ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਯਉ ॥
ਹੇ ਅਲੱਖ! ਹੇ ਅਪਾਰ! ਹੇ ਸੂਰਮੇ ਗੁਰੂ! ਆਪ ਜੀਭ ਨਾਲ ਅੰਮ੍ਰਿਤ (ਵਰਸਾਉਂਦੇ ਹੋ) ਅਤੇ ਮੂੰਹੋਂ ਵਰ ਦੀ ਬਖ਼ਸ਼ਿਸ਼ ਕਰਦੇ ਹੋ, ਸ਼ਬਦ ਦੁਆਰਾ ਆਪ ਨੇ ਹਉਮੈ ਦੂਰ ਕੀਤੀ ਹੈ ।
Nectar drips from Your tongue, and Your mouth gives Blessings, O Incomprehensible and Infinite Spiritual Hero. O Guru, the Word of Your Shabad eradicates egotism.
ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰ੍ਯਉ ॥
ਅਗਿਆਨ ਨੂੰ ਆਪ ਨੇ ਨਾਸ ਕਰ ਦਿੱਤਾ ਹੈ ਅਤੇ ਆਤਮਕ ਅਡੋਲਤਾ ਦੀ ਰਾਹੀਂ ਅਫੁਰ ਨਿਰੰਕਾਰ ਨੂੰ ਆਪਣੇ ਹਿਰਦੇ ਵਿਚ ਟਿਕਾਇਆ ਹੈ ।
You have overpowered the five enticers, and established with intuitive ease the Absolute Lord within Your own being.
ਹਰਿ ਨਾਮਿ ਲਾਗਿ ਜਗ ਉਧਰ੍ਯਉ ਸਤਿਗੁਰੁ ਰਿਦੈ ਬਸਾਇਅਉ ॥
ਹੇ ਗੁਰੂ ਅਰਜੁਨ! ਹਰੀ-ਨਾਮ ਵਿਚ ਜੁੜ ਕੇ (ਆਪ ਨੇ) ਜਗਤ ਨੂੰ ਬਚਾ ਲਿਆ ਹੈ; (ਆਪ ਨੇ) ਸਤਿਗੁਰੂ ਨੂੰ ਹਿਰਦੇ ਵਿਚ ਵਸਾਇਆ ਹੈ ।
Attached to the Lord's Name, the world is saved; enshrine the True Guru within your heart.
ਗੁਰ ਅਰਜੁਨ ਕਲ੍ਯੁਚਰੈ ਤੈ ਜਨਕਹ ਕਲਸੁ ਦੀਪਾਇਅਉ ॥੯॥
ਕਲੵ ਕਵੀ ਆਖਦੇ ਹਨ—ਆਪ ਨੇ ਗਿਆਨ-ਰੂਪ ਕਲਸ ਨੂੰ ਲਿਸ਼ਕਾਇਆ ਹੈ ।੯।
So speaks KALL: O Guru Arjun, You have illliminated the highest pinnacle of wisdom. ||9||