ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥
(ਜੋ) ਸਦਾ ਇੱਕ ਰਸ ਸਤਸੰਗ ਵਿਚ (ਜੁੜ ਕੇ) ਸੋਹਣੇ ਰੰਗ ਵਿਚ ਰੰਗੀਜ ਕੇ ਹਰੀ ਦਾ ਜਸ ਗਾਉਂਦੇ ਹਨ,
The Saints dwell in the Saadh Sangat, the Company of the Holy; imbued with pure celestial love, they sing the Lord's Praises.
ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥
(ਇਹ ਸਤਿਗੁਰੂ ਵਾਲਾ) ਧਰਮ ਦਾ ਰਾਹ ਧਰਤੀ-ਦੇ-ਆਸਰੇ ਹਰੀ ਨੇ ਆਪ ਚਲਾਇਆ ਹੈ ,(ਉਹ ਕਿਸੇ ਹੋਰ ਪਾਸੇ) ਭਟਕਦੇ ਨਹੀਂ ਫਿਰਦੇ ।
The Support of the Earth has established this Path of Dharma; He Himself remains lovingly attuned to the Lord, and does not wander in distraction.
ਮਥੁਰਾ ਭਨਿ ਭਾਗ ਭਲੇ ਉਨ੍ਹ ਕੇ ਮਨ ਇਛਤ ਹੀ ਫਲ ਪਾਵਤ ਹੈ ॥
ਹੇ ਮਥੁਰਾ! ਉਹਨਾਂ ਦੇ ਭਾਗ ਚੰਗੇ ਹਨ, ਉਹ ਮਨ-ਭਾਉਂਦੇ ਫਲ ਪਾਂਦੇ ਹਨ,
So speaks Mat'huraa: those blessed with good fortune receive the fruits of their minds' desires.
ਰਵਿ ਕੇ ਸੁਤ ਕੋ ਤਿਨ੍ਹ ਤ੍ਰਾਸੁ ਕਹਾ ਜੁ ਚਰੰਨ ਗੁਰੂ ਚਿਤੁ ਲਾਵਤ ਹੈ ॥੩॥
‘ਜੋ ਮਨੁੱਖ ਗੁਰੂ (ਰਾਮਦਾਸ ਜੀ) ਦੇ ਚਰਨਾਂ ਵਿਚ ਮਨ ਜੋੜਦੇ ਹਨ, ਉਹਨਾਂ ਨੂੰ ਧਰਮ ਰਾਜ ਦਾ ਡਰ ਕਿਥੇ ਰਹਿੰਦਾ ਹੈ?
Those who focus their consciousness on the Guru's Feet, they do not fear the judgement of Dharamraj. ||3||