ਗਉੜੀ ਮਹਲਾ ੫ ॥
Gauree, Fifth Mehl:
ਰੰਗਿ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥
ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ।੧।
He is immersed in the enjoyment of corrupt pleasures; engrossed in them, the blind fool does not understand. ||1||
ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥
ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ—(ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ ।ਰਹਾਉ।
I am earning profits, I am getting rich, he says, as his life passes away. ||Pause||
ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥
ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ।੨।
I am a hero, I am famous and distinguished; no one is equal to me.||2||
ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥
ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ—(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ।੩।
I am young, cultured, and born of a good family. In his mind, he is proud and arrogant like this. ||3||
ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥
(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮਤਿ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ ।੪।
He is trapped by his false intellect, and he does not forget this until he dies. ||4||
ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥
ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ—ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ।੫।
Brothers, friends, relatives and companions who live after him - he entrusts his wealth to them. ||5||
ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥
ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ।੬।
That desire, to which the mind is attached, at the last moment, becomes manifest. ||6||
ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥੭॥
ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ।੭।
He may perform religious deeds, but his mind is egotistical, and he is bound by these bonds. ||7||
ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥੮॥੩॥੧੫॥੪੪॥ ਜੁਮਲਾ
ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ।੮।੩।੧੫।੪੪।
O Merciful Lord, please bless me Your Mercy, that Nanak may become the slave of Your slaves. ||8||3||15||44||Total||