ਰਾਗੁ ਗਉੜੀ ਮਾਝ ਮਹਲਾ ੫
Raag Gauree Maajh, Fifth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥
ਹੇ ਕਰਤਾਰ! ਤੂੰ ਮੇਰੇ ਵਾਸਤੇ ਫ਼ਖ਼ਰ ਦੀ ਥਾਂ ਹੈਂ, ਤੂੰ ਮੇਰਾ ਮਾਣ ਹੈਂ ।
I am so proud of You, O Creator; I am so proud of You.
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤਿ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ।੧।ਰਹਾਉ।
Through Your Almighty Power, I dwell in peace. The True Word of the Shabad is my banner and insignia. ||1||Pause||
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥
ਹੇ ਕਰਤਾਰ! ਮਾਇਆ ਵਿਚ ਮੋਹਿਆ ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ,
He hears and knows everything, but he keeps silent.
ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥
ਫਿਰ ਭੀ ਪਰਵਾਹ ਨਹੀਂ ਕਰਦਾ, ਤੇ ਕਦੇ ਭੀ (ਪਰਮਾਰਥ ਵਲ) ਧਿਆਨ ਨਹੀਂ ਦੇਂਦਾ ।੧।
Bewitched by Maya, he never regains awareness. ||1||
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥
ਜੇ ਕੋਈ ਗੁਰਮੁਖਿ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਂਦਾ ਭੀ ਹੈ (ਕਿ ਇਥੇ ਸਦਾ ਨਹੀਂ ਬਹਿ ਰਹਿਣਾ, ਫਿਰ) ਉਹ ਗੱਲਾਂ ਅੱਖੀਂ ਭੀ ਵੇਖ ਲਈਦੀਆਂ ਹਨ (ਕਿ ਸਭ ਤੁਰੇ ਜਾ ਰਹੇ ਹਨ)
The riddles and hints are given, and he sees them with his eyes.
ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥
ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ।੨।
But he is foolish and greedy, and he never listens to what he is told. ||2||
ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥
ਹੇ ਭਾਈ!) ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ ।
Why bother to count one, two, three, four? The whole world is defrauded by the same enticements.
ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥
ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ।੩।
Hardly anyone loves the Lord's Name; how rare is that place which is in bloom. ||3||
ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥
(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ ।
The devotees look beautiful in the True Court; night and day, they are happy.
ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥
ਹੇ ਦਾਸ ਨਾਨਕ! (ਆਖ—ਜੇਹੜੇ ਮਨੁੱਖ) ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ।੪।੧।੧੬੯।
They are imbued with the Love of the Transcendent Lord; servant Nanak is a sacrifice to them. ||4||1||169||