ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ
Raag Gauree Gwaarayree, Fifth Mehl, Ashtapadees:
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. By Guru's Grace:
ਜਬ ਇਹੁ ਮਨ ਮਹਿ ਕਰਤ ਗੁਮਾਨਾ ॥
(ਹੇ ਭਾਈ!) ਜਦੋਂ ਮਨੁੱਖ (ਆਪਣੇ) ਮਨ ਵਿਚ (ਵੱਡੇ ਹੋਣ ਦਾ) ਮਾਣ ਕਰਦਾ ਹੈ
When this mind is filled with pride,
ਤਬ ਇਹੁ ਬਾਵਰੁ ਫਿਰਤ ਬਿਗਾਨਾ ॥
ਤਦੋਂ (ਉਸ ਅਹੰਕਾਰ ਵਿਚ) ਝੱਲਾ (ਹੋਇਆ) ਮਨੁੱਖ (ਸਭ ਲੋਕਾਂ ਤੋਂ) ਵੱਖਰਾ ਵੱਖਰਾ ਤੁਰਿਆ ਫਿਰਦਾ ਹੈ,
then it wanders around like a madman and a lunatic.
ਜਬ ਇਹੁ ਹੂਆ ਸਗਲ ਕੀ ਰੀਨਾ ॥
ਪਰ ਜਦੋਂ ਇਹ ਸਭ ਲੋਕਾਂ ਦੀ ਚਰਨ-ਧੂੜ ਹੋ ਗਿਆ,
But when it becomes the dust of all,
ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥
ਤਦੋਂ ਇਸ ਨੇ ਸੋਹਣੇ ਰਾਮ ਨੂੰ ਹਰੇਕ ਸਰੀਰ ਵਿਚ ਵੇਖ ਲਿਆ ।੧।
then it recognizes the Lord in each and every heart. ||1||
ਸਹਜ ਸੁਹੇਲਾ ਫਲੁ ਮਸਕੀਨੀ ॥
ਉਸ ਗਰੀਬੀ ਸੁਭਾਵ ਦਾ ਫਲ ਇਹ ਹੋਇਆ ਹੈ ਕਿ ਮੈਨੂੰ ਆਤਮਕ ਅਡੋਲਤਾ ਮਿਲ ਗਈ, ਮੈਂ ਸੁਖੀ ਹਾਂ ।
The fruit of humility is intuitive peace and pleasure.
ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥
(ਹੇ ਭਾਈ!) ਮੇਰੇ ਗੁਰੂ ਨੇ ਮੈਨੂੰ (ਗਰੀਬੀ ਸੁਭਾਵ ਦੀ) ਦਾਤਿ ਬਖ਼ਸ਼ੀ ।੧।ਰਹਾਉ।
My True Guru has given me this gift. ||1||Pause||
ਜਬ ਕਿਸ ਕਉ ਇਹੁ ਜਾਨਸਿ ਮੰਦਾ ॥
ਜਦ ਤਕ ਮਨੁੱਖ ਹਰ ਕਿਸੇ ਨੂੰ ਭੈੜਾ ਸਮਝਦਾ ਹੈ
When he believes others to be bad,
ਤਬ ਸਗਲੇ ਇਸੁ ਮੇਲਹਿ ਫੰਦਾ ॥
ਤਦ ਤਕ (ਇਸ ਨੂੰ ਇਉਂ ਜਾਪਦਾ ਹੈ ਕਿ) ਸਾਰੇ ਲੋਕ ਇਸ ਦੇ ਵਾਸਤੇ (ਠੱਗੀ ਦੇ) ਜਾਲ ਵਿਛਾ ਰਹੇ ਹਨ,
then everyone lays traps for him.
ਮੇਰ ਤੇਰ ਜਬ ਇਨਹਿ ਚੁਕਾਈ ॥
ਪਰ ਜਦੋਂ ਇਸ ਨੇ (ਆਪਣੇ ਅੰਦਰੋਂ) ਵਿਤਕਰਾ ਦੂਰ ਕਰ ਦਿੱਤਾ
But when he stops thinking in terms of 'mine' and 'yours',
ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥
ਤਦੋਂ (ਇਸ ਨੂੰ ਯਕੀਨ ਬਣ ਜਾਂਦਾ ਹੈ ਕਿ (ਕੋਈ ਇਸ ਨਾਲ ਵੈਰ ਨਹੀਂ ਕਰ ਰਿਹਾ ।੨।
then no one is angry with him. ||2||
ਜਬ ਇਨਿ ਅਪੁਨੀ ਅਪਨੀ ਧਾਰੀ ॥
ਜਦ ਤਕ ਇਸ ਮਨੁੱਖ ਨੇ (ਮਨ ਵਿਚ) ਆਪਣੀ ਹੀ ਗ਼ਰਜ਼ ਟਿਕਾਈ ਰੱਖੀ,
When he clings to 'my own, my own',
ਤਬ ਇਸ ਕਉ ਹੈ ਮੁਸਕਲੁ ਭਾਰੀ ॥
ਤਦ ਤਕ ਇਸ ਨੂੰ ਬੜੀ ਔਖਿਆਈ ਬਣੀ ਰਹਿੰਦੀ ਹੈ,
then he is in deep trouble.
