ਸਲੋਕ ਮਹਲਾ ੫ ॥
Shalok, Fifth Mehl:
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥
ਹੇ ਨਾਨਕ! (ਆਖ—ਹੇ ਪ੍ਰਭੂ!) ਮੈਂ ਤੇਰੇ ਕੀਤੇ ਉਪਕਾਰ ਦੀ ਕਦਰ ਨਹੀਂ ਸਮਝ ਸਕਦਾ, (ਉਪਕਾਰ ਦੀ ਦਾਤਿ ਸਾਂਭਣ ਲਈ) ਤੂੰ (ਆਪ ਹੀ) ਮੈਨੂੰ ਫਬਵਾਂ ਭਾਂਡਾ ਬਣਾਇਆ ਹੈ ।
I have not appreciated what You have done for me, Lord; only You can make me worthy.
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥
ਮੈਂ ਗੁਣ-ਹੀਨ ਵਿਚ ਕੋਈ ਗੁਣ ਨਹੀਂ ਹੈ । ਤੈਨੂੰ ਆਪ ਨੂੰ ਹੀ ਮੇਰੇ ਉਤੇ ਤਰਸ ਆ ਗਿਆ ।
I am unworthy - I have no worth or virtues at all. You have taken pity on me.
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥
ਹੇ ਪ੍ਰਭੂ! ਤੇਰੇ ਮਨ ਵਿਚ ਮੇਰੇ ਵਾਸਤੇ ਤਰਸ ਪੈਦਾ ਹੋਇਆ, ਮੇਰੇ ਉੱਤੇ ਤੇਰੀ ਮਿਹਰ ਹੋਈ, ਤਾਂ ਮੈਨੂੰ ਮਿੱਤਰ ਗੁਰੂ ਮਿਲ ਪਿਆ (ਤੇਰਾ ਇਹ ਉਪਕਾਰ ਭੁਲਾਇਆ ਨਹੀਂ ਜਾ ਸਕਦਾ) ।
You took pity on me, and blessed me with Your Mercy, and I have met the True Guru, my Friend.
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥੧॥
(ਹੁਣ ਪਿਆਰੇ ਗੁਰੂ ਪਾਸੋਂ) ਜਦੋਂ ਮੈਨੂੰ (ਤੇਰਾ) ਨਾਮ ਮਿਲਦਾ ਹੈ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ, ਮੇਰਾ ਤਨ ਮੇਰਾ ਮਨ (ਉਸ ਆਤਮਕ ਜੀਵਨ ਦੀ ਬਰਕਤਿ ਨਾਲ) ਖਿੜ ਆਉਂਦਾ ਹੈ ।੧।
O Nanak, if I am blessed with the Naam, I live, and my body and mind blossom forth. ||1||