ਮਾਰੂ ਸੋਲਹੇ ਮਹਲਾ ੫
Maaroo, Solahas, Fifth Mehl:
 
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
 
ਜੋ ਦੀਸੈ ਸੋ ਏਕੋ ਤੂਹੈ ॥
ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸ ਰਿਹਾ ਹੈ, ਇਹ ਸਭ ਕੁਝ ਸਿਰਫ਼ ਤੂੰ ਹੀ ਤੂੰ ਹੈਂ ।
Whatever is seen is You, O One Lord.
 
ਬਾਣੀ ਤੇਰੀ ਸ੍ਰਵਣਿ ਸੁਣੀਐ ॥
(ਸਭ ਜੀਵਾਂ ਵਿਚ ਤੂੰ ਹੀ ਬੋਲ ਰਿਹਾ ਹੈਂ) ਤੇਰਾ ਹੀ ਬੋਲ ਕੰਨੀਂ ਸੁਣਿਆ ਜਾ ਰਿਹਾ ਹੈ ।
What the ears hear is the Word of Your Bani.
 
ਦੂਜੀ ਅਵਰ ਨ ਜਾਪਸਿ ਕਾਈ ਸਗਲ ਤੁਮਾਰੀ ਧਾਰਣਾ ॥੧॥
ਸਾਰੀ ਸ੍ਰਿਸ਼ਟੀ ਤੇਰੀ ਹੀ ਰਚੀ ਹੋਈ ਹੈ, ਕੋਈ ਭੀ ਸ਼ੈ ਤੈਥੋਂ ਵੱਖਰੀ ਨਹੀਂ ਦਿੱਸ ਰਹੀ ।੧।
There is nothing else to be seen at all. You give support to all. ||1||
 
ਆਪਿ ਚਿਤਾਰੇ ਅਪਣਾ ਕੀਆ ॥
ਹੇ ਭਾਈ! ਆਪਣੇ ਪੈਦਾ ਕੀਤੇ ਜਗਤ ਦੀ ਪ੍ਰਭੂ ਆਪ ਹੀ ਸੰਭਾਲ ਕਰ ਰਿਹਾ ਹੈ
You Yourself are conscious of Your Creation.
 
ਆਪੇ ਆਪਿ ਆਪਿ ਪ੍ਰਭੁ ਥੀਆ ॥
ਹਰ ਥਾਂ ਪ੍ਰਭੂ ਆਪ ਹੀ ਆਪ ਵਰਤ ਰਿਹਾ ਹੈ ।
You Yourself established Yourself, O God.
 
ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥੨॥
ਪ੍ਰਭੂ ਨੇ ਆਪ ਹੀ ਆਪਣੇ ਆਪ ਤੋਂ ਪੈਦਾ ਕਰ ਕੇ ਇਹ ਜਗਤ-ਪਸਾਰਾ ਰਚਿਆ ਹੈ । ਹਰੇਕ ਸਰੀਰ ਵਿਚ ਆਪ ਹੀ (ਵਿਆਪਕ ਹੋ ਕੇ ਸਭ ਦੀ) ਸਾਰ ਲੈਂਦਾ ਹੈ ।੨।
Creating Yourself, You formed the expanse of the Universe; You Yourself cherish and sustain each and every heart. ||2||
 
ਇਕਿ ਉਪਾਏ ਵਡ ਦਰਵਾਰੀ ॥
ਹੇ ਪ੍ਰਭੂ! ਤੂੰ ਕਈ ਵੱਡੇ ਦਰਬਾਰਾਂ ਵਾਲੇ ਪੈਦਾ ਕੀਤੇ ਹਨ
You created some to hold great and royal courts.
 
ਇਕਿ ਉਦਾਸੀ ਇਕਿ ਘਰ ਬਾਰੀ ॥
ਕਈ ਤਿਆਗੀ ਤੇ ਕਈ ਗ੍ਰਿਹਸਤੀ ਬਣਾ ਦਿੱਤੇ ਹਨ ।
Some turn away from the world in renunciation, and some maintain their households.
 
ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥
ਤੂੰ ਕਈ ਤਾਂ ਅਜਿਹੇ ਪੈਦਾ ਕੀਤੇ ਹਨ ਜੋ ਸਦਾ ਤ੍ਰਿਸ਼ਨਾ ਦੇ ਅਧੀਨ ਰਹਿੰਦੇ ਹਨ, ਤੇ ਕਈ ਪੂਰਨ ਤੌਰ ਤੇ ਰੱਜੇ ਹੋਏ ਹਨ । ਹਰੇਕ ਜੀਵ ਨੂੰ ਤੇਰਾ ਹੀ ਸਹਾਰਾ ਹੈ ।੩।
Some are hungry and some are satisfied and satiated, but all lean on Your Support. ||3||
 
ਆਪੇ ਸਤਿ ਸਤਿ ਸਤਿ ਸਾਚਾ ॥
ਹੇ ਭਾਈ! ਪਰਮਾਤਮਾ ਸਿਰਫ਼ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ।
The True Lord Himself is True, True, True.
 
ਓਤਿ ਪੋਤਿ ਭਗਤਨ ਸੰਗਿ ਰਾਚਾ ॥
ਤਾਣੇ ਪੇਟੇ ਵਾਂਗ ਆਪਣੇ ਭਗਤਾਂ ਨਾਲ ਰਚਿਆ-ਮਿਚਿਆ ਰਹਿੰਦਾ ਹੈ ।
He is woven into the essence of His devotees, through and through.
 
ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥
(ਜੀਵਾਤਮਾ ਦੇ ਰੂਪ ਵਿਚ ਹਰੇਕ ਜੀਵ ਦੇ ਅੰਦਰ) ਆਪ ਹੀ ਲੁਕਿਆ ਹੋਇਆ ਹੈ, ਇਹ ਦਿੱਸਦਾ ਪਸਾਰਾ ਭੀ ਉਹ ਆਪ ਹੀ ਹੈ । (ਜਗਤ-ਰੂਪ ਵਿਚ) ਉਸ ਨੇ ਆਪਣੇ ਆਪ ਨੂੰ ਆਪ ਹੀ ਖਿਲਾਰਿਆ ਹੋਇਆ ਹੈ ।੪।
He Himself is hidden, and He Himself is revealed. He Himself spreads Himself out. ||4||
 
ਸਦਾ ਸਦਾ ਸਦ ਹੋਵਣਹਾਰਾ ॥
ਹੇ ਭਾਈ! ਪਰਮਾਤਮਾ ਸਦਾ ਹੀ ਸਦਾ ਹੀ ਜੀਊਂਦਾ ਰਹਿਣ ਵਾਲਾ ਹੈ,
Forever, forever and ever, He shall always exist.
 
ਊਚਾ ਅਗਮੁ ਅਥਾਹੁ ਅਪਾਰਾ ॥
(ਆਤਮਕ ਅਵਸਥਾ ਵਿਚ) ਉਹ ਬਹੁਤ ਉੱਚਾ ਹੈ, ਅਪਹੁੰਚ ਹੈ, ਅਥਾਹ ਹੈ, ਬੇਅੰਤ ਹੈ ।
He is lofty, inaccessible, unfathomable and infinite.
 
ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥
ਉਸ ਮਾਲਕ-ਪ੍ਰਭੂ ਦੇ ਇਹ ਕੌਤਕ ਤਮਾਸ਼ੇ ਹਨ ਕਿ ਸੱਖਣੇ (ਭਾਂਡੇ) ਭਰ ਦੇਂਦਾ ਹੈ, ਭਰਿਆਂ ਨੂੰ ਖ਼ਾਲੀ ਕਰ ਦੇਂਦਾ ਹੈ ।੫।
He fills the empty, and empties out the filled; such are the plays and dramas of my Lord and Master. ||5||
 
ਮੁਖਿ ਸਾਲਾਹੀ ਸਚੇ ਸਾਹਾ ॥
ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! (ਮਿਹਰ ਕਰ) ਮੈਂ ਮੂੰਹੋਂ ਤੇਰੀ ਸਿਫ਼ਤਿ-ਕਰਦਾ ਰਹਾਂ ।
With my mouth, I praise my True Lord King.
 