ਜਬ ਇਨਿ ਕਰਣੈਹਾਰੁ ਪਛਾਤਾ ॥
ਪਰ ਜਦੋਂ ਇਸ ਨੇ (ਹਰ ਥਾਂ) ਸਿਰਜਣਹਾਰ ਨੂੰ ਹੀ (ਵੱਸਦਾ) ਪਛਾਣ ਲਿਆ,
But when he recognizes the Creator Lord,
ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥
ਤਦੋਂ ਇਸ ਨੂੰ (ਕਿਸੇ ਨਾਲ) ਕੋਈ ਸਾੜਾ ਨਹੀਂ ਰਹਿ ਜਾਂਦਾ ।੩।
then he is free of torment. ||3||
ਜਬ ਇਨਿ ਅਪੁਨੋ ਬਾਧਿਓ ਮੋਹਾ ॥
ਜਦ ਤਕ ਇਸ ਮਨੁੱਖ ਨੇ (ਦੁਨੀਆ ਨਾਲ) ਆਪਣਾ ਮੋਹ ਪੱਕਾ ਕੀਤਾ ਹੋਇਆ ਹੈ,
When he entangles himself in emotional attachment,
ਆਵੈ ਜਾਇ ਸਦਾ ਜਮਿ ਜੋਹਾ ॥
ਆਤਮਕ ਮੌਤ ਨੇ (ਤਦ ਤਕ) ਸਦਾ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ,
he comes and goes in reincarnation, under the constant gaze of Death.
ਜਬ ਇਸ ਤੇ ਸਭ ਬਿਨਸੇ ਭਰਮਾ ॥
ਪਰ ਜਦੋਂ ਇਸ ਦੇ ਅੰਦਰੋਂ ਸਾਰੀਆਂ ਭਟਕਣਾ ਮੁੱਕ ਜਾਂਦੀਆਂ ਹਨ,
But when all his doubts are removed,
ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥
ਤਦੋਂ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਵਿੱਥ ਨਹੀਂ ਰਹਿ ਜਾਂਦੀ ।੪।
then there is no difference between him and the Supreme Lord God. ||4||
ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥
ਜਦ ਤਕ ਇਸ ਮਨੁੱਖ ਨੇ (ਦੂਜਿਆਂ ਨਾਲੋਂ) ਕੋਈ ਵਿਤਕਰੇ ਮਿਥ ਰੱਖੇ ਹਨ,
When he perceives differences,
ਤਬ ਤੇ ਦੂਖ ਡੰਡ ਅਰੁ ਖੇਦਾ ॥
ਤਦ ਤਕ ਇਸ ਦੀ ਆਤਮਾ ਨੂੰ ਦੁੱਖਾਂ-ਕਲੇਸ਼ਾਂ ਦੀਆਂ ਸਜ਼ਾਵਾਂ ਮਿਲਦੀਆਂ ਰਹਿੰਦੀਆਂ ਹਨ,
then he suffers pain, punishment and sorrow.
ਜਬ ਇਨਿ ਏਕੋ ਏਕੀ ਬੂਝਿਆ ॥
ਪਰ ਜਦੋਂ ਇਸ ਨੇ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ ਲਿਆ,
But when he recognizes the One and Only Lord,
ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥
ਤਦੋਂ ਇਸ ਨੂੰ (ਸਹੀ ਜੀਵਨ-ਜੁਗਤਿ ਦਾ) ਹਰੇਕ ਅੰਗ ਸੁੱਝ ਪੈਂਦਾ ਹੈ ।੫।
he understands everything. ||5||
ਜਬ ਇਹੁ ਧਾਵੈ ਮਾਇਆ ਅਰਥੀ ॥
ਜਿਤਨਾ ਚਿਰ ਇਹ ਮਨੁੱਖ ਮਾਇਆ ਦਾ ਮੁਥਾਜ ਹੋ ਕੇ (ਹਰ ਪਾਸੇ) ਭਟਕਦਾ ਫਿਰਦਾ ਹੈ,
When he runs around for the sake of Maya and riches,
ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥
ਤਦੋਂ ਤਕ ਇਹ ਤ੍ਰਿਪਤ ਨਹੀਂ ਹੁੰਦਾ । ਇਸ ਦੀ ਮਾਇਆ ਵਾਲੀ ਤ੍ਰਿਸ਼ਨਾ ਮੁੱਕਦੀ ਨਹੀਂ ।
he is not satisfied, and his desires are not quenched.
