ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥
ਜੋ ਮਨੁੱਖ, (ਹੇ ਸਤਿਗੁਰੂ!) ਤੈਨੂੰ ਮਨ ਜੋੜ ਕੇ ਸਿਮਰਦੇ ਹਨ, ਉਹਨਾਂ ਦਾ ਕਾਮ ਅਤੇ ਕੋ੍ਰਧ ਮਿਟ ਜਾਂਦਾ ਹੈ ।
Those who meditate in remembrance on You within their minds - their sexual desire and anger are taken away.
ਬਾਚਾ ਕਰਿ ਸਿਮਰੰਤ ਤੁਝੈ ਤਿਨ੍ਹ ਦੁਖੁ ਦਰਿਦ੍ਰੁ ਮਿਟਯਉ ਜੁ ਖਿਣੰ ॥
ਜੋ ਜੀਵ ਆਪ ਨੂੰ ਬਚਨਾਂ ਦੁਆਰਾ (ਭਾਵ, ਜੀਭ ਨਾਲ) ਸਿਮਰਦੇ ਹਨ, ਉਹਨਾਂ ਦਾ ਦੁੱਖ ਤੇ ਦਰਿਦ੍ਰ ਖਿਨ ਵਿਚ ਦੂਰ ਹੋ ਜਾਂਦਾ ਹੈ ।
Those who remember You in meditation with their words, are rid of their poverty and pain in an instant.
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਯ ਭਟ ਜਸੁ ਗਾਇਯਉ ॥
ਹੇ ਗੁਰੂ ਰਾਮਦਾਸ ਜੀ! ਬਲੵ ਭੱਟ (ਆਪ ਦਾ) ਜਸ ਗਾਂਦਾ ਹੈ (ਤੇ ਆਖਦਾ ਹੈ ਕਿ) ਜੋ ਮਨੁੱਖ ਆਪ ਦਾ ਦਰਸ਼ਨ ਸਰੀਰਕ ਇੰਦ੍ਰਿਆਂ ਨਾਲ ਪਰਸਦੇ ਹਨ, ਉਹ ਪਾਰਸ ਸਮਾਨ ਹੋ ਜਾਂਦੇ ਹਨ ।
Those who obtain the Blessed Vision of Your Darshan, by the karma of their good deeds, touch the Philosopher's Stone, and like BALL the poet, sing Your Praises.
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੪॥
ਹੇ ਗੁਰੂ ਰਾਮਦਾਸ ਜੀ! ਆਪ ਦੀ ਜੈ-ਜੈਕਾਰ ਜਗਤ ਵਿਚ ਹੋ ਰਹੀ ਹੈ ਕਿ ਆਪ ਨੇ ਹਰੀ ਦੀ ਉੱਚੀ ਪਦਵੀ ਪਾ ਲਈ ਹੈ ।੪।
O Great and Supreme Guru Raam Daas, Your Victory resounds across the universe. You have attained the supreme status of the Lord. ||4||