ਪਉੜੀ ॥
Pauree:
ਠਠਾ ਮਨੂਆ ਠਾਹਹਿ ਨਾਹੀ ॥ ਜੋ ਸਗਲ ਤਿਆਗਿ ਏਕਹਿ ਲਪਟਾਹੀ ॥
ਜੋ ਮਨੁੱਖ (ਮਾਇਆ ਦੇ) ਸਾਰੇ (ਮੋਹ) ਤਿਆਗ ਕੇ ਸਿਰਫ਼ ਪ੍ਰਭੂ-ਚਰਨਾਂ ਵਿਚੇ ਜੁੜੇ ਰਹਿੰਦੇ ਹਨ, ਉਹ (ਫਿਰ ਮਾਇਕ ਪਦਾਰਥਾਂ ਦੀ ਖ਼ਾਤਰ) ਕਿਸੇ ਦਾ ਦਿਲ ਨਹੀਂ ਦੁਖਾਂਦੇ ।
T'HAT'HA: Those who have abandoned all else, and who cling to the One Lord alone, do not make trouble for anyone's mind.
ਠਹਕਿ ਠਹਕਿ ਮਾਇਆ ਸੰਗਿ ਮੂਏ ॥
(ਪਰ) ਜੋ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ (ਮਾਇਆ ਦੀ ਖ਼ਾਤਰ ਦੂਜਿਆਂ ਨਾਲ) ਵੈਰ-ਵਿਰੋਧ ਬਣਾ ਬਣਾ ਕੇ ਆਤਮਕ ਮੌਤ ਸਹੇੜਦੇ ਹਨ,
Those who are totally absorbed and preoccupied with Maya are dead;
ਉਆ ਕੈ ਕੁਸਲ ਨ ਕਤਹੂ ਹੂਏ ॥
ਉਹਨਾਂ ਦੇ ਅੰਦਰ ਕਦੇ ਆਤਮਕ ਆਨੰਦ ਨਹੀਂ ਆ ਸਕਦਾ ।
they do not find happiness anywhere.
ਠਾਂਢਿ ਪਰੀ ਸੰਤਹ ਸੰਗਿ ਬਸਿਆ ॥
ਜੇਹੜਾ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਨਿਵਾਸ ਰੱਖਦਾ ਹੈ, ਉਸ ਦੇ ਮਨ ਵਿਚ ਠੰਡ ਪਈ ਰਹਿੰਦੀ ਹੈ,
One who dwells in the Society of the Saints finds a great peace;
ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥
ਪ੍ਰਭੂ ਦਾ ਆਤਮਕ ਅਮਰਤਾ ਦੇਣ ਵਾਲਾ ਨਾਮ ਉਸ ਦੀ ਜਿੰਦ ਵਿਚ ਰਚ ਜਾਂਦਾ ਹੈ ।
the Ambrosial Nectar of the Naam becomes sweet to his soul.
ਠਾਕੁਰ ਅਪੁਨੇ ਜੋ ਜਨੁ ਭਾਇਆ ॥
ਹੇ ਨਾਨਕ! ਜੋ ਮਨੁੱਖ ਪਿਆਰੇ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ
That humble being, who is pleasing to his Lord and Master
ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥
ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ-ਰੂਪ ਅੱਗ ਤੋਂ ਬਚ ਕੇ) ਸਦਾ ਸ਼ਾਂਤ ਰਹਿੰਦਾ ਹੈ ।੨੮।
- O Nanak, his mind is cooled and soothed. ||28||