ਜਬ ਇਸ ਤੇ ਇਹੁ ਹੋਇਓ ਜਉਲਾ ॥
ਜਦੋਂ ਇਹ ਮਨੁੱਖ ਇਸ ਮਾਇਆ-ਮੋਹ ਤੋਂ ਵੱਖ ਹੋ ਜਾਂਦਾ ਹੈ,
But when he runs away from Maya,
ਪੀਛੈ ਲਾਗਿ ਚਲੀ ਉਠਿ ਕਉਲਾ ॥੬॥
ਤਦੋਂ ਮਾਇਆ ਇਸ ਦੇ ਪਿਛੇ ਪਿਛੇ ਲੱਗ ਤੁਰਦੀ ਹੈ । (ਮਾਇਆ ਇਸ ਦੀ ਦਾਸੀ ਬਣ ਜਾਂਦੀ ਹੈ) ।੬।
then the Goddess of Wealth gets up and follows him. ||6||
ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥
ਜਦੋਂ (ਕਿਸੇ ਮਨੁੱਖ ਨੂੰ) ਗੁਰੂ ਮਿਹਰ ਕਰ ਕੇ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਗਿਆਨ ਹੋ ਜਾਂਦਾ ਹੈ,
When, by His Grace, the True Guru is met,
ਮਨ ਮੰਦਰ ਮਹਿ ਦੀਪਕੁ ਜਲਿਓ ॥
ਜਿਵੇਂ ਘਰ ਵਿਚ ਦੀਵਾ ਜਗ ਪੈਂਦਾ ਹੈ (ਤੇ ਘਰ ਦੀ ਹਰੇਕ ਚੀਜ਼ ਦਿੱਸ ਪੈਂਦੀ ਹੈ) ਤਦੋਂ ਮਨੁੱਖ ਨੂੰ ਸਮਝ ਪੈ ਜਾਂਦੀ ਹ
the lamp is lit within the temple of the mind.
ਜੀਤ ਹਾਰ ਕੀ ਸੋਝੀ ਕਰੀ ॥
ਕਿ ਮਨੁੱਖਾ ਜੀਵਨ ਵਿਚ ਅਸਲ ਜਿੱਤ ਕੀਹ ਹੈ ਤੇ ਹਾਰ ਕੀਹ ਹੈ,
When he realizes what victory and defeat really are,
ਤਉ ਇਸੁ ਘਰ ਕੀ ਕੀਮਤਿ ਪਰੀ ॥੭॥
ਤਦੋਂ ਇਸ ਨੂੰ ਆਪਣੇ ਸਰੀਰ ਦੀ ਕਦਰ ਮਲੂਮ ਹੋ ਜਾਂਦੀ ਹੈ (ਤੇ ਇਸ ਨੂੰ ਵਿਕਾਰਾਂ ਵਿਚ ਨਹੀਂ ਰੋਲਦਾ) ।੭।
then he comes to appreciate the true value of his own home. ||7||
ਕਰਨ ਕਰਾਵਨ ਸਭੁ ਕਿਛੁ ਏਕੈ ॥
ਹੇ ਨਾਨਕ! (ਜੀਵ ਵਿਚਾਰੇ ਦੇ ਕੀਹ ਵੱਸ?) ਸਿਰਫ਼ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਸਭ ਕੁਝ ਕਰ ਰਿਹਾ ਹੈ
The One Lord is the Creator of all things, the Cause of causes.
ਆਪੇ ਬੁਧਿ ਬੀਚਾਰਿ ਬਿਬੇਕੈ ॥
ਉਹ ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਅਕਲ (ਬਖ਼ਸ਼ਦਾ ਹੈ), ਆਪ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਵਿਚਾਰ ਕੇ (ਜੀਵਨ ਜੁਗਤਿ ਨੂੰ) ਪਰਖਦਾ ਹੈ ।
He Himself is wisdom, contemplation and discerning understanding.
ਦੂਰਿ ਨ ਨੇਰੈ ਸਭ ਕੈ ਸੰਗਾ ॥
ਉਹ ਪਰਮਾਤਮਾ ਕਿਸੇ ਤੋਂ ਦੂਰ ਨਹੀਂ ਵੱਸਦਾ, ਸਭ ਦੇ ਨੇੜੇ ਵੱਸਦਾ ਹੈ, ਸਭ ਦੇ ਨਾਲ ਵੱਸਦਾ ਹੈ ।
He is not far away; He is near at hand, with all.
ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥
ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ, ਉਹੀ ਸਭ ਚੋਜ-ਤਮਾਸ਼ੇ ਕਰਨ ਵਾਲਾ ਹੈ, ਉਹੀ ਸਾਲਾਹਣ-ਜੋਗ ਹੈ ।੮।੧।
So praise the True One, O Nanak, with love! ||8||1||