ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜ੍ਹੁ ਤਿਨ੍ਹ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥
ਜੋ ਜੋ ਮਨੁੱਖ ਸਤਿਗੁਰੂ ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਕਲੇਸ਼ ਤੇ ਪਾਪ ਕਦੋਂ ਪੋਹ ਸਕਦਾ ਹੈ?
Tell me, how can sin and suffering cling to that humble being who chants the Naam, given by the Guru, with single-minded love and firm faith?
ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥
(ਸਤਿਗੁਰੂ, ਜੋ) ਜਗਤ ਨੂੰ ਤਾਰਨ ਲਈ (ਮਾਨੋ) ਜਹਾਜ਼ (ਹੈ) ਜਿਸ ਮਨੁੱਖ ਉਤੇ ਖਿਨ ਭਰ ਲਈ ਭੀ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ (ਗੁਰੂ ਦੇ) ਸ਼ਬਦ ਨੂੰ ਹਿਰਦੇ ਵਿਚ ਵਿਚਾਰਦਾ ਹੈ ਤੇ (ਆਪਣੇ ਅੰਦਰੋਂ) ਕਾਮ ਕ੍ਰੋਧ ਨੂੰ ਗੰਵਾ ਦੇਂਦਾ ਹੈ ।
When the Lord, the Boat to carry us across, bestows His Glance of Grace, even for an instant, the mortal contemplates the Shabad within his heart; unfulfilled sexual desire and unresolved anger are eradicated.
ਜੀਅਨ ਸਭਨ ਦਾਤਾ ਅਗਮ ਗ੍ਯਾਨ ਬਿਖ੍ਯਾਤਾ ਅਹਿਨਿਸਿ ਧ੍ਯਾਨ ਧਾਵੈ ਪਲਕ ਨ ਸੋਵੈ ਜੀਉ ॥
(ਸਤਿਗੁਰੂ ਰਾਮਦਾਸ) ਸਾਰੇ ਜੀਵਾਂ ਦਾ ਦਾਤਾ ਹੈ, ਅਗਮ ਹਰੀ ਦੇ ਗਿਆਨ ਦੇ ਪ੍ਰਗਟ ਕਰਨ ਵਾਲਾ ਹੈ; ਦਿਨ ਰਾਤ ਹਰੀ ਦਾ ਧਿਆਨ ਧਾਰਦਾ ਹੈ ਅਤੇ ਪਲਕ ਭਰ ਭੀ ਗ਼ਾਫਲ ਨਹੀਂ ਹੁੰਦਾ ।
The Guru is the Giver to all beings; He speaks the spiritual wisdom of the Unfathomable Lord, and meditates on Him day and night. He never sleeps, even for an instant.
ਜਾ ਕਉ ਦੇਖਤ ਦਰਿਦ੍ਰੁ ਜਾਵੈ ਨਾਮੁ ਸੋ ਨਿਧਾਨੁ ਪਾਵੈ ਗੁਰਮੁਖਿ ਗ੍ਯਾਨਿ ਦੁਰਮਤਿ ਮੈਲੁ ਧੋਵੈ ਜੀਉ ॥
ਜੋ ਗੁਰਮੁਖ (ਗੁਰੂ ਰਾਮਦਾਸ ਦੇ ਦਿੱਤੇ) ਗਿਆਨ ਦੀ ਰਾਹੀਂ ਆਪਣੀ ਦੁਰਮਤਿ ਦੀ ਮੈਲ ਧੋਂਦਾ ਹੈ, ਨਾਮ-ਰੂਪ ਖ਼ਜ਼ਾਨਾ ਹਾਸਲ ਕਰ ਲੈਂਦਾ ਹੈ ਅਤੇ ਉਸ ਦਾ ਦਲਿਦ੍ਰ ਆਪ ਦੇ ਦਰਸ਼ਨ ਕੀਤਿਆਂ ਦੂਰ ਹੋ ਜਾਂਦਾ ਹੈ ।
Seeing Him, poverty vanishes, and one is blessed with the treasure of the Naam, the Name of the Lord. The spiritual wisdom of the Guru's Word washes away the filth of evil-mindedness.
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ॥੧॥
ਜੋ ਜੋ ਮਨੁੱਖ ਸਤਿਗੁਰੂ (ਰਾਮਦਾਸ) ਦਾ ਨਾਮ ਬ੍ਰਿਤੀ ਜੋੜ ਕੇ ਮਨ ਵਿਚ ਸਰਧਾ ਨਾਲ ਜਪਦਾ ਹੈ, ਦੱਸੋ ਜੀ, ਉਹਨਾਂ ਨੂੰ ਪਾਪ ਤੇ ਕਲੇਸ਼ ਪੋਹ ਸਕਦਾ ਹੈ?।੧।
Tell me, how can sin and suffering cling to that humble being who chants the Naam, given by the Guru, with single-minded love and firm faith? ||1||