ਨਾਮੁ ਨਿਧਾਨੁ ਧਿਆਨ ਅੰਤਰਗਤਿ ਤੇਜ ਪੁੰਜ ਤਿਹੁ ਲੋਗ ਪ੍ਰਗਾਸੇ ॥
(ਗੁਰੂ ਰਾਮਦਾਸ ਜੀ ਪਾਸ) ਨਾਮ-ਰੂਪ ਖ਼ਜ਼ਾਨਾ ਹੈ, (ਆਪ ਦੀ) ਅੰਤਰਮੁਖ ਬ੍ਰਿਤੀ ਹੈ, (ਆਪ ਦੇ) ਤੇਜ ਦਾ ਪੁੰਜ ਤਿੰਨਾਂ ਲੋਕਾਂ ਵਿਚ ਚਮਕ ਰਿਹਾ ਹੈ,
He focuses His Meditation deep within; the Embodiment of Light, He illuminates the three worlds.
ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ॥
ਦਰਸ਼ਨ ਕਰ ਕੇ (ਦਰਸਨ ਕਰਨ ਵਾਲਿਆਂ ਦਾ) ਭਰਮ ਭਟਕ ਕੇ ਭੱਜ ਜਾਂਦਾ ਹੈ, ਅਤੇ (ਉਹਨਾਂ ਦੇ) ਦੁੱਖ ਦੂਰ ਹੋ ਕੇ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਦੇ ਸੁਖ ਪਰਗਟ ਹੋ ਜਾਂਦੇ ਹਨ ।
Gazing upon the Blessed Vision of His Darshan, doubt runs away, pain is eradicated, and celestial peace spontaneously wells up.
ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥
ਸੇਵਕ ਤੇ ਸਿੱਖ ਸਦਾ (ਗੁਰੂ ਰਾਮਦਾਸ ਜੀ ਦੇ ਚਰਨਾਂ ਦੇ) ਆਸ਼ਿਕ ਹਨ, ਜਿਵੇਂ ਭੌਰੇ ਫੁੱਲਾਂ ਦੀ ਵਾਸ਼ਨਾ ਦੇ ।
The selfless servants and Sikhs are always totally captivated by it, like bumble bees lured by the fragrance of the flower.
ਬਿਦ੍ਯਮਾਨ ਗੁਰਿ ਆਪਿ ਥਪ੍ਯਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ॥੬॥
ਪ੍ਰਤੱਖ ਗੁਰੂ (ਅਮਰਦਾਸ ਜੀ) ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖ਼ਤ ਨਿਹਚਲ ਟਿਕਾ ਦਿੱਤਾ ਹੈ ।੬।
The Guru Himself established the Eternal Throne of Truth, in Guru Raam Daas. ||6||