ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ
Raag Gauree Chaytee, Fifth Mehl, Du-Padas:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਰਾਮ ਕੋ ਬਲੁ ਪੂਰਨ ਭਾਈ ॥
ਹੇ ਭਾਈ! ਪਰਮਾਤਮਾ ਦੀ ਤਾਕਤ ਹਰ ਥਾਂ (ਆਪਣਾ ਪ੍ਰਭਾਵ ਪਾ ਰਹੀ ਹੈ)
The power of the Lord is universal and perfect, O Siblings of Destiny.
ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥
(ਇਸ ਵਾਸਤੇ ਜਿਸ ਸੇਵਕ ਦੇ ਸਿਰ ਉਤੇ ਪਰਮਾਤਮਾ ਆਪਣਾ ਮਿਹਰ ਦਾ ਹੱਥ ਰੱਖਦਾ ਹੈ) ਉਸ ਤਾਕਤ ਦੀ ਬਰਕਤਿ ਨਾਲ (ਉਸ ਸੇਵਕ ਉੱਤੇ) ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ ।੧।ਰਹਾਉ।
So no pain can ever afflict me. ||1||Pause||
ਜੋ ਜੋ ਚਿਤਵੈ ਦਾਸੁ ਹਰਿ ਮਾਈ ॥
ਹੇ (ਮੇਰੀ) ਮਾਂ! ਪਰਮਾਤਮਾ ਦਾ ਸੇਵਕ ਜੇਹੜੀ ਜੇਹੜੀ ਮੰਗ ਆਪਣੇ ਮਨ ਵਿਚ ਚਿਤਾਰਦਾ ਹੈ,
Whatever the Lord's slave wishes, O mother,
ਸੋ ਸੋ ਕਰਤਾ ਆਪਿ ਕਰਾਈ ॥੧॥
ਕਰਤਾਰ ਆਪ ਉਸ ਦੀ ਉਹ ਮੰਗ ਪੂਰੀ ਕਰ ਦੇਂਦਾ ਹੈ ।੧।
the Creator Himself causes that to be done. ||1||
ਨਿੰਦਕ ਕੀ ਪ੍ਰਭਿ ਪਤਿ ਗਵਾਈ ॥
ਪਰ ਸੇਵਕ ਦੇ) ਦੋਖੀ-ਨਿੰਦਕ ਦੀ ਇੱਜ਼ਤ ਪ੍ਰਭੂ ਨੇ ਲੋਕ-ਪਰਲੋਕ ਵਿਚ ਆਪ ਗਵਾ ਦਿੱਤੀ ਹੁੰਦੀ ਹੈ
God causes the slanderers to lose their honor.
ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥
ਹੇ ਨਾਨਕ! (ਪਰਮਾਤਮਾ ਦਾ ਸੇਵਕ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਤੇ ਦੁਨੀਆ ਦੇ ਡਰਾਂ ਵਲੋਂ) ਨਿਡਰ ਹੋ ਜਾਂਦਾ ਹੈ
Nanak sings the Glorious Praises of the Fearless Lord. ||2||114||