ਅਸਟਪਦੀ ॥
Ashtapadee:
ਟੂਟੀ ਗਾਢਨਹਾਰ ਗੋੁਪਾਲ ॥
(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ (ਭੀ ਆਪ) ਹੈ ।
The Lord of the World is the Mender of the broken.
ਸਰਬ ਜੀਆ ਆਪੇ ਪ੍ਰਤਿਪਾਲ ॥
ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ ਗੋਪਾਲ ਪ੍ਰਭੂ ਆਪ ਹੈ,
He Himself cherishes all beings.
ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥
ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ,
The cares of all are on His Mind;
ਤਿਸ ਤੇ ਬਿਰਥਾ ਕੋਈ ਨਾਹਿ ॥
ਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ) ।
no one is turned away from Him.
ਰੇ ਮਨ ਮੇਰੇ ਸਦਾ ਹਰਿ ਜਾਪਿ ॥
ਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,
O my mind, meditate forever on the Lord.
ਅਬਿਨਾਸੀ ਪ੍ਰਭੁ ਆਪੇ ਆਪਿ ॥
ਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ ।
The Imperishable Lord God is Himself All-in-all.
ਆਪਨ ਕੀਆ ਕਛੂ ਨ ਹੋਇ ॥
ਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ ।
By one's own actions, nothing is accomplished,
ਜੇ ਸਉ ਪ੍ਰਾਨੀ ਲੋਚੈ ਕੋਇ ॥
ਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ ।
even though the mortal may wish it so, hundreds of times.
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥
ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ ।
Without Him, nothing is of any use to you.
ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥
ਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ।੧।
Salvation, O Nanak, is attained by chanting the Name of the One Lord. ||1||