ਨੈਣੀ ਪੇਖਾ ਅਗਮ ਅਥਾਹਾ ॥
ਹੇ ਅਪਹੁੰਚ ਤੇ ਅਥਾਹ ਪ੍ਰਭੂ! (ਕਿਰਪਾ ਕਰ, ਹਰ ਥਾਂ) ਮੈਂ (ਤੈਨੂੰ) ਅੱਖਾਂ ਨਾਲ ਵੇਖਾਂ ।
With my eyes, I behold the inaccessible and unfathomable Lord.
 
ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥
ਕੰਨਾਂ ਨਾਲ ਤੇਰੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਮੇਰਾ ਮਨ ਮੇਰਾ ਤਨ (ਆਤਮਕ ਜੀਵਨ ਨਾਲ) ਹਰਿਆ-ਭਰਿਆ ਹੋਇਆ ਰਹੇ । ਹੇ ਮੇਰੇ ਮਾਲਕ! ਤੂੰ ਸਭਨਾਂ ਜੀਵਾਂ ਦਾ ਬੇੜਾ ਪਾਰ ਕਰਨ ਵਾਲਾ ਹੈਂ ।੬।
Listening, listening with my ears, my mind and body are rejuvenated; my Lord and Master saves all. ||6||
 
ਕਰਿ ਕਰਿ ਵੇਖਹਿ ਕੀਤਾ ਅਪਣਾ ॥
ਹੇ ਪ੍ਰਭੂ! ਤੂੰ ਸਭ ਜੀਵਾਂ ਨੂੰ ਪੈਦਾ ਕਰ ਕਰ ਕੇ ਆਪਣੇ ਪੈਦਾ ਕੀਤਿਆਂ ਦੀ ਸੰਭਾਲ ਕਰਦਾ ਹੈਂ ।
He created the creation, and gazes upon what He has created.
 
ਜੀਅ ਜੰਤ ਸੋਈ ਹੈ ਜਪਣਾ ॥
ਹੇ ਭਾਈ! ਸਾਰੇ ਜੀਅ ਜੰਤ ਉਸੇ ਸਿਰਜਣਹਾਰ ਨੂੰ ਜਪਦੇ ਹਨ ।
All beings and creatures meditate on Him.
 
ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥
ਆਪਣੀ ਕੁਦਰਤ (ਪੈਦਾ ਕਰਨ ਦੀ ਤਾਕਤ) ਨੂੰ ਆਪ ਹੀ ਜਾਣਦਾ ਹੈ । ਮਿਹਰ ਦਾ ਮਾਲਕ ਪ੍ਰਭੂ ਮਿਹਰ ਦੀ ਨਿਗਾਹ ਨਾਲ ਸਭ ਵਲ ਤੱਕਦਾ ਹੈ ।੭।
He Himself knows His creative power; He blesses with His Glance of Grace. ||7||
 
ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥
ਹੇ ਭਾਈ! ਜਿਸ ਸਾਧ ਸੰਗਤਿ ਵਿਚ (ਸੰਤ ਜਨ) ਪ੍ਰਭੂ ਦੇ ਚਰਨਾਂ ਵਿਚ ਬੈਠਦੇ ਹਨ,
Where the Saints gather together and sit, God dwells close at hand.
 
ਅਨੰਦ ਮੰਗਲ ਹਰਿ ਚਲਤ ਤਮਾਸੇ ॥
ਪ੍ਰਭੂ ਦੇ ਕੌਤਕ ਤਮਾਸ਼ਿਆਂ ਦਾ ਜ਼ਿਕਰ ਕਰ ਕੇ ਆਤਮਕ ਆਨੰਦ ਖ਼ੁਸ਼ੀਆਂ ਮਾਣਦੇ ਹਨ,
They abide in bliss and joy, beholding the Lord's wondrous play.
 
ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥
ਅਤੇ ਇਕ-ਰਸ ਸੁਰ ਵਿਚ ਬਾਣੀ ਦੀ ਰਾਹੀਂ ਪ੍ਰਭੂ ਦੇ ਗੁਣ ਗਾਂਦੇ ਹਨ, (ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਉਸ ਸਾਧ ਸੰਗਤਿ ਵਿਚ ਦਾਸ ਨਾਨਕ ਭੀ ਉਸ ਦੇ ਗੁਣ ਆਪਣੇ ਹਿਰਦੇ ਵਿਚ ਵਸਾਏ ।੮।
They sing the Glories of the Lord, and the unstruck sound current of His Bani; O Nanak, His slaves remain conscious of Him. ||8||
 
ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥
ਹੇ ਪ੍ਰਭੂ! (ਜੀਵਾਂ ਦਾ) ਜੰਮਣਾ ਤੇ ਮਰਨਾ—ਇਹ ਸਾਰਾ ਤੇਰਾ (ਰਚਿਆ) ਖੇਲ ਹੈ ।
Coming and going is all Your wondrous play.
 
ਕਰਿ ਕਰਿ ਦੇਖੈ ਖੇਲੁ ਅਪਾਰਾ ॥
ਹੇ ਭਾਈ! ਬੇਅੰਤ ਪ੍ਰਭੂ ਇਹ ਖੇਲ ਕਰ ਕਰ ਕੇ ਵੇਖ ਰਿਹਾ ਹੈ ।
Creating the Creation, You gaze upon Your infinite play.
 
ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥
ਪੈਦਾ ਕਰਨ ਦੀ ਸਮਰਥਾ ਵਾਲਾ ਪ੍ਰਭੂ ਆਪ (ਜੀਵਾਂ ਨੂੰ) ਪੈਦਾ ਕਰਦਾ ਹੈ । ਆਪਣੇ ਪੈਦਾ ਕੀਤੇ (ਜੀਵਾਂ) ਨੂੰ (ਆਪ ਹੀ) ਪਾਲਦਾ ਹੈ ।੯।
Creating the Creation, You Yourself cherish and nurture it. ||9||
 
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥
ਹੇ ਪ੍ਰਭੂ! ਤੇਰੀ ਸੋਭਾ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ,
Listening, listening to Your Glory, I live.
 
ਸਦਾ ਸਦਾ ਜਾਈ ਬਲਿਹਾਰੀ ॥
ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ ।
Forever and ever, I am a sacrifice to You.
 
ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥
ਹੇ ਮੇਰੇ ਅਪਹੁੰਚ ਤੇ ਬੇਅੰਤ ਮਾਲਕ! (ਜਦੋਂ ਤੇਰੀ ਮਿਹਰ ਹੁੰਦੀ ਹੈ) ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰਦਾ ਹਾਂ ।੧੦।
With my palms pressed together, I meditate in remembrance on You, day and night, O my inaccessible, infinite Lord and Master. ||10||
 
ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥
ਹੇ ਪ੍ਰਭੂ! ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦੀ ਸਿਫ਼ਤਿ-ਸਾਲਾਹ ਨਹੀਂ ਕਰ ਸਕਦਾ ।
Other than You, who else should I praise?
 
ਏਕੋ ਏਕੁ ਜਪੀ ਮਨ ਮਾਹੀ ॥
ਮੈਂ ਆਪਣੇ ਮਨ ਵਿਚ ਸਿਰਫ਼ ਇਕ ਤੈਨੂੰ ਹੀ ਜਪਦਾ ਹਾਂ ।
I meditate on the One and Only Lord within my mind.
 
ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥
ਤੇਰੇ ਸੇਵਕ ਤੇਰੀ ਰਜ਼ਾ ਨੂੰ ਸਮਝ ਕੇ ਸਦਾ ਖਿੜੇ-ਮੱਥੇ ਰਹਿੰਦੇ ਹਨ—ਇਹ ਹੈ ਤੇਰਿਆਂ ਭਗਤਾਂ ਦੀ ਘਾਲ ਕਮਾਈ ।੧੧।
Realizing the Hukam of Your Will, Your humble servants are enraptured; this is the achievement of Your devotees. ||11||
 
ਗੁਰ ਉਪਦੇਸਿ ਜਪੀਐ ਮਨਿ ਸਾਚਾ ॥
ਹੇ ਭਾਈ! ਗੁਰੂ ਦੇ ਉਪਦੇਸ਼ ਦੀ ਰਾਹੀਂ ਮਨ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਜਪਣਾ ਚਾਹੀਦਾ ਹੈ ।
Following the Guru's Teachings, I meditate on the True Lord within my mind.
 
