ਗਉੜੀ ਮਹਲਾ ੫ ॥
Gauree, Fifth Mehl:
ਗਰਬੁ ਬਡੋ ਮੂਲੁ ਇਤਨੋ ॥
ਹੇ ਜੀਵ! ਤੈਨੂੰ (ਆਪਣੇ ਆਪ ਦਾ) ਅਹੰਕਾਰ ਤਾਂ ਬਹੁਤ ਹੈ, ਪਰ (ਇਸ ਅਹੰਕਾਰ ਦਾ) ਮੂਲ (ਤੇਰਾ ਆਪਣਾ ਵਿਤ) ਥੋੜਾ ਜਿਹਾ ਹੀ ਹੈ ।
Your pride is so great, but what about your origins?
ਰਹਨੁ ਨਹੀ ਗਹੁ ਕਿਤਨੋ ॥੧॥ ਰਹਾਉ ॥
(ਇਸ ਸੰਸਾਰ ਵਿਚ ਤੇਰਾ ਸਦਾ ਲਈ) ਟਿਕਾਣਾ ਨਹੀਂ ਹੈ, ਪਰ ਤੇਰੀ ਮਾਇਆ ਵਾਸਤੇ ਖਿੱਚ ਬਹੁਤ ਜ਼ਿਆਦਾ ਹੈ ।੧।ਰਹਾਉ।
You cannot remain, no matter how much you try to hold on. ||1||Pause||
ਬੇਬਰਜਤ ਬੇਦ ਸੰਤਨਾ ਉਆਹੂ ਸਿਉ ਰੇ ਹਿਤਨੋ ॥
ਹੇ ਜੀਵ! (ਜਿਸ ਮਾਇਆ ਦੇ ਮੋਹ ਵਲੋਂ) ਵੇਦ ਆਦਿਕ ਧਰਮ-ਪੁਸਤਕ ਵਰਜਦੇ ਹਨ, ਸੰਤ ਜਨ ਵਰਜਦੇ ਹਨ, ਉਸੇ ਨਾਲ ਤੇਰਾ ਪਿਆਰ ਬਣਿਆ ਰਹਿੰਦਾ ਹੈ,
That which is forbidden by the Vedas and the Saints - with that, you are in love.
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥੧॥
ਤੂੰ ਜੀਵਨ-ਬਾਜ਼ੀ ਹਾਰ ਰਿਹਾ ਹੈਂ ਜਿਵੇਂ ਜੂਏ ਵਿਚ ਜੁਆਰੀਆ ਹਾਰਦਾ ਹੈ । ਇੰਦ੍ਰੀ (ਕਾਮ-ਵਾਸਨਾ) ਨੇ ਆਪਣੇ ਵੱਸ ਵਿਚ ਲੈ ਕੇ ਤੈਨੂੰ ਜਿੱਤ ਰੱਖਿਆ ਹੈ ।੧।
Like the gambler losing the game of chance, you are held in the power of sensory desires. ||1||
ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥
ਹੇ ਜੀਵ! ਸਭ ਜੀਵਾਂ ਦੇ ਨਾਸ ਕਰਨ ਵਾਲੇ ਤੇ ਪਾਲਣ ਵਾਲੇ ਪਰਮਾਤਮਾ ਦੇ ਸੋਹਣੇ ਚਰਨਾਂ ਦੇ ਪ੍ਰੇਮ ਵਿਚ (ਟਿਕਣ) ਤੋਂ ਤੂੰ ਸੱਖਣਾ ਹੈਂ ।
The One who is All-powerful to empty out and fill up - you have no love for His Lotus Feet.
ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥੨॥੧੦॥੧੪੮॥
ਹੇ ਨਾਨਕ! (ਆਖ—ਜੇਹੜੇ ਮਨੁੱਖ) ਸਾਧ ਸੰਗਤਿ ਵਿਚ (ਜੁੜਦੇ ਹਨ, ਉਹ ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ । ਕਿਰਪਾ ਦੇ ਖ਼ਜ਼ਾਨੇ ਪਰਮਾਤਮਾ ਨੇ (ਆਪਣੀ ਕਿਰਪਾ ਕਰ ਕੇ) ਮੈਨੂੰ (ਨਾਨਕ ਨੂੰ ਆਪਣੇ ਚਰਨਾਂ ਦੇ ਪਿਆਰ ਦੀ ਦਾਤਿ) ਦਿੱਤੀ ਹੈ ।੨।੧੦।੧੪੮।
O Nanak, I have been saved, in the Saadh Sangat, the Company of the Holy. I have been blessed by the Treasure of Mercy. ||2||10||148||