ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥
(ਗੁਰੂ ਰਾਮਦਾਸ) ਅੰਮ੍ਰਿਤ ਦਾ ਸਰੋਵਰ (ਹੈ, ਜੋ) ਸਦਾ ਭਰਿਆ ਰਹਿੰਦਾ ਹੈ (ਅਤੇ ਜਿਸ ਵਿਚੋਂ) ਅਟੱਲ ਪਦਵੀ ਦੇਣ ਵਾਲੇ ਅੰਮ੍ਰਿਤ ਦੇ ਚਸ਼ਮੇ ਚੱਲ ਰਹੇ ਹਨ ।
The stream of ambrosial nectar flows and the immortal status is obtained; the pool is forever overflowing with Ambrosial Nectar.
ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥
(ਇਸ ਅੰਮ੍ਰਿਤ ਨੂੰ) ਉਹ ਸੰਤ ਜਨ ਪੀਂਦੇ ਹਨ (ਅਤੇ) ਅੰਤਰ-ਆਤਮੇ ਇਸ਼ਨਾਨ ਕਰਦੇ ਹਨ, ਜਿਨ੍ਹਾਂ ਨੇ ਪੂਰਬਲੇ ਜਨਮ ਦੀ ਕੋਈ ਸੇਵਾ ਕੀਤੀ ਹੋਈ ਹੈ ।
Those Saints who have served the Lord in the past drink in this Nectar, and bathe their minds in it.
ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥
(ਗੁਰੂ ਰਾਮਦਾਸ ਜੀ ਨੇ) ਉਹਨਾਂ (ਸੰਤ ਜਨਾਂ) ਦਾ ਭਉ ਦੂਰ ਕਰਕੇ, ਉਹਨਾਂ ਨੂੰ ਨਿਰਭੈਤਾ ਦੀ ਪਦਵੀ ਬਖ਼ਸ਼ ਦਿੱਤੀ ਹੈ, ਤੇ ਆਪਣਾ ਸ਼ਬਦ ਸੁਣਾਉਂਦਿਆਂ ਹੀ ਉਹਨਾਂ ਨੂੰ ਪਾਰ ਉਤਾਰ ਦਿੱਤਾ ਹੈ ।
God takes their fears away, and blesses them with the state of fearless dignity. Through the Word of His Shabad, He has saved them.
ਕਵਿ ਕਲ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੨॥
ਹੇ ਕਲੵਸਹਾਰ ਕਵੀ! ਠਾਕੁਰ ਹਰਦਾਸ ਜੀ ਦੇ ਸੁਪੁੱਤ੍ਰ ਗੁਰੂ ਰਾਮਦਾਸ ਜੀ (ਹਿਰਦੇ-ਰੂਪ) ਖ਼ਾਲੀ ਸਰੋਵਰਾਂ ਨੂੰ (ਨਾਮ-ਅੰਮ੍ਰਿਤ ਨਾਲ) ਭਰਨ ਵਾਲੇ ਹਨ ।੨।
So speaks KALL the poet: Guru Raam Daas, the son of Har Daas, fills the empty pools to overflowing. ||2||