ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥
ਹੇ ਗੁਰੂ! ਤੂੰ ਧੰਨ ਹੈਂ; ਇਹ ਸ੍ਰਿਸ਼ਟੀ ਸਭ ਤੇਰੀ (ਕੀਤੀ ਹੋਈ) ਹੈ; ਤੂੰ (ਤੱਤਾਂ ਦਾ) ਮੇਲ (ਕਰ ਕੇ) ਇਕ ਖੇਲ ਤੇ ਤਮਾਸ਼ਾ ਰਚਾ ਦਿੱਤਾ ਹੈ ।
You have formed and created this play, this great game. O Waahay Guru, this is all You, forever.
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥
ਤੂੰ ਜਲ ਵਿਚ, ਪ੍ਰਿਥਵੀ ਤੇ, ਅਕਾਸ਼ ਉਤੇ, ਪਾਤਾਲ ਵਿਚ, (ਸਭ ਥਾਈਂ) ਵਿਆਪਕ ਹੈਂ; ਤੇਰੇ ਬਚਨ ਅੰਮ੍ਰਿਤ ਨਾਲੋਂ ਭੀ ਮਿੱਠੇ ਹਨ ।
You are pervading and permeating the water, land, skies and nether regions; Your Words are sweeter than Ambrosial Nectar.
ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥
ਹੇ ਗੁਰੂ! ਬ੍ਰਹਮਾ ਤੇ ਰੁਦ੍ਰ (ਸ਼ਿਵ) ਆਦਿਕ (ਤੈਨੂੰ) ਸੇਉਂਦੇ ਹਨ, ਤੂੰ ਕਾਲ ਦਾ ਭੀ ਕਾਲ ਹੈਂ, (ਤੂੰ) ਮਾਇਆ ਤੋਂ ਰਹਤ (ਹਰੀ) ਹੈਂ, (ਸਭ ਲੋਕ ਤੈਥੋਂ) ਮੰਗਦੇ ਹਨ ।
Brahmas and Shivas respect and obey You. O Death of death, Formless Lord, I beg of You.
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥
ਹੇ ਗੁਰੂ! ਤੇਰੀ ਹੀ ਕ੍ਰਿਪਾ ਨਾਲ ਉੱਚੀ ਪਦਵੀ ਮਿਲਦੀ ਹੈ, ਅਤੇ ਸਤਸੰਗ ਵਿਚ ਮਨ ਜੁੜ ਜਾਂਦਾ ਹੈ ।
By Guru's Grace, the greatest thing is obtained, and the mind is involved with the Sat Sangat, the True Congregation.
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥
ਹੇ ਗੁਰੂ! ਤੂੰ ਧੰਨ ਹੈਂ, ਇਹ ਰਚਨਾ ਤੇਰੀ ਹੀ ਹੈ; (ਤੱਤਾਂ ਦਾ) ਮੇਲ (ਕਰ ਕੇ) ਤੂੰ ਇਹ ਤਮਾਸ਼ਾ ਤੇ ਖੇਲ ਰਚਾ ਦਿੱਤਾ ਹੈ ।੩।੧੩।੪੨।
You have formed and created this play, this great game. O Waahay Guru, this is all Your making. ||3||13||42||