ਧਨਵੰਤਾ ਹੋਇ ਕਰਿ ਗਰਬਾਵੈ ॥
ਮਨੁੱਖ ਧਨ ਵਾਲਾ ਹੋ ਕੇ ਮਾਣ ਕਰਦਾ ਹੈ,
One who becomes wealthy and takes pride in it
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥
(ਪਰ ਉਸ ਦੇ) ਨਾਲ (ਅੰਤ ਵੇਲੇ) ਇਕ ਤੀਲੇ ਜਿਤਨੀ ਭੀ ਕੋਈ ਚੀਜ਼ ਨਹੀਂ ਜਾਂਦੀ ।
- not even a piece of straw shall go along with Him.
ਬਹੁ ਲਸਕਰ ਮਾਨੁਖ ਊਪਰਿ ਕਰੇ ਆਸ ॥
ਬਹੁਤੇ ਲਸ਼ਕਰ ਅਤੇ ਮਨੁੱਖਾਂ ਉਤੇ ਬੰਦਾ ਆਸਾਂ ਲਾਈ ਰੱਖਦਾ ਹੈ,
He may place his hopes on a large army of men,
ਪਲ ਭੀਤਰਿ ਤਾ ਕਾ ਹੋਇ ਬਿਨਾਸ ॥
(ਪਰ) ਪਲਕ ਵਿਚ ਉਸ ਦਾ ਨਾਸ ਹੋ ਜਾਂਦਾ ਹੈ (ਤੇ ਉਹਨਾਂ ਵਿਚੋਂ ਕੋਈ ਭੀ ਸਹਾਈ ਨਹੀਂ ਹੁੰਦਾ) ।
but he shall vanish in an instant.
ਸਭ ਤੇ ਆਪ ਜਾਨੈ ਬਲਵੰਤੁ ॥
ਮਨੁੱਖ ਆਪਣੇ ਆਪ ਨੂੰ ਸਭ ਨਾਲੋਂ ਬਲੀ ਸਮਝਦਾ ਹੈ,
One who deems himself to be the strongest of all,
ਖਿਨ ਮਹਿ ਹੋਇ ਜਾਇ ਭਸਮੰਤੁ ॥
(ਪਰ ਅੰਤ ਵੇਲੇ) ਇਕ ਖਿਣ ਵਿਚ (ਸੜ ਕੇ) ਸੁਆਹ ਹੋ ਜਾਂਦਾ ਹੈ ।
in an instant, shall be reduced to ashes.
ਕਿਸੈ ਨ ਬਦੈ ਆਪਿ ਅਹੰਕਾਰੀ ॥
(ਜੋ ਬੰਦਾ) ਆਪ (ਇਤਨਾ) ਅਹੰਕਾਰੀ ਹੋ ਜਾਂਦਾ ਹੈ ਕਿ ਕਿਸੇ ਦੀ ਭੀ ਪਰਵਾਹ ਨਹੀਂ ਕਰਦਾ,
One who thinks of no one else except his own prideful self
ਧਰਮ ਰਾਇ ਤਿਸੁ ਕਰੇ ਖੁਆਰੀ ॥
ਧਰਮਰਾਜ (ਅੰਤ ਵੇਲੇ) ਉਸ ਦੀ ਮਿੱਟੀ ਪਲੀਤ ਕਰਦਾ ਹੈ ।
- the Righteous Judge of Dharma shall expose His disgrace.
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥
ਸਤਿਗੁਰੂ ਦੀ ਦਇਆ ਨਾਲ ਜਿਸ ਦਾ ਅਹੰਕਾਰ ਮਿਟਦਾ ਹੈ,
One who, by Guru's Grace, eliminates his ego,
ਸੋ ਜਨੁ ਨਾਨਕ ਦਰਗਹ ਪਰਵਾਨੁ ॥੨॥
ਉਹ ਮਨੁੱਖ, ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕਬੂਲ ਹੁੰਦਾ ਹੈ ।੨।
O Nanak, becomes acceptable in the Court of the Lord. ||2||