ਗਉੜੀ ਮਹਲਾ ੩ ॥
Gauree, Third Mehl:
ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥
(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ (ਜਿਸ ਦਾ ਮਨ) ਪਰਮਾਤਮਾ ਦੇ ਨਾਮ-ਰਸ ਵਿਚ ਵਿੱਝਿਆ ਰਹਿੰਦਾ ਹੈ, ਜੇਹੜੀ ਪਰਮਾਤਮਾ ਦੇ ਪਿਆਰ ਵਿਚ ਤੇ ਅਡੋਲਤਾ ਵਿਚ ਟਿਕੀ ਰਹਿੰਦੀ ਹੈ,
The soul-bride is pierced through with the sublime essence of the Lord, in intuitive peace and poise.
ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥
ਤੇ ਜਿਸ ਦੇ ਮਨ ਨੂੰ ਸੋਹਣੇ ਪ੍ਰਭੂ ਨੇ ਮੋਹ ਰੱਖਿਆ ਹੈ, (ਉਸ ਜੀਵ-ਇਸਤ੍ਰੀ ਦੀ) ਮੇਰ-ਤੇਰ ਆਤਮਕ ਅਡੋਲਤਾ ਵਿਚ ਮੱੁਕ ਜਾਂਦੀ ਹੈ,
The Enticer of hearts has enticed her, and her sense of duality has been easily dispelled.
ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥
ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਗੁਰੂ ਦੀ ਮਤਿ ਉਤੇ ਤੁਰ ਕੇ ਉਹ ਆਤਮਕ ਰੰਗ ਮਾਣਦੀ ਹੈ ।
Her sense of duality has been easily dispelled, and the soul-bride obtains her Husband Lord; following the Guru's Teachings, she makes merry.
ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥
(ਮਾਇਆ ਦੇ ਮੋਹ ਵਿਚ ਫਸ ਕੇ ਮਨੁੱਖ ਦਾ) ਇਹ ਸਰੀਰ ਝੂਠ ਠੱਗੀ-ਫ਼ਰੇਬ ਨਾਲ ਨਕਾ-ਨਕ ਭਰਿਆ ਰਹਿੰਦਾ ਹੈ ਤੇ ਜੀਵ ਪਾਪ ਕਮਾਂਦਾ ਰਹਿੰਦਾ ਹੈ,
This body is filled to overflowing with falsehood, deception and the commission of sins.
ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥
ਗੁਰੂ ਦੀ ਸ਼ਰਨ ਪਿਆਂ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ, ਜਿਸ ਦੀ ਬਰਕਤਿ ਨਾਲ ਇਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਤੇ ਸਾਰੇ ਕੀਤੇ ਪਾਪ ਵਿਕਾਰ ਦੂਰ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਤੋਂ ਬਿਨਾਂ (ਵਿਕਾਰਾਂ ਦੀ) ਮੈਲ ਦੂਰ ਨਹੀਂ ਹੰੁਦੀ ।
The Gurmukh practices that devotional worship, by which the celestial music wells up; without this devotional worship, filth is not removed.
ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥
ਹੇ ਨਾਨਕ! (ਉਹ) ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਬਣ ਜਾਂਦੀ ਹੈ, ਜੇਹੜੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ।੧।
O Nanak, the soul-bride who sheds selfishness and conceit from within, is dear to her Beloved. ||1||
ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਪੇ੍ਰਮ-ਪਿਆਰ ਵਿਚ ਟਿਕੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ।
The soul-bride has found her Husband Lord, through the love and affection of the Guru.
ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥
ਉਹ ਆਪਣੇ ਅੰਦਰ ਆਪਣੇ ਹਿਰਦੇ ਵਿਚ (ਪ੍ਰਭੂ-ਪਤੀ ਨੂੰ) ਵਸਾਂਦੀ ਹੈ ਤੇ ਸਾਰੀ ਜ਼ਿਦਗੀ ਰੂਪ ਰਾਤ ਸੁਖ ਵਿਚ ਗੁਜ਼ਾਰਦੀ ਹੈ ।
She passes her life-night sleeping in peace, enshrining the Lord in her heart.
ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰ ਪ੍ਰਭੂ ਦਾ ਨਿਵਾਸ-ਥਾਂ ਲੱਭ ਲੈਂਦੀ ਹੈ,
Enshrining Him deep within her heart night and day, she meets her Beloved, and her pains depart.
ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥
ਗੁਰੂ ਦੀ ਮਤਿ ਲੈ ਕੇ (ਪ੍ਰਭੂ ਦੇ ਗੁਣਾਂ ਨੂੰ) ਵਿਚਾਰਦੀ ਹੈ, ਉਹ ਪ੍ਰਭੂ-ਪਤੀ ਦੇ ਮਿਲਾਪ ਦਾ ਆਤਮਕ ਆਨੰਦ ਮਾਣਦੀ ਹੈ ।
Deep within the mansion of her inner being, she enjoys her Husband Lord, reflecting upon the Guru's Teachings.
ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥
ਜਿਸ ਜੀਵ-ਇਸਤ੍ਰੀ ਨੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਦਿਨ ਰਾਤ ਪੀਤਾ ਹੈ, ਉਹ ਆਪਣੇ ਅੰਦਰੋਂ ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ ।
She drinks deeply of the Nectar of the Naam, day and night; she conquers and casts off her sense of duality.
ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥
ਹੇ ਨਾਨਕ! ਗੁਰੂ ਦੇ ਅਥਾਹ ਪਿਆਰ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ-ਪਤੀ ਵਿਚ ਮਿਲੀ ਰਹਿੰਦੀ ਹੈ ਤੇ ਭਾਗਾਂ ਵਾਲੀ ਹੋ ਜਾਂਦੀ ਹੈ ।੨।
O Nanak, the happy soul-bride meets her True Lord, through the Infinite Love of the Guru. ||2||
ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥
(ਭਾਗਾਂ ਵਾਲੀ ਹੈ ਉਹ) ਜੀਵ-ਇਸਤ੍ਰੀ ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਤੇ ਗੁਰੂ ਦੇ ਸ਼ਬਦ ਨਾਲ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਕੇ (ਪ੍ਰਭੂ-ਦਰ ਤੇ) ਬੇਨਤੀ ਕਰਦੀ ਹੈ (ਤੇ ਆਖਦੀ ਹੈ—) ਹੇ ਅਤਿ ਪਿਆਰੇ ਪ੍ਰੀਤਮ ਜੀ! ਮਿਹਰ ਕਰ ਕੇ (ਮੇਰੇ ਹਿਰਦੇ ਵਿਚ) ਆ ਵੱਸੋ ।
Come, and shower Your Mercy upon me, my most Darling, Dear Beloved.
ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥
ਜੇਹੜੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੇ ਨਾਮ ਨਾਲ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ,
The soul-bride offers her prayers to You, to adorn her with the True Word of Your Shabad.
ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥
ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ, ਗੁਰੂ ਦੀ ਸਰਨ ਪੈ ਕੇ ਉਹ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ,
Adorned with the True Word of Your Shabad, she conquers her ego, and as Gurmukh, her affairs are resolved.
ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥
ਉਹ ਜੀਵ-ਇਸਤ੍ਰੀ ਗੁਰੂ ਦੀ ਬਖ਼ਸ਼ੀ ਵਿਚਾਰ ਦੀ ਬਰਕਤਿ ਨਾਲ ਉਸ ਪਰਮਾਤਮਾ ਨਾਲ ਸਾਂਝ ਪਾ ਲੈਂਦੀ ਹੈ ਜੇਹੜਾ ਹਰੇਕ ਜੁਗ ਵਿਚ ਹੀ ਸਦਾ ਕਾਇਮ ਰਹਿਣ ਵਾਲਾ ਹੈ ।
Throughout the ages, the One Lord is True; through the Guru's Wisdom, He is known.
ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਕਾਮ-ਵਾਸਨਾ ਵਿਚ ਦਬਾਈ ਰਹਿੰਦੀ ਹੈ, ਮੋਹ ਵਿਚ ਫਸ ਕੇ ਦੁੱਖੀ ਹੁੰਦੀ ਹੈ । ਉਹ ਕਿਸ ਅੱਗੇ ਜਾ ਕੇ (ਆਪਣੇ ਦੁੱਖਾਂ ਦੀ) ਪੁਕਾਰ ਕਰੇ ? (ਕੋਈ ਉਸ ਦੇ ਇਹ ਦੱੁਖ ਦੂਰ ਨਹੀਂ ਕਰ ਸਕਦਾ) ।
The self-willed manmukh is engrossed in sexual desire, and tormented by emotional attachment. With whom should she lodge her complaints?
ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥
ਹੇ ਨਾਨਕ! ਅਤਿ ਪਿਆਰੇ ਗੁਰੂ ਤੋਂ ਬਿਨਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ (ਪ੍ਰਭੂ-ਚਰਨਾਂ ਵਿਚ) ਥਾਂ ਹਾਸਲ ਨਹੀਂ ਕਰ ਸਕਦੀ ।੩।
O Nanak, the self-willed manmukh finds no place of rest, without the most Beloved Guru. ||3||
ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥
(ਇਕ ਪਾਸੇ ਜੀਵ-ਇਸਤ੍ਰੀ) ਮੂਰਖ ਹੈ ਅੰਵਾਣ ਹੈ ਭੋਲੀ ਹੈ (ਕਿ ਵਿਕਾਰਾਂ ਦੇ ਦਾਵਾਂ ਤੋਂ ਬਚਣਾ ਨਹੀਂ ਜਾਣਦੀ) ਤੇ ਗੁਣ-ਹੀਨ ਹੈ (ਦੂਜੇ ਪਾਸੇ) ਪ੍ਰਭੂ-ਪਤੀ ਅਪਹੰੁਚ ਹੈ ਤੇ ਬੇਅੰਤ ਹੈ (ਇਹੋ ਜਿਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਕਿਵੇਂ ਹੋਵੇ?) ।
The bride is foolish, ignorant and unworthy. Her Husband Lord is Unapproachable and Incomparable.
ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥
ਜੇ ਪ੍ਰਭੂ ਆਪੇ ਹੀ (ਜੀਵ-ਇਸਤ੍ਰੀ ਨੂੰ) ਮਿਲਾਏ ਤਾਂ ਮਿਲਾਪ ਹੋ ਸਕਦਾ ਹੈ, ਉਹ ਆਪ ਹੀ (ਜੀਵ-ਇਸਤ੍ਰੀਆਂ ਦੀਆਂ ਭੱੁਲਾਂ) ਬਖ਼ਸ਼ਣ ਵਾਲਾ ਹੈ ।
He Himself unites us in His Union; He Himself forgives us.
ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥
ਪਿਆਰਾ ਪ੍ਰਭੂ-ਕੰਤ ਜੀਵ-ਇਸਤ੍ਰੀ ਦੇ ਔਗੁਣ ਬਖ਼ਸ਼ਣ ਦੀ ਸਮਰੱਥਾ ਰੱਖਦਾ ਹੈ, ਤੇ ਉਹ ਹਰੇਕ ਸਰੀਰ ਵਿਚ ਵੱਸ ਰਿਹਾ ਹੈ (ਇਸ ਤਰ੍ਹਾਂ ਸਭ ਦੇ ਗੁਣ ਔਗੁਣ ਜਾਣਦਾ ਹੈ) ।
The soul-bride's Beloved Husband Lord is the Forgiver of sins; He is contained in each and every heart.
ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥
ਸਤਿਗੁਰੂ ਨੇ ਇਹ ਸਿੱਖਿਆ ਦਿੱਤੀ ਹੈ ਕਿ ਉਹ ਕੰਤ-ਪ੍ਰਭੂ ਪੇ੍ਰਮ-ਪ੍ਰੀਤਿ ਨਾਲ ਮਿਲਦਾ ਹੈ ਭਗਤੀ-ਭਾਵ ਨਾਲ ਮਿਲਦਾ ਹੈ ।
The True Guru has made me understand this understanding, that the Lord is obtained through love, affection and loving devotion.
ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥
ਹੇ ਨਾਨਕ! (ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਇਸ ਸਿੱਖਿਆ ਉਤੇ ਤੁਰਦੀ ਹੈ) ਉਹ ਹਰ ਵੇਲੇ ਦਿਨ ਰਾਤ ਆਨੰਦ ਵਿਚ ਰਹਿੰਦੀ ਹੈ ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਸੁਰਤਿ ਜੋੜੀ ਰੱਖਦੀ ਹੈ,
She remains forever in bliss, day and night; she remains immersed in His Love, night and day.
ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥
ਆਤਮਕ ਅੋਡਲਤਾ ਵਿਚ ਟਿਕ ਕੇ ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ਉਸ ਜੀਵ-ਇਸਤ੍ਰੀ ਨੇ, ਮਾਨੋ, ਦੁਨੀਆ ਦੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ ।੪।੩।
O Nanak, that soul-bride who obtains the nine treasures, intuitively obtains her Husband Lord. ||4||3||