ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥
(ਜਿਸ ਮਨੁੱਖ ਨੇ) ਗੁਰੂ ਦਾ ਸ਼ਬਦ ਕੰਨਾਂ ਨਾਲ ਸੁਣਿਆ ਹੈ, ਉਹ (ਮਾਨੋ) ਕੱਚ ਤੋਂ ਸੋਨਾ ਹੋ ਗਿਆ ਹੈ ।
Glass is transformed into gold, listening to the Word of the Guru's Shabad.
ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥
ਜਿਸ ਨੇ ਸਤਿਗੁਰੂ ਦਾ ਨਾਮ ਮੂੰਹੋਂ ਉਚਾਰਿਆ ਹੈ, ਉਹ ਵਿਹੁ ਤੋਂ ਅੰਮ੍ਰਿਤ ਬਣ ਗਿਆ ਹੈ ।
Poison is transformed into ambrosial nectar, speaking the Name of the True Guru.
ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ॥
ਜੇ ਸਤਿਗੁਰੂ (ਮਿਹਰ ਦੀ) ਨਜ਼ਰ ਕਰੇ, ਤਾਂ (ਜੀਵ) ਲੋਹੇ ਤੋਂ ਲਾਲ ਬਣ ਜਾਂਦਾ ਹੈ ।
Iron is transformed into jewels, when the True Guru bestows His Glance of Grace.
ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਦੱਸੇ ਗਿਆਨ ਨੂੰ ਵਿਚਾਰ ਕੇ ਜਪਿਆ ਹੈ ਉਹਨਾਂ ਨੂੰ ਗੁਰੂ (ਮਾਨੋ) ਪੱਥਰਾਂ ਤੋਂ ਮਾਣਕ ਕਰ ਦੇਂਦਾ ਹੈ ।
Stones are transformed into emeralds, when the mortal chants and contemplates the spiritual wisdom of the Guru.
ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥
ਉਹਨਾਂ ਦੇ ਦੁੱਖ ਦਰਦ੍ਰਿ ਦੂਰ ਹੋ ਗਏ ਹਨ ਅਤੇ ਸਤਿਗੁਰੂ ਨੇ ਉਹਨਾਂ ਨੂੰ (ਮਾਨੋ) ਕਾਠ ਤੋਂ ਚੰਦਨ ਬਣਾ ਦਿਤਾ ਹੈ ।
The True Guru transforms ordinary wood into sandalwood, eradicating the pains of poverty.
ਸਤਿਗੁਰੂ ਚਰਨ ਜਿਨ੍ਹ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥੨॥੬॥
ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਚਰਨ ਪਰਸੇ ਹਨ, ਉਹ ਪਸੂ ਤੇ ਪਰੇਤਾਂ ਤੋਂ ਦੇਵਤੇ ਤੇ ਮਨੁੱਖ ਬਣ ਗਏ ਹਨ।੨।੬।
Whoever touches the Feet of the True Guru, is transformed from a beast and a ghost into an angelic being. ||2||6||