ਗਉੜੀ ਮਾਝ ਮਹਲਾ ੫ ॥
Gauree Maajh, Fifth Mehl:
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥
ਹੇ ਮੇਰੀ ਜਿੰਦੇ! ਤੂੰ ਹਰੀ ਦੇ ਪਿਆਰੇ ਲੱਗਣ ਵਾਲੇ ਗੁਣ ਗਾਂਦੀ ਰਿਹਾ ਕਰ ।
Sing the Sweet Praises of the Lord, O my soul, sing the Sweet Praises of the Lord.
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਲ ਰੱਤੇ ਰਿਹਾਂ ਉਸ ਮਨੁੱਖ ਨੂੰ ਭੀ (ਹਰ ਥਾਂ) ਆਦਰ ਮਿਲ ਜਾਂਦਾ ਹੈ ਜਿਸ ਨੂੰ ਪਹਿਲਾਂ ਕਿਤੇ ਕਦੇ ਢੋਈ ਨਹੀਂ ਮਿਲਦੀ ।੧।ਰਹਾਉ।
Attuned to the True One, even the homeless find a home. ||1||Pause||
ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥
(ਹੇ ਮੇਰੀ ਜਿੰਦੇ! ਹਰੀ ਦੇ ਮਿਠੇ ਗੁਣਾਂ ਦੇ ਟਾਕਰੇ ਤੇ ਦੁਨੀਆ ਵਾਲੇ) ਸਾਰੇ ਸੁਆਦ ਫਿੱਕੇ ਹਨ, (ਇਹਨਾਂ ਸੁਆਦਾਂ ਵਿਚ ਪਿਆਂ) ਸਰੀਰ (ਹਰੇਕ ਗਿਆਨ-ਇੰਦ੍ਰਾ) ਫਿੱਕਾ (ਰੁੱਖਾ) ਹੋ ਜਾਂਦਾ ਹੈ, ਮਨ ਰੁੱਖਾ ਹੋ ਜਾਂਦਾ ਹੈ ।
All other tastes are bland and insipid; through them, the body and mind are rendered insipid as well.
ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥
ਪਰਮੇਸ਼ਰ ਦਾ ਨਾਮ ਜਪਣ ਤੋਂ ਖੁੰਝ ਕੇ ਮਨੁੱਖ ਜੋ ਕੁਝ ਭੀ ਕਰਦਾ ਹੈ, ਉਸ ਨਾਲ ਜ਼ਿੰਦਗੀ ਫਿਟਕਾਰ-ਜੋਗ ਹੋ ਜਾਂਦੀ ਹੈ ।੧।
Without the Transcendent Lord, what can anyone do? Cursed is his life, and cursed his reputation. ||1||
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥
(ਹੇ ਮੇਰੀ ਜਿੰਦੇ!) ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ-(ਸਮੁੰਦਰ) ਤੋਂ ਪਾਰ ਲੰਘ ਸਕੀਦਾ ਹੈ ।
Grasping the hem of the robe of the Holy Saint, we cross over the world-ocean.
ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥
(ਹੇ ਜਿੰਦੇ!) ਪਰਮਾਤਮਾ ਦੀ ਅਰਾਧਨਾ ਕਰਨੀ ਚਾਹੀਦੀ ਹੈ । (ਜੇਹੜਾ ਮਨੁੱਖ ਆਰਾਧਨ ਕਰਦਾ ਹੈ, ਉਸ ਦਾ) ਸਾਰਾ ਪਰਵਾਰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਬਚ ਨਿਕਲਦਾ ਹੈ ।੨।
Worship and adore the Supreme Lord God, and all your family will be saved as well. ||2||
ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥
(ਹੇ ਮੇਰੀ ਜਿੰਦੇ!) ਜੇਹੜਾ ਗੁਰਮੁਖ ਪਰਮਾਤਮਾ ਦਾ ਨਾਮ ਹਿਰਦੇ ਵਿਚ (ਵਸਾਣ ਲਈ) ਦੇਂਦਾ ਹੈ, ਉਹੀ ਅਸਲ ਸੱਜਣ ਹੈ, ਉਹੀ ਅਸਲ ਸੰਬੰਧੀ ਹੈ, ਉਹੀ ਅਸਲ ਮਿੱਤਰ ਹੈ,
He is a companion, a relative, and a good friend of mine, who implants the Lord's Name within my heart.
ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥
(ਕਿਉਂਕਿ ਉਹ ਸਾਡੇ ਅੰਦਰੋਂ) ਸਾਰੇ ਔਗੁਣ ਦੂਰ ਕਰ ਕੇ (ਸਾਡੇ ਉਤੇ) ਭਲਾਈ ਕਰਦਾ ਹੈ ।੩।
He washes off all my demerits, and is so generous to me. ||3||
ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥
(ਹੇ ਮੇਰੀ ਜਿੰਦੇ!) ਪਰਮਾਤਮਾ ਦੇ ਚਰਨ ਹੀ (ਸਾਰੇ ਪਦਾਰਥਾਂ ਦੇ) ਖ਼ਜ਼ਾਨੇ ਹਨ (ਜੀਵ ਦੇ ਨਾਲ ਨਿਭਣ ਵਾਲਾ) ਮਾਲ ਹੈ, ਖ਼ਜ਼ਾਨਾ ਹੈ (ਜੀਵ ਦੇ ਵਾਸਤੇ ਅਸਲੀ) ਵੱਸੋਂ ਹੈ ਤੇ ਘਰ ਹੈ ।
Wealth, treasures, and household are all just ruins; the Lord's Feet are the only treasure.
ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥
ਹੇ ਪ੍ਰਭੂ! (ਤੇਰੇ ਦਰ ਦਾ) ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਨਾਮ ਦਾਨ-ਵਜੋਂ ਮੰਗਦਾ ਹੈ ।੪।੪।੧੭੨।
Nanak is a beggar standing at Your Door, God; he begs for Your charity. ||4||4||172||