ਪਉੜੀ ॥
Pauree:
ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥
ਜੋ ਪ੍ਰਭੂ ਅਖ਼ੀਰ ਸਮੇ ਸਹਾਇਤਾ ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਰੱਖੋ ।
Night and day, meditate in remembrance on the One who will be your Help and Support in the end.
ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥
ਇਹ ਮਾਇਆ ਤਾਂ ਦਸ ਦਿਨਾਂ ਦੀ ਸਾਥਣ ਹੈ, ਹਰੇਕ ਜੀਵ ਇਸ ਨੂੰ ਇਥੇ ਹੀ ਛੱਡ ਕੇ ਤੁਰ ਜਾਂਦਾ ਹੈ ।
This poison shall last for only a few days; everyone must depart, and leave it behind.
ਕਾ ਕੋ ਮਾਤ ਪਿਤਾ ਸੁਤ ਧੀਆ ॥
ਮਾਂ ਪਿਉ ਪੁੱਤਰ ਧੀ ਕੋਈ ਭੀ ਕਿਸੇ ਦਾ ਸਦਾ ਸਾਥੀ ਨਹੀਂ ਹੈ ।
Who is our mother, father, son and daughter?
ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥
ਘਰ ਇਸਤ੍ਰੀ ਕੋਈ ਭੀ ਸ਼ੈ ਕੋਈ ਜੀਵ ਇਥੋਂ ਨਾਲ ਲੈ ਕੇ ਨਹੀਂ ਜਾ ਸਕਦਾ ।
Household, wife, and other things shall not go along with you.
ਐਸੀ ਸੰਚਿ ਜੁ ਬਿਨਸਤ ਨਾਹੀ ॥
(ਹੇ ਭਾਈ!) ਅਜਿਹੀ ਰਾਸਿ-ਪੂੰਜੀ ਇਕੱਠੀ ਕਰ ਜਿਸ ਦਾ ਕਦੇ ਨਾਸ ਨ ਹੋਵੇ,
So gather that wealth which shall never perish,
ਪਤਿ ਸੇਤੀ ਅਪੁਨੈ ਘਰਿ ਜਾਹੀ ॥
ਤੇ ਇੱਜ਼ਤ ਨਾਲ ਉਸ ਘਰ ਵਿਚ ਜਾ ਸਕੇਂ, ਜਿਥੋਂ ਕੋਈ ਕੱਢ ਨ ਸਕੇ ।
so that you may go to your true home with honor.
ਸਾਧਸੰਗਿ ਕਲਿ ਕੀਰਤਨੁ ਗਾਇਆ ॥
ਜਿਨ੍ਹਾਂ ਬੰਦਿਆਂ ਨੇ ਮਨੁੱਖਾ ਜਨਮ ਲੈ ਕੇ ਸਤ-ਸੰਗ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ
In this Dark Age of Kali Yuga, those who sing the Kirtan of the Lord's Praises in the Saadh Sangat, the Company of the Holy
ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥
ਹੇ ਨਾਨਕ! ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਏ ।੧੫।
- O Nanak, they do not have to endure reincarnation again. ||15||