ਛੂਟਤ ਨਹੀ ਕੋਟਿ ਲਖ ਬਾਹੀ ॥
ਲੱਖਾਂ ਕਰੋੜਾਂ ਭਰਾਵਾਂ ਦੇ ਹੁੰਦਿਆਂ (ਮਨੁੱਖ ਜਿਸ ਦੀਨ ਅਵਸਥਾ ਤੋਂ) ਖ਼ਲਾਸੀ ਨਹੀਂ ਪਾ ਸਕਦਾ,
You shall not be saved by hundreds of thousands and millions of helping hands.
ਨਾਮੁ ਜਪਤ ਤਹ ਪਾਰਿ ਪਰਾਹੀ ॥
ਓਥੋਂ (ਪ੍ਰਭੂ ਦਾ) ਨਾਮ ਜਪਿਆਂ (ਜੀਵ) ਪਾਰ ਲੰਘ ਜਾਂਦੇ ਹਨ ।
Chanting the Naam, you shall be lifted up and carried across.
ਅਨਿਕ ਬਿਘਨ ਜਹ ਆਇ ਸੰਘਾਰੈ ॥
ਜਿਥੇ ਅਨੇਕਾਂ ਔਕੜਾਂ ਆ ਦਬਾਉਂਦੀਆਂ ਹਨ,
Where countless misfortunes threaten to destroy you,
ਹਰਿ ਕਾ ਨਾਮੁ ਤਤਕਾਲ ਉਧਾਰੈ ॥
(ਓਥੇ) ਪ੍ਰਭੂ ਦਾ ਨਾਮ ਤੁਰਤ ਬਚਾ ਲੈਂਦਾ ਹੈ ।
the Name of the Lord shall rescue you in an instant.
ਅਨਿਕ ਜੋਨਿ ਜਨਮੈ ਮਰਿ ਜਾਮ ॥
(ਜੀਵ) ਅਨੇਕਾਂ ਜੂਨਾਂ ਵਿਚ ਜੰਮਦਾ ਹੈ, ਮਰਦਾ ਹੈ (ਫਿਰ) ਜੰਮਦਾ ਹੈ (ਏਸੇ ਤਰ੍ਹਾਂ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ),
Through countless incarnations, people are born and die.
ਨਾਮੁ ਜਪਤ ਪਾਵੈ ਬਿਸ੍ਰਾਮ ॥
ਨਾਮ ਜਪਿਆਂ (ਪ੍ਰਭੂ-ਚਰਨਾਂ ਵਿਚ) ਟਿਕ ਜਾਂਦਾ ਹੈ ।
Chanting the Name of the Lord, you shall come to rest in peace.
ਹਉ ਮੈਲਾ ਮਲੁ ਕਬਹੁ ਨ ਧੋਵੈ ॥
ਹਉਮੈ ਨਾਲ ਗੰਦਾ ਹੋਇਆ (ਜੀਵ) ਕਦੇ ਇਹ ਮੈਲ ਧੋਂਦਾ ਨਹੀਂ,
The ego is polluted by a filth which can never be washed off.
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥
(ਪਰ) ਪ੍ਰਭੂ ਦਾ ਨਾਮ ਕਰੋੜਾਂ ਪਾਪ ਨਾਸ ਕਰ ਦੇਂਦਾ ਹੈ ।
The Name of the Lord erases millions of sins.
ਐਸਾ ਨਾਮੁ ਜਪਹੁ ਮਨ ਰੰਗਿ ॥
ਹੇ ਮਨ! (ਪ੍ਰਭੂ ਦਾ) ਅਜੇਹਾ ਨਾਮ ਪਿਆਰ ਨਾਲ ਜਪ ।
Chant such a Name with love, O my mind.
ਨਾਨਕ ਪਾਈਐ ਸਾਧ ਕੈ ਸੰਗਿ ॥੩॥
ਹੇ ਨਾਨਕ! (ਪ੍ਰਭੂ ਦਾ ਨਾਮ) ਗੁਰਮੁਖਾਂ ਦੀ ਸੰਗਤਿ ਵਿਚ ਮਿਲਦਾ ਹੈ ।੩।
O Nanak, it is obtained in the Company of the Holy. ||3||