to all. ||1||
ਹੇ ਭਾਈ! ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ
You Yourself are conscious of Your Creation.
ਹਰ ਥਾਂ ਪ੍ਰਭੂ ਆਪ ਹੀ ਆਪ ਵਰਤ ਰਿਹਾ ਹੈ ।
You Yourself established Yourself, O God.
ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ । ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ ।੨।
Creating Yourself, You formed the expanse of the Universe; You Yourself cherish and sustain each and every heart. ||2||
ਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ
You created some to hold great and royal courts.
ਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ ।
Some turn away from the world in renunciation, and some maintain their households.