ਗੁਰ ਉਪਦੇਸਿ ਰਾਮ ਰੰਗਿ ਰਾਚਾ ॥
ਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਿਚਿਆ ਰਹਿੰਦਾ ਹੈ ।
Following the Guru's Teachings, I am immersed in the Lord's Love.
 
ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥
ਹੇ ਭਾਈ! ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਮਾਇਆ ਦੇ ਮੋਹ ਦੇ) ਸਾਰੇ ਬੰਧਨ ਟੁੱਟ ਜਾਂਦੇ ਹਨ । ਮਨੁੱਖ ਦੀ ਇਹ ਭਟਕਣਾ, ਮਨੁੱਖ ਦਾ ਇਹ ਮੋਹ ਚੰਗੀ ਤਰ੍ਹਾਂ ਸੜ ਜਾਂਦਾ ਹੈ ।੧੨।
Following the Guru's Teachings, all bonds are broken, and this doubt and emotional attachment are burnt away. ||12||
 
ਜਹ ਰਾਖੈ ਸੋਈ ਸੁਖ ਥਾਨਾ ॥
ਹੇ ਭਾਈ! (‘ਐਸਾ ਕੋ ਵਡਭਾਗੀ ਆਇਆ’ ਜਿਹੜਾ ਇਹ ਨਿਸ਼ਚਾ ਰੱਖਦਾ ਹੈ ਕਿ) ਜਿੱਥੇ (ਪਰਮਾਤਮਾ ਸਾਨੂੰ) (ਸਾਡੇ ਵਾਸਤੇ) ਸੁਖ ਦੇਣ ਵਾਲਾ ਥਾਂ ਹੈ,
Wherever He keeps me, is my place of rest.
 
ਸਹਜੇ ਹੋਇ ਸੋਈ ਭਲ ਮਾਨਾ ॥
(ਜਿਹੜਾ ਮਨੁੱਖ) ਜੋ ਕੁਝ ਰਜ਼ਾ ਵਿਚ ਹੋ ਰਿਹਾ ਹੈ ਉਸ ਨੂੰ ਭਲਾਈ ਵਾਸਤੇ ਹੋ ਰਿਹਾ ਮੰਨਦਾ ਹੈ,
Whatever naturally happens, I accept that as good.
 
ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥
(ਜਿਸ ਮਨੁੱਖ ਦੇ ਅੰਦਰੋਂ) ਸਾਰੇ ਵੈਰ-ਵਿਰੋਧ ਮਿਟ ਜਾਂਦੇ ਹਨ, (ਜਿਸ ਨੂੰ ਜਗਤ ਵਿਚ) ਕੋਈ ਵੈਰੀ ਨਹੀਂ ਦਿੱਸਦਾ, (ਜਿਹੜਾ) ਹਰ ਥਾਂ ਸਿਰਫ਼ ਪਰਮਾਤਮਾ ਨੂੰ ਹੀ ਵੇਖਦਾ ਹੈ ।੧੩।
Hatred is gone - I have no hatred at all; I see the One Lord in all. ||13||
 
ਡਰ ਚੂਕੇ ਬਿਨਸੇ ਅੰਧਿਆਰੇ ॥
ਭਾਈ! (‘ਐਸਾ ਕੋ ਵਡਭਾਗੀ ਆਇਆ’, ਜਿਸ ਦੇ ਅੰਦਰੋਂ) ਸਾਰੇ ਡਰ ਮੁੱਕ ਜਾਂਦੇ ਹਨ, ਆਤਮਕ ਜੀਵਨ ਦੇ ਰਸਤੇ ਦੇ ਸਾਰੇ ਹਨੇਰੇ ਦੂਰ ਹੋ ਜਾਂਦੇ ਹਨ,
Fear has been removed, and darkness has been dispelled.
 
ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥
(ਜਿਸ ਦੇ ਅੰਦਰ) ਨਿਰਲੇਪ ਪ੍ਰਭੂ ਪਰਗਟ ਹੋ ਜਾਂਦਾ ਹੈ,
The all-powerful, primal, detached Lord God has been revealed.
 
ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥
(ਜਿਹੜਾ ਮਨੁੱਖ) ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਸਰਨੀਂ ਪੈਂਦਾ ਹੈ, ਜਿਸ ਪ੍ਰਭੂ ਦਾ ਪੈਦਾ ਕੀਤਾ ਹੋਇਆ ਹੈ ਉਸੇ (ਦੇ ਸਿਮਰਨ) ਦੀ ਘਾਲ-ਕਮਾਈ ਕਰਦਾ ਹੈ ।੧੪।
Forsaking self-conceit, I have entered His Sanctuary, and I work for Him. ||14||
 
ਐਸਾ ਕੋ ਵਡਭਾਗੀ ਆਇਆ ॥
ਹੇ ਭਾਈ! ਕੋਈ ਵਿਰਲਾ ਹੀ ਅਜਿਹਾ ਭਾਗਾਂ ਵਾਲਾ ਮਨੁੱਖ ਜੰਮਦਾ ਹੈ,
Rare are those few, very blessed people, who come into the world,
 
ਆਠ ਪਹਰ ਜਿਨਿ ਖਸਮੁ ਧਿਆਇਆ ॥
ਜਿਹੜਾ ਅੱਠੇ ਪਹਰ ਮਾਲਕ-ਪ੍ਰਭੂ ਦਾ ਨਾਮ ਯਾਦ ਕਰਦਾ ਹੈ ।
and meditate on their Lord and Master, twenty-four hours a day.
 
ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥
ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਹਰੇਕ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਉਹ ਮਨੁੱਖ ਆਪਣੇ ਪਰਵਾਰ ਵਾਸਤੇ ਸਹਾਰਾ ਬਣ ਜਾਂਦਾ ਹੈ ।੧੫।
Associating with such humble people, all are saved, and their families are saved as well. ||15||
 
ਇਹ ਬਖਸੀਸ ਖਸਮ ਤੇ ਪਾਵਾ ॥
ਹੇ ਨਾਨਕ! (ਆਖ—ਹੇ ਭਾਈ! ਜੇ ਮੇਰੇ ਮਾਲਕ ਦੀ ਮੇਰੇ ਉਤੇ ਮਿਹਰ ਹੋਵੇ ਤਾਂ) ਮੈਂ ਉਸ ਮਾਲਕ ਪਾਸੋਂ ਇਹ ਦਾਤਿ ਹਾਸਿਲ ਕਰ
This is the blessing which I have received from my Lord and Master.
 
ਆਠ ਪਹਰ ਕਰ ਜੋੜਿ ਧਿਆਵਾ ॥
ਕਿ ਅੱਠੇ ਪਹਰ ਦੋਵੇਂ ਹੱਥ ਜੋੜ ਕੇ ਉਸ ਦਾ ਨਾਮ ਸਿਮਰਦਾ ਰਹਾਂ,
Twenty-four hours a day, with my palms pressed together, I meditate on Him.
 
ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥
ਉਸ ਦਾ ਨਾਮ ਜਪਦਾ ਰਹਾਂ, ਉਸ ਦੇ ਨਾਮ ਵਿਚ ਆਤਮਕ ਅਡੋਲਤਾ ਵਿਚ ਲੀਨ ਰਹਾਂ, ਮੈਨੂੰ ਉਸ ਦਾ ਨਾਮ ਜਪਣ ਦੀ ਦਾਤਿ ਮਿਲੀ ਰਹੇ ।੧੬।੧।੬।
I chant the Naam, and through the Naam, I intuitively merge into the Lord; O Nanak, may I be blessed with the Naam, and ever repeat it. ||16||1||6||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by