ਗਉੜੀ ਮਹਲਾ ੫ ॥
Gauree, Fifth Mehl:
ਬਾਹਰਿ ਰਾਖਿਓ ਰਿਦੈ ਸਮਾਲਿ ॥
(ਹੇ ਭਾਈ !) ਜਗਤ ਨਾਲ ਕਾਰ-ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਿਆ ਹੁੰਦਾ ਹੈ,
When they are out and about, they keep Him enshrined in their hearts;
ਘਰਿ ਆਏ ਗੋਵਿੰਦੁ ਲੈ ਨਾਲਿ ॥੧॥
ਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ-ਘਰ ਵਿਚ ਸਦਾ ਆਪਣੇ ਨਾਲ ਰੱਖਦੇ ਹਨ ।੧।
returning home, the Lord of the Universe is still with them. ||1||
ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥
(ਹੇ ਭਾਈ !) ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ ।
The Name of the Lord, Har, Har, is the Companion of His Saints.
ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥
ਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਸੰਤ ਜਨਾਂ ਦਾ) ਮਨ ਰੰਗਿਆ ਰਹਿੰਦਾ ਹੈ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਰੰਗਿਆ ਰਹਿੰਦਾ ਹੈ ।੧।ਰਹਾਉ।
Their minds and bodies are imbued with the Love of the Lord. ||1||Pause||
ਗੁਰ ਪਰਸਾਦੀ ਸਾਗਰੁ ਤਰਿਆ ॥
(ਹੇ ਭਾਈ !) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਹਿਰਦੇ ਵਿਚ ਸਾਂਭ ਕੇ ਸੰਤ ਜਨ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,
By Guru's Grace, one crosses over the world-ocean;
ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥
ਤੇ ਅਨੇਕਾਂ ਜਨਮਾਂ ਦੇ (ਪਹਿਲੇ ਕੀਤੇ ਹੋਏ) ਸਾਰੇ ਪਾਪ ਦੂਰ ਕਰ ਲੈਂਦੇ ਹਨ ।੨।
the sinful mistakes of countless incarnations are all washed away. ||2||
ਸੋਭਾ ਸੁਰਤਿ ਨਾਮਿ ਭਗਵੰਤੁ ॥
(ਹੇ ਭਾਈ ! ਤੂੰ ਭੀ) ਪੂਰੇ ਗੁਰੂ ਦਾ ਉਪਦੇਸ਼ (ਆਪਣੇ ਹਿਰਦੇ ਵਿਚ ਵਸਾ । ਜੇਹੜਾ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ) ਭਾਗਾਂ ਵਾਲਾ ਹੋ ਜਾਂਦਾ ਹੈ
Honor and intuitive awareness are acquired through the Name of the Lord God.
ਪੂਰੇ ਗੁਰ ਕਾ ਨਿਰਮਲ ਮੰਤੁ ॥੩॥
ਉਹ (ਲੋਕ ਪਰਲੋਕ ਵਿਚ) ਵਡਿਆਈ ਖੱਟਦਾ ਹੈ, ਉਸ ਦੀ ਸੁਰਤਿ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ ।੩।
The Teachings of the Perfect Guru are immaculate and pure. ||3||
ਚਰਣ ਕਮਲ ਹਿਰਦੇ ਮਹਿ ਜਾਪੁ ॥
(ਹੇ ਭਾਈ ! ਤੂੰ ਭੀ ਪਰਮਾਤਮਾ ਦੇ) ਸੋਹਣੇ ਚਰਨ (ਆਪਣੇ) ਹਿਰਦੇ ਵਿਚ ਜਪਦਾ ਰਹੁ ।
Within your heart, meditate on the His Lotus Feet.
ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥
ਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ।੪।੮੮।੧੫੭।
Nanak lives by beholding the Lord's Expansive Power. ||4||88||157||