ਪਹਿਰਿ ਸਮਾਧਿ ਸਨਾਹੁ ਗਿਆਨਿ ਹੈ ਆਸਣਿ ਚੜਿਅਉ ॥
ਸਮਾਧੀ-ਰੂਪ ਸੰਨਾਹ (ਜ਼ਿਰਹ-ਬਖ਼ਤਰ) ਪਹਿਨ ਕੇ ਗਿਆਨ-ਰੂਪ ਘੋੜੇ ਉੱਤੇ (ਗੁਰੂ ਅਮਰਦਾਸ ਜੀ ਨੇ) ਆਸਣ ਜਮਾਇਆ ਹੋਇਆ ਹੈ ।
Wearing the armor of Samaadhi, the Guru has mounted the saddled horse of spiritual wisdom.
ਧ੍ਰੰਮ ਧਨਖੁ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥
ਧਰਮ ਦਾ ਧਨੁਖ ਹੱਥਾਂ ਵਿਚ ਫੜ ਕੇ (ਗੁਰੂ ਅਮਰਦਾਸ) ਭਗਤਾਂ ਵਾਲੇ ਸੀਲ-ਰੂਪ ਤੀਰ ਨਾਲ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਲੜ ਰਿਹਾ ਹੈ ।
Holding the bow of Dharma in His Hands, He has shot the arrows of devotion and humility.
ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥
ਹਰੀ ਦਾ ਭਉ ਰੱਖਣ ਦੇ ਕਾਰਨ (ਗੁਰੂ ਅਮਰਦਾਸ) ਨਿਰਭਉ ਹੈ, ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹਰੀ ਨੂੰ (ਗੁਰੂ ਅਮਰਦਾਸ ਨੇ) ਮਨ ਵਿਚ ਧਾਰਿਆ ਹੈ—ਇਹ (ਗੁਰੂ ਅਮਰਦਾਸ ਨੇ ਮਾਨੋ), ਨੇਜਾ ਗੱਡਿਆ ਹੋਇਆ ਹੈ ,
He is fearless in the Fear of the Eternal Lord God; He has thrust the spear of the Word of the Guru's Shabad into the mind.
ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥
ਕਾਮ, ਕੋ੍ਰਧ, ਲੋਭ, ਮੋਹ, ਅਹੰਕਾਰ, ਇਹਨਾਂ ਪੰਜਾਂ ਵੈਰੀਆਂ ਦਾ ਨਾਸ ਕਰ ਦਿੱਤਾ ਹੈ ।
He has cut down the five demons of unfulfilled sexual desire, unresolved anger, unsatisfied greed, emotional attachment and self-conceit.
ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥
ਤੇਜਭਾਨ ਜੀ ