ਗਉੜੀ ਮਹਲਾ ੧ ॥
Gauree, First Mehl:
ਅਧਿਆਤਮ ਕਰਮ ਕਰੇ ਤਾ ਸਾਚਾ ॥
ਜਦੋਂ ਮਨੁੱਖ ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ, ਤਦੋਂ ਹੀ ਸੱਚਾ (ਜੋਗੀ) ਹੈ ।
Those who live a spiritual lifestyle - they alone are true.
ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥
ਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਦੇ ਭੇਤ ਨੂੰ ਕੀਹ ਜਾਣ ਸਕਦਾ ਹੈ? ।੧।
What can the false know about the secrets of liberation? ||1||
ਐਸਾ ਜੋਗੀ ਜੁਗਤਿ ਬੀਚਾਰੈ ॥
(ਬੰਦਾ) ਜੋਗੀ (ਅਖਵਾਣ ਦਾ ਹੱਕਦਾਰ ਹੋ ਸਕਦਾ ਹੈ ਜੋ ਜੀਵਨ ਦੀ ਸਹੀ) ਜੁਗਤਿ ਸਮਝਦਾ ਹੈ
Those who contemplate the Way are Yogis.
ਪੰਚ ਮਾਰਿ ਸਾਚੁ ਉਰਿ ਧਾਰੈ ॥੧॥ ਰਹਾਉ ॥
(ਉਹ ਜੀਵਨ-ਜੁਗਤਿ ਇਹ ਹੈ ਕਿ ਕਾਮਾਦਿਕ) ਪੰਜਾਂ (ਵਿਕਾਰਾਂ) ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਂਦਾ ਹੈ ।੧।ਰਹਾਉ।
They conquer the five thieves, and enshrine the True Lord in the heart. ||1||Pause||
ਜਿਸ ਕੈ ਅੰਤਰਿ ਸਾਚੁ ਵਸਾਵੈ ॥
ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ-ਥਿਰ ਨਾਮ ਵਸਾਂਦਾ ਹੈ,
Those who enshrine the True Lord deep within,
ਜੋਗ ਜੁਗਤਿ ਕੀ ਕੀਮਤਿ ਪਾਵੈ ॥੨॥
ਉਹ ਮਨੁੱਖ ਪ੍ਰਭੂ-ਮਿਲਾਪ ਦੀ ਜੁਗਤਿ ਦੀ ਕਦਰ ਸਮਝਦਾ ਹੈ ।੨।
realize the value of the Way of Yoga. ||2||
ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥
ਤਪਸ਼, ਠੰਢ (ਭਾਵ, ਕਿਸੇ ਵਲੋਂ ਖਰ੍ਹਵਾ ਸਲੂਕ ਤੇ ਕਿਸੇ ਵਲੋਂ ਨਿੱਘਾ ਸਲੂਕ) ਘਰ, ਜੰਗਲ (ਭਾਵ, ਘਰ ਵਿਚ ਰਹਿੰਦਿਆਂ ਨਿਰਮੋਹ ਰਵਈਆ) ਉਸ ਨੂੰ ਇਕ-ਸਮਾਨ ਦਿੱਸਦੇ ਹਨ ।
The sun and the moon are one and the same for them, as are household and wilderness.
ਕਰਣੀ ਕੀਰਤਿ ਕਰਮ ਸਮਾਨੈ ॥੩॥
ਪਰਮਾਤਮਾ ਦੀ ਸਿਫ਼ਤਿ-ਸਾਲਾਹ-ਰੂਪ ਕਰਣੀ ਉਸ ਦਾ ਸਾਮਾਨ (ਸਾਧਾਰਨ) ਕਰਮ ਹਨ (ਭਾਵ, ਸੁਤੇ ਹੀ ਉਹ ਸਿਫ਼ਤਿ-ਸਾਲਾਹ ਵਿਚ ਜੁੜਿਆ ਰਹਿੰਦਾ ਹੈ) ।੩।
The karma of their daily practice is to praise the Lord. ||3||
ਏਕ ਸਬਦ ਇਕ ਭਿਖਿਆ ਮਾਗੈ ॥
(ਦਰ ਦਰ ਤੋਂ ਰੋਟੀਆਂ ਮੰਗਣ ਦੇ ਥਾਂ ਉਹ ਜੋਗੀ ਗੁਰੂ ਦੇ ਦਰ ਤੋਂ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਦਾ ਖ਼ੈਰ ਮੰਗਦਾ ਹੈ
They beg for the alms of the one and only Shabad.
ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥੪॥
ਉਸ ਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ, ਉਸ ਦੀ ਉੱਚੀ ਸੁਰਤਿ ਜਾਗ ਪੈਂਦੀ ਹੈ, ਉਸ ਦੇ ਅੰਦਰ ਸਿਮਰਨ-ਰੂਪ ਜੁਗਤਿ ਜਾਗ ਪੈਂਦੀ ਹੈ ।੪।
They remain awake and aware in spiritual wisdom and meditation, and the true way of life. ||4||
ਭੈ ਰਚਿ ਰਹੈ ਨ ਬਾਹਰਿ ਜਾਇ ॥
ਉਹ ਜੋਗੀ ਸਦਾ ਪ੍ਰਭੂ ਦੇ ਡਰ-ਅਦਬ ਵਿਚ ਲੀਨ ਰਹਿੰਦਾ ਹੈ, (ਇਸ ਡਰ ਤੋਂ) ਬਾਹਰ ਨਹੀਂ ਜਾਂਦਾ ।
They remain absorbed in the fear of God; they never leave it.
ਕੀਮਤਿ ਕਉਣ ਰਹੈ ਲਿਵ ਲਾਇ ॥੫॥
ਅਜੇਹੇ ਜੋਗੀ ਦਾ ਕੌਣ ਮੱੁਲ ਪਾ ਸਕਦਾ ਹੈ? ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ।੫।
Who can estimate their value? They remain lovingly absorbed in the Lord. ||5||
ਆਪੇ ਮੇਲੇ ਭਰਮੁ ਚੁਕਾਏ ॥
(ਇਹ ਜੋਗ-ਸਾਧਨਾਂ ਦੇ ਹਠ ਕੁਝ ਨਹੀਂ ਸਵਾਰ ਸਕਦੇ) ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ ਤੇ ਜੀਵ ਦੀ ਭਟਕਣਾ ਮੁਕਾਂਦਾ ਹੈ ।
The Lord unites them with Himself, dispelling their doubts.
ਗੁਰ ਪਰਸਾਦਿ ਪਰਮ ਪਦੁ ਪਾਏ ॥੬॥
ਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰਦਾ ਹੈ ।੬।
By Guru's Grace, the supreme status is obtained. ||6||
ਗੁਰ ਕੀ ਸੇਵਾ ਸਬਦੁ ਵੀਚਾਰੁ ॥
(ਅਸਲ ਜੋਗੀ) ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ ।
In the Guru's service is reflection upon the Shabad.
ਹਉਮੈ ਮਾਰੇ ਕਰਣੀ ਸਾਰੁ ॥੭॥
ਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ—ਇਹ ਹੈ ਉਸ ਜੋਗੀ ਦੀ ਸੇ੍ਰਸ਼ਟ ਕਰਣੀ ।੭।
Subduing ego, practice pure actions. ||7||
ਜਪ ਤਪ ਸੰਜਮ ਪਾਠ ਪੁਰਾਣੁ ॥
ਜੋਗੀ ਦੇ ਜਪ, ਤਪ, ਸੰਜਮ ਤੇ ਪਾਠ, ਇਹੀ ਹੈ ਜੋਗੀ ਦਾ ਪੁਰਾਣ ਆਦਿਕ ਕੋਈ ਧਰਮ-ਪੁਸਤਕ
Chanting, meditation, austere self-discipline and the reading of the Puraanas,
ਕਹੁ ਨਾਨਕ ਅਪਰੰਪਰ ਮਾਨੁ ॥੮॥੬॥
ਹੇ ਨਾਨਕ! ਆਖ—ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਆਪਣੇ ਆਪ ਨੂੰ ਗਿਝਾਣਾ।੮।੬।
says Nanak, are contained in surrender to the Unlimited Lord. ||8||6||