ਰਾਗੁ ਗਉੜੀ ਬੈਰਾਗਣਿ ਮਹਲਾ ੫
Raag Gauree Bairaagan, Fifth Mehl:
 
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
 
ਦਯ ਗੁਸਾਈ ਮੀਤੁਲਾ ਤੂੰ ਸੰਗਿ ਹਮਾਰੈ ਬਾਸੁ ਜੀਉ ॥੧॥ ਰਹਾਉ ॥
ਹੇ ਤਰਸ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਖਸਮ! ਤੂੰ ਮੇਰਾ ਪਿਆਰਾ ਮਿੱਤਰ ਹੈਂ, ਸਦਾ ਮੇਰੇ ਨਾਲ ਵੱਸਦਾ ਰਹੁ ।੧।ਰਹਾਉ।
O Dear Lord God, my Best Friend, please, abide with me. ||1||Pause||
 
ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥
ਤੈਥੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਹੋ ਸਕਦਾ ਤੇ (ਆਤਮਕ ਜੀਵਨ ਤੋਂ ਬਿਨਾ) ਸੰਸਾਰ ਵਿਚ ਰਹਿਣਾ ਫਿਟਕਾਰ-ਜੋਗ ਹੈ ।
Without You, I cannot live, even for an instant, and my life in this world is cursed.
 
ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰਿ ਜੀ ॥੧॥
ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ ਪ੍ਰਭੂ! ਮੈਂ ਤੈਥੋਂ ਨਿਮਖ ਨਿਮਖ ਕੁਰਬਾਨ ਜਾਂਦਾ ਹਾਂ ।
O Breath of Life of the soul, O Giver of peace, each and every instant I am a sacrifice to You. ||1||
 
ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥
ਹੇ ਪ੍ਰਭੂ! ਮੈਨੂੰ ਆਪਣੇ ਹੱਥ ਦਾ ਸਹਾਰਾ ਦੇਹ । ਹੇ ਗੋਪਾਲ! ਮੈਨੂੰ (ਵਿਕਾਰਾਂ ਦੇ) ਟੋਏ ਵਿਚੋਂ ਕੱਢ ਲੈ ।
Please, God, give me the Support of Your Hand; lift me up and pull me out of this pit, O Lord of the World.
 
ਮੋਹਿ ਨਿਰਗੁਨ ਮਤਿ ਥੋਰੀਆ ਤੂੰ ਸਦ ਹੀ ਦੀਨ ਦਇਆਲ ॥੨॥
ਗੁਣ-ਹੀਣ ਹਾਂ, ਮੇਰੀ ਮਤਿ ਹੋਛੀ ਹੈ । ਤੂੰ ਸਦਾ ਹੀ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ ।੨।
I am worthless, with such a shallow intellect; You are always Merciful to the meek. ||2||
 
ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥
ਮੈਂ ਤੇਰੇ (ਦਿਤੇ ਹੋਏ) ਕੇਹੜੇ ਕੇਹੜੇ ਸੁਖ ਚੇਤੇ ਕਰਾਂ? ਮੈਂ ਕਿਹੜੇ ਕਿਹੜੇ ਤਰੀਕਿਆਂ ਨਾਲ (ਤੇਰੇ ਬਖ਼ਸ਼ੇ ਸੁਖਾਂ ਦੀ) ਵਿਚਾਰ ਕਰਾਂ? (ਮੈਂ ਤੇਰੇ ਦਿੱਤੇ ਬੇਅੰਤ ਸੁਖ ਗਿਣ ਨਹੀਂ ਸਕਦਾ)
What comforts of Yours can I dwell upon? How can I contemplate You?
 
ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥੩॥
ਹੇ ਉੱਚੇ! ਹੇ ਅਪਹੁੰਚ! ਹੇ ਬੇਅੰਤ ਪ੍ਰਭੂ! ਹੇ ਸਰਨ ਆਏ ਦੀ ਸਹਾਇਤਾ ਕਰਨ ਵਾਲੇ ਪ੍ਰਭੂ! ਹੇ ਆਪਣੇ ਸੇਵਕਾਂ ਦੇ ਹਿਤੂ ਪ੍ਰਭੂ!
You lovingly absorb Your slaves into Your Sanctuary, O Lofty, Inaccessible and Infinite Lord. ||3||
 
ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥
ਹੇ ਭਾਈ! ਦੁਨੀਆ ਦੇ ਸਾਰੇ ਪਦਾਰਥ (ਜੋਗੀਆਂ ਦੀਆਂ) ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ-ਰਸ ਵਿਚ ਮੌਜੂਦ ਹਨ ।
All wealth, and the eight miraculous spiritual powers are in the supremely sublime essence of the Naam, the Name of the Lord.
 
ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥੪॥
(ਹੇ ਭਾਈ!) ਜਿਨ੍ਹਾਂ ਉਤੇ ਸੋਹਣੇ ਲੰਮੇ ਕੇਸਾਂ ਵਾਲਾ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਬੰਦੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ।੪।
Those humble beings, with whom the beautifully-haired Lord is thoroughly pleased, sing the Glorious Praises of the Lord. ||4||
 
ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥
(ਹੇ ਦਯ! ਹੇ ਗੋਸਾਈਂ!) ਹੇ ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ (ਸਭ ਕੁਝ ਮੇਰਾ) ਤੂੰ ਹੀ ਤੂੰ ਹੈਂ ।
You are my mother, father, son and relative; You are the Support of the breath of life.
 
ਸਾਧਸੰਗਿ ਨਾਨਕੁ ਭਜੈ ਬਿਖੁ ਤਰਿਆ ਸੰਸਾਰੁ ॥੫॥੧॥੧੧੬॥
(ਤੇਰਾ ਦਾਸ) ਨਾਨਕ (ਤੇਰੀ) ਸਾਧ ਸੰਗਤਿ ਵਿਚ (ਤੇਰੀ ਮਿਹਰ ਨਾਲ) ਤੇਰਾ ਭਜਨ ਕਰਦਾ ਹੈ । (ਜੇਹੜਾ ਮਨੁੱਖ ਤੇਰਾ ਭਜਨ ਕਰਦਾ ਹੈ ਉਹ ਵਿਕਾਰਾਂ ਦੇ) ਜ਼ਹਰ-ਭਰੇ ਸੰਸਾਰ ਤੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘ ਜਾਂਦਾ ਹੈ ।੫।੧।੧੧੬।
In the Saadh Sangat, the Company of the Holy, Nanak meditates on the Lord, and swims across the poisonous world-ocean. ||5||1||116||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by