ਆਨੰਦੁ ਨਿਤ ਮੰਗਲੁ ਗੁਰ ਦਰਸਨੁ ਸਫਲੁ ਸੰਸਾਰਿ ॥
ਸਦਾ ਆਨੰਦ ਮੰਗਲ (ਕਰਦੇ ਹਨ), ਉਸ ਗੁਰੂ ਦਾ ਦਰਸ਼ਨ ਸੰਸਾਰ ਵਿਚ (ਉੱਤਮ) ਫਲ ਦੇਣ ਵਾਲਾ ਹੈ ।
The Blessed Vision of the Guru's Darshan is fruitful and rewarding in this world; it brings lasting bliss and joy.
ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ ॥
ਸੰਸਾਰ ਵਿਚ ਸਤਿਗੁਰੂ ਦਾ ਦਰਸ਼ਨ ਗੰਗਾ ਵਾਂਗ ਸਫਲ ਹੈ । ਗੁਰੂ ਦੇ (ਚਰਨ) ਪਰਸਨ ਨਾਲ ਪਰਮ ਪਵਿਤ੍ਰ ਪਦਵੀ ਪ੍ਰਾਪਤ ਹੁੰਦੀ ਹੈ ।
The Guru's Darshan is fruitful and rewarding in this world, like the Ganges. Meeting Him, the supreme sacred status is obtained.
ਜੀਤਹਿ ਜਮ ਲੋਕੁ ਪਤਿਤ ਜੇ ਪ੍ਰਾਣੀ ਹਰਿ ਜਨ ਸਿਵ ਗੁਰ ਗ੍ਯਾਨਿ ਰਤੇ ॥
ਜੋ ਮਨੁੱਖ (ਪਹਿਲਾਂ) ਪਤਿਤ ਭੀ (ਭਾਵ, ਗਿਰੇ ਹੋਏ ਆਚਰਨ ਵਾਲੇ) ਹੁੰਦੇ ਹਨ, ਉਹ ਕਲਿਆਨ-ਸਰੂਪ ਸਤਿਗੁਰੂ ਦੇ ਗਿਆਨ ਵਿਚ ਰੰਗੇ ਜਾ ਕੇ ਰੱਬ ਦੇ ਸੇਵਕ ਬਣ ਕੇ ਜਮ-ਲੋਕ ਨੂੰ ਜਿੱਤ ਲੈਂਦੇ ਹਨ,
Even sinful people conquer the realm of Death, if they become the Lord's humble servants, and are imbued with the Guru's spiritual wisdom.
ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ ॥
ਰਘੂ ਦੀ ਕੁਲ ਵਿਚ ਦਸਰਥ ਦੇ ਘਰ ਵਿਚ ਸ਼ਿਰੋਮਣੀ ਤੇ ਸੁੰਦਰ (ਮੇਰੀਆਂ ਨਿਗਾਹਾਂ ਵਿਚ ਤਾਂ ਗੁਰੂ ਅਮਰਦਾਸ ਜੀ ਹੀ ਸਨ) ਜਿਨ੍ਹਾਂ ਦੀ ਸਰਨ ਆਉਣਾ (ਸਾਰੇ) ਮੁਨੀ ਲੋਚਦੇ ਹਨ ।
He is certified, like the handsome Ram Chander in the house of Dasrath of the Raghwa dynasty. Even the silent sages seek His Sanctuary.
ਸਤਿਗੁਰੁ ਗੁਰੁ ਸੇਵਿ ਅਲਖ ਗਤਿ ਜਾ ਕੀ ਸ੍ਰੀ ਰਾਮਦਾਸੁ ਤਾਰਣ ਤਰਣੰ ॥੨॥
ਸ੍ਰੀ ਗੁਰੂ (ਰਾਮਦਾਸ ਜੀ) ਦੀ ਸੇਵਾ ਕਰੋ (ਸਰਨ ਪਵੋ) ਜਿਸ ਦੀ ਆਤਮਕ ਅਵਸਥਾ ਬਿਆਨ ਤੋਂ ਬਾਹਰ ਹੈ, ਤੇ ਜੋ ਤਾਰਣ ਲਈ ਜਹਾਜ਼ ਹੈ ।੨।
So serve the Guru, the True Guru; His ways and means are inscrutable. The Great Guru Raam Daas is the Boat to carry us across. ||2||