ਤੀਨਿ ਭਵਨ ਭਰਪੂਰਿ ਰਹਿਓ ਸੋਈ ॥
(ਜਿਹੜਾ) ਅਕਾਲ ਪੁਰਖ ਆਪ ਹੀ ਤਿੰਨਾਂ ਭਵਨਾਂ ਵਿਚ ਵਿਆਪਕ ਹੈ,
He is totally pervading and permeating the three realms;
ਅਪਨ ਸਰਸੁ ਕੀਅਉ ਨ ਜਗਤ ਕੋਈ ॥
ਜਗਤ ਦਾ ਕੋਈ ਦੂਜਾ ਜੀਵ (ਜਿਸ ਨੇ) ਆਪਣੇ ਵਰਗਾ ਪੈਦਾ ਨਹੀਂ ਕੀਤਾ,
in all the world, He has not created another like Himself.
ਆਪੁਨ ਆਪੁ ਆਪ ਹੀ ਉਪਾਯਉ ॥
ਆਪਣਾ ਆਪ (ਜਿਸ ਨੇ) ਆਪ ਹੀ ਪੈਦਾ ਕੀਤਾ ਹੈ,
He Himself created Himself.
ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥
ਦੇਵਤੇ, ਮਨੁੱਖ, ਦੈਂਤ, ਕਿਸੇ ਨੇ (ਜਿਸ ਦਾ) ਅੰਤ ਨਹੀਂ ਪਾਇਆ;
The angels, human beings and demons have not found His limits.
ਪਾਯਉ ਨਹੀ ਅੰਤੁ ਸੁਰੇ ਅਸੁਰਹ ਨਰ ਗਣ ਗੰਧ੍ਰਬ ਖੋਜੰਤ ਫਿਰੇ ॥
ਦੇਵਤੇ, ਦੈਂਤ, ਮਨੁੱਖ, ਗਣ ਗੰਧਰਬ—ਸਭ ਜਿਸ ਨੂੰ ਖੋਜਦੇ ਫਿਰਦੇ ਹਨ, (ਕਿਸੇ ਨੇ ਜਿਸ ਦਾ) ਅੰਤ ਨਹੀਂ ਪਾਇਆ,
The angels, demons and human beings have not found His limits; the heavenly heralds and celestial singers wander around, searching for Him.
ਅਬਿਨਾਸੀ ਅਚਲੁ ਅਜੋਨੀ ਸੰਭਉ ਪੁਰਖੋਤਮੁ ਅਪਾਰ ਪਰੇ ॥
ਜਿਹੜਾ ਅਕਾਲ ਪੁਰਖ ਅਬਿਨਾਸ਼ੀ ਹੈ, ਅਡੋਲ ਹੈ, ਜੂਨਾਂ ਤੋਂ ਰਹਤ ਹੈ, ਆਪਣੇ ਆਪ ਤੋਂ ਪਰਗਟ ਹੋਇਆ ਹੈ, ਉੱਤਮ ਪੁਰਖ ਹੈ ਤੇ ਬਹੁਤ ਬੇਅੰਤ ਹੈ ।
The Eternal, Imperishable, Unmoving and Unchanging, Unborn, Self-Existent, Primal Being of the Soul, the Infinity of the Infinite,
ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯਾਇਯਉ ॥
(ਜਿਹੜਾ) ਹਰੀ ਸ੍ਰਿਸ਼ਟੀ ਦਾ ਮੂਲ ਹੈ, (ਜੋ) ਆਪ ਹੀ ਸਦਾ ਸਮਰੱਥ ਹੈ, ਸਾਰੇ ਜੀਆਂ ਨੇ (ਜਿਸ ਨੂੰ) ਮਨ ਵਿਚ ਸਿਮਰਿਆ ਹੈ,
the Eternal All-powerful Cause of causes - all beings meditate on Him in their minds.
ਸ੍ਰੀ ਗੁਰ ਰਾਮਦਾਸ ਜਯੋ ਜਯ ਜਗ ਮਹਿ ਤੈ ਹਰਿ ਪਰਮ ਪਦੁ ਪਾਇਯਉ ॥੧॥
ਹੇ ਗੁਰੂ ਰਾਮਦਾਸ ਜੀ! (ਆਪ ਦੀ) ਜਗਤ ਵਿਚ ਜੈ-ਜੈਕਾਰ ਹੋ ਰਹੀ ਹੈ ਕਿ ਆਪ ਨੇ ਉਸ ਹਰੀ ਦੀ ਉੱਚੀ ਪਦਵੀ ਪਾ ਲਈ ਹੈ ।੧।
O Great and Supreme Guru Raam Daas, Your Victory resounds across the universe. You have attained the supreme status of the Lord. ||1||