ਪਉੜੀ ॥
Pauree:
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥
ਇਸ ਜਗਤ ਰਣ-ਭੂਮੀ ਵਿਚ ਹਉਮੈ ਨਾਲ ਹੋ ਰਹੇ ਜੰਗ ਤੋਂ ਤਦੋਂ ਹੀ ਕਾਮਯਾਬ ਹੋਈਦਾ ਹੈ, ਜੇ ਮਨੁੱਖ ਆਪਣੇ ਆਪ ਨੂੰ ਜਿੱਤ ਲਏ ।
NANNA: One who conquers his own soul, wins the battle of life.
ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥
ਜੇਹੜਾ ਮਨੁੱਖ ਹਉਮੈ ਤੇ ਦ੍ਵੈਤ ਨਾਲ ਟਾਕਰਾ ਕਰ ਕੇ ਹਉਮੈ ਵਲੋਂ ਮਰ ਜਾਂਦਾ ਹੈ, ਉਹੀ ਵੱਡਾ ਸੂਰਮਾ ਹੈ ।
One who dies, while fighting against egotism and alienation, becomes sublime and beautiful.
ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥
ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਲੈ ਕੇ ਹਉਮੈ ਨੂੰ ਮੁਕਾਂਦਾ ਹੈ,
One who eradicates his ego, remains dead while yet alive, through the Teachings of the Perfect Guru.
ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥
ਸੰਸਾਰਕ ਵਾਸ਼ਨਾ ਵਲੋਂ ਅਜਿੱਤ ਹੋ ਜਾਂਦਾ ਹੈ, ਆਪਣੇ ਮਨ ਨੂੰ ਆਪਣੇ ਵੱਸ ਵਿਚ ਕਰ ਲੈਂਦਾ ਹੈ,
He conquers his mind, and meets the Lord; he is dressed in robes of honor.
ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥
ਉਹ ਮਨੁੱਖ ਪਰਮਾਤਮਾ ਨੂੰ ਮਿਲ ਪੈਂਦਾ ਹੈ (ਸੰਸਾਰਕ ਰਣ-ਭੂਮੀ ਵਿਚ) ਉਸੇ ਦੀ ਬਰਦੀ ਸੂਰਮਿਆਂ ਵਾਲੀ ਸਮਝੋ ।
He does not claim anything as his own; the One Lord is his Anchor and Support.
ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥
ਹੇ ਨਾਨਕ! ਜੇਹੜਾ ਮਨੁੱਖ ਇਕ ਪ੍ਰਭੂ ਦਾ ਹੀ ਆਸਰਾ-ਪਰਨਾ ਲੈਂਦਾ ਹੈ, ਕਿਸੇ ਹੋਰ ਨੂੰ ਆਪਣਾ ਆਸਰਾ ਨਹੀਂ ਸਮਝਦਾ, ਸਰਬ-ਵਿਆਪਕ ਬੇਅੰਤ ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਸਿਮਰਦਾ ਰਹਿੰਦਾ ਹੈ,
Night and day, he continually contemplates the Almighty, Infinite Lord God.
ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥
ਆਪਣੇ ਇਸ ਮਨ ਨੂੰ ਸਭਨਾਂ ਦੀ ਚਰਨ-ਧੂੜ ਬਣਾਂਦਾ ਹੈ—ਜੇਹੜਾ ਮਨੁੱਖ ਇਹ ਕਰਮ ਕਮਾਂਦਾ ਹੈ ਉਹ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ,
He makes his mind the dust of all; such is the karma of the deeds he does.
ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥
ਸਦਾ ਆਤਮਕ ਆਨੰਦ ਮਾਣਦਾ ਹੈ, ਪਿਛਲੇ ਕੀਤੇ ਭਲੇ ਕਰਮਾਂ ਦਾ ਲੇਖ ਉਸ ਦੇ ਮੱਥੇ ਉਤੇ ਉੱਘੜ ਪੈਂਦਾ ਹੈ ।੩੧।
Understanding the Hukam of the Lord's Command, he attains everlasting peace. O Nanak, such is his pre-ordained destiny. ||31||