ਗਉੜੀ ਮਹਲਾ ੫ ॥
Gauree, Fifth Mehl:
ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥
ਹੇ ਜੀਵ-ਪੰਛੀ! (ਮਾਇਆ ਦੇ ਮੋਹ ਦੇ ਆਲ੍ਹਣੇ ਵਿਚੋਂ ਬਾਹਰ) ਨਿਕਲ । ਪਰਮਾਤਮਾ ਦਾ ਸਿਮਰਨ ਕਰ । (ਪ੍ਰਭੂ ਦਾ ਸਿਮਰਨ) ਖੰਭ ਹਨ (ਇਹਨਾਂ ਖੰਭਾਂ ਦੀ ਸਹਾਇਤਾ ਨਾਲ ਹੀ ਤੂੰ ਮੋਹ ਦੇ ਆਲ੍ਹਣੇ ਵਿਚੋਂ ਬਾਹਰ ਉੱਡ ਕੇ ਜਾ ਸਕੇਂਗਾ) ।
Come out, O soul-bird, and let the meditative remembrance of the Lord be your wings.
ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥
(ਹੇ ਭਾਈ!) ਗੁਰੂ ਨੂੰ ਮਿਲ ਕੇ ਪੂਰਨ-ਪ੍ਰਭੂ ਦਾ ਆਸਰਾ ਲੈ, ਪਰਮਾਤਮਾ ਦਾ ਨਾਮ-ਰਤਨ ਆਪਣੇ ਹਿਰਦੇ ਨਾਲ (ਸਾਂਭ ਕੇ) ਰੱਖ ।੧।ਰਹਾਉ।
Meet the Holy Saint, take to His Sanctuary, and keep the perfect jewel of the Lord enshrined in your heart. ||1||Pause||
ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਯਣ ਮੋਹ ਕੀ ਫਾਸ ॥
(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣ ਦੀ ਖੂਹੀ ਹੈ, ਮਾਇਆ ਦੀ ਤ੍ਰਿਸ਼ਨਾ ਤੇ ਵਿਕਾਰਾਂ ਦੇ ਚਸਕੇ (ਉਸ ਖੂਹੀ ਵਿਚ) ਚਿੱਕੜ ਹੈ, (ਜੀਵਾਂ ਦੇ ਗਲ ਵਿਚ ਪਈ ਹੋਈ) ਮੋਹ ਦੀ ਫਾਹੀ ਬੜੀ ਪੱਕੀ (ਤ੍ਰਿੱਖੀ) ਹੈ ।
Superstition is the well, thirst for pleasure is the mud, and emotional attachment is the noose, so tight around your neck.
ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥
ਇਸ ਫਾਹੀ ਨੂੰ ਕੱਟਣ-ਜੋਗਾ ਜਗਤ ਦਾ ਗੁਰੂ ਗੋਬਿੰਦ ਹੀ ਹੈ । (ਹੇ ਭਾਈ!) ਉਸ ਗੋਬਿੰਦ ਦੇ ਚਰਨ-ਕਮਲਾਂ ਵਿਚ ਨਿਵਾਸ ਕਰੀ ਰੱਖ ।੧।
The only one who can cut this is the Guru of the World, the Lord of the Universe. So let yourself dwell at His Lotus Feet. ||1||
ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥
ਹੇ ਗੋਬਿੰਦ! ਹੇ ਪ੍ਰੀਤਮ ਪ੍ਰਭੂ! ਹੇ ਗਰੀਬਾਂ ਦੇ ਮਾਲਕ! ਹੇ ਨਾਨਕ ਦੇ ਸੁਆਮੀ! ਮਿਹਰ ਕਰ, ਮੇਰੀ ਬੇਨਤੀ ਸੁਣ,
Bestow Your Mercy, O Lord of the Universe, O God, My Beloved, Master of the meek - please, listen to my prayer.
ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥
ਮੇਰਾ ਹੱਥ ਫੜ ਲੈ (ਤੇ ਮੈਨੂੰ ਇਸ ਖੂਹੀ ਵਿਚੋਂ ਕੱਢ ਲੈ) ਮੇਰੀ ਇਹ ਜਿੰਦ ਤੇਰਾ ਦਿੱਤਾ ਹੋਇਆ ਸਰਮਾਇਆ ਹੈ, ਮੇਰਾ ਇਹ ਸਰੀਰ ਤੇਰੀ ਬਖ਼ਸ਼ੀ ਹੋਈ ਪੂੰਜੀ ਹੈ (ਇਸ ਰਾਸਿ-ਪੂੰਜੀ ਨੂੰ ਮੋਹ ਦੇ ਹੱਥੀਂ ਉਜੜਨ ਤੋਂ ਤੂੰ ਆਪ ਹੀ ਬਚਾ ਲੈ) ।੨।੩।੧੨੦।
Take my hand, O Lord and Master of Nanak; my body and soul all belong to You. ||2||3||120||