ਪਉੜੀ ॥
Pauree:
ੜਾੜਾ ੜਾੜਿ ਮਿਟੈ ਸੰਗਿ ਸਾਧੂ ॥
(ਮਨੁੱਖ ਦੇ ਅੰਦਰੋਂ ਹਉਮੈ ਦੇ ਕੰਡੇ ਦੀ) ਚੋਭ ਗੁਰੂ ਦੀ ਸੰਗਤਿ ਵਿਚ ਹੀ ਮਿਟਦੀ ਹੈ
RARRA: Conflict is eliminated in the Saadh Sangat, the Company of the Holy;
ਕਰਮ ਧਰਮ ਤਤੁ ਨਾਮ ਅਰਾਧੂ ॥
(ਕਿਉਂਕਿ ਸੰਗਤਿ ਵਿਚ ਪ੍ਰਭੂ ਦਾ ਨਾਮ ਮਿਲਦਾ ਹੈ ਤੇ) ਹਰੀ-ਨਾਮ ਦਾ ਸਿਮਰਨ ਸਾਰੇ ਧਾਰਮਿਕ ਕਰਮਾਂ ਦਾ ਨਿਚੋੜ ਹੈ ।
meditate in adoration on the Naam, the Name of the Lord, the essence of karma and Dharma.
ਰੂੜੋ ਜਿਹ ਬਸਿਓ ਰਿਦ ਮਾਹੀ ॥
ਜਿਸ ਮਨੁੱਖ ਦੇ ਹਿਰਦੇ ਵਿਚ ਸੋਹਣਾ ਪ੍ਰਭੂ ਆ ਵੱਸੇ,
When the Beautiful Lord abides within the heart,
ਉਆ ਕੀ ੜਾੜਿ ਮਿਟਤ ਬਿਨਸਾਹੀ ॥
ਉਸ ਦੇ ਅੰਦਰੋਂ ਹਉਮੈ ਦੇ ਕੰਡੇ ਦੀ ਚੋਭ ਜ਼ਰੂਰ ਨਾਸ ਹੋ ਜਾਂਦੀ ਹੈ, ਮਿਟ ਜਾਂਦੀ ਹੈ ।
conflict is erased and ended.
ੜਾੜਿ ਕਰਤ ਸਾਕਤ ਗਾਵਾਰਾ ॥
ਇਹ ਹਉਮੈ ਵਾਲੀ ਰੜਕ (ਆਪਣੇ ਅੰਦਰ) ਉਹੀ ਮੂਰਖ ਮਾਇਆ-ਗ੍ਰਸੇ ਬੰਦੇ ਕਾਇਮ ਰੱਖਦੇ ਹਨ,
The foolish, faithless cynic picks arguments
ਜੇਹ ਹੀਐ ਅਹੰਬੁਧਿ ਬਿਕਾਰਾ ॥
ਜਿਨ੍ਹਾਂ ਦੇ ਹਿਰਦੇ ਵਿਚ ਹਉਮੈ ਵਾਲੀ ਬੱੁਧੀ ਤੋਂ ਉਪਜੇ ਭੈੜ ਟਿਕੇ ਰਹਿੰਦੇ ਹਨ ।
- His heart is filled with corruption and egotistical intellect.
ੜਾੜਾ ਗੁਰਮੁਖਿ ੜਾੜਿ ਮਿਟਾਈ ॥ ਨਿਮਖ ਮਾਹਿ ਨਾਨਕ ਸਮਝਾਈ ॥੪੭॥
(ਪਰ) ਹੇ ਨਾਨਕ! ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਹਉਮੈ ਵਾਲੀ ਚੋਭ ਦੂਰ ਕਰ ਲਈ, ਉਹਨਾਂ ਨੂੰ ਗੁਰੂ ਅੱਖ ਦੇ ਇਕ ਫੋਰ ਵਿਚ ਹੀ ਆਤਮਕ ਆਨੰਦ ਦੀ ਝਲਕ ਵਿਖਾ ਦੇਂਦਾ ਹੈ ।੪੭।
RARRA: For the Gurmukh, conflict is eliminated in an instant, O Nanak, through the Teachings. ||47||