ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥
(ਹੇ ਭਾਈ!) ਸਦਾ ‘ਗੁਰੂ’ ‘ਗੁਰੂ’ ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ ।
Chant Guru, Guru, Guru; through the Guru, the Lord is obtained.
ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ ॥
ਸਤਿਗੁਰੂ ਡੂੰਘਾ ਗੰਭੀਰ ਤੇ ਬੇਅੰਤ ਸਮੁੰਦਰ ਹੈ, (ਉਸ ਵਿਚ) ਚੁੱਭੀ ਲਾਇਆਂ ਹਰੀ ਦਾ ਨਾਮ-ਰੂਪੀ ਨਗ, ਹੀਰੇ ਤੇ ਮਣੀਆਂ ਪ੍ਰਾਪਤ ਹੁੰਦੀਆਂ ਹਨ ।
The Guru is an Ocean, deep and profound, infinite and unfathomable. Lovingly attuned to the Lord's Name, you shall be blessed with jewels, diamonds and emeralds.
ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯਾਈਐ ॥
ਸਤਿਗੁਰੂ ਦੀ ਛੋਹ (ਜੀਵ ਦੇ ਅੰਦਰ) ਸੁਆਦਲੀ ਸੁਗੰਧੀ ਪੈਦਾ ਕਰ ਦੇਂਦੀ ਹੈ; ਸੋਨਾ ਬਣਾ ਦੇਂਦੀ ਹੈ, ਦੁਰਮਤਿ ਦੀ ਮੈਲ ਦੂਰ ਕਰ ਦੇਂਦੀ ਹੈ; (ਤਾਂ ਤੇ) ਸ਼ਬਦ ਦੀ ਰਾਹੀਂ ਗੁਰੂ ਨੂੰ ਸਿਮਰੀਏ ।
And, the Guru makes us fragrant and fruitful, and His Touch transforms us into gold. The filth of evil-mindedness is washed away, meditating on the Word of the Guru's Shabad.
ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਵਾਰਿ ਜਿਸੁ ਗ੍ਯਾਨ ਗੁਰ ਬਿਮਲ ਸਰ ਸੰਤ ਸਿਖ ਨਾਈਐ ॥
ਜਿਸ ਗੁਰੂ ਦੇ ਦਰ ਤੇ ਸਦਾ ਅੰਮ੍ਰਿਤ ਦੇ ਚਸ਼ਮੇ ਜਾਰੀ ਹਨ, ਜਿਸ ਗੁਰੂ ਦੇ ਗਿਆਨ-ਰੂਪ ਨਿਰਮਲ ਸਰੋਵਰ ਵਿਚ ਸਿਖ ਸੰਤ ਇਸ਼ਨਾਨ ਕਰਦੇ ਹਨ,
The Stream of Ambrosial Nectar flows constantly from His Door. The Saints and Sikhs bathe in the immaculate pool of the Guru's spiritual wisdom.
ਨਾਮੁ ਨਿਰਬਾਣੁ ਨਿਧਾਨੁ ਹਰਿ ਉਰਿ ਧਰਹੁ ਗੁਰੂ ਗੁਰੁ ਗੁਰੁ ਕਰਹੁ ਗੁਰੂ ਹਰਿ ਪਾਈਐ ॥੩॥੧੫॥
ਉਸ ਗੁਰੂ ਦੀ ਰਾਹੀਂ ਹਰੀ ਦੇ ਵਾਸਨਾ-ਰਹਿਤ ਨਾਮ-ਖ਼ਜ਼ਾਨੇ ਨੂੰ ਹਿਰਦੇ ਵਿਚ ਟਿਕਾਓ । ਸਦਾ ‘ਗੁਰੂ’ ‘ਗੁਰੂ’ ਕਰੋ, ਗੁਰੂ ਦੀ ਰਾਹੀਂ ਹੀ ਹਰੀ ਮਿਲਦਾ ਹੈ ।੩।੧੫।
Enshrine the Naam, the Name of the Lord, within your heart, and dwell in Nirvaanaa. Chant Guru, Guru, Guru; through the Guru, the Lord is obtained. ||3||15||