ਕਬਹੂ ਨਿਰਤਿ ਕਰੈ ਬਹੁ ਭਾਤਿ ॥
(ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ,
Sometimes, they dance in various ways.
ਕਬਹੂ ਸੋਇ ਰਹੈ ਦਿਨੁ ਰਾਤਿ ॥
ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ ।
Sometimes, they remain asleep day and night.
ਕਬਹੂ ਮਹਾ ਕ੍ਰੋਧ ਬਿਕਰਾਲ ॥
ਕਦੇ ਕੋ੍ਰਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ),
Sometimes, they are awesome, in terrible rage.
ਕਬਹੂੰ ਸਰਬ ਕੀ ਹੋਤ ਰਵਾਲ ॥
ਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ);
Sometimes, they are the dust of the feet of all.
ਕਬਹੂ ਹੋਇ ਬਹੈ ਬਡ ਰਾਜਾ ॥
ਕਦੇ ਵੱਡਾ ਰਾਜਾ ਬਣ ਬੈਠਦਾ ਹੈ,
Sometimes, they sit as great kings.
ਕਬਹੁ ਭੇਖਾਰੀ ਨੀਚ ਕਾ ਸਾਜਾ ॥
ਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ);
Sometimes, they wear the coat of a lowly beggar.
ਕਬਹੂ ਅਪਕੀਰਤਿ ਮਹਿ ਆਵੈ ॥
ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ,
Sometimes, they come to have evil reputations.
ਕਬਹੂ ਭਲਾ ਭਲਾ ਕਹਾਵੈ ॥
ਕਦੇ ਚੰਗਾ ਅਖਵਾ ਰਿਹਾ ਹੈ;
Sometimes, they are known as very, very good.
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥
ਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ ।
As God keeps them, so they remain.
ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥
ਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ।੬।
By Guru's Grace, O Nanak, the Truth is told. ||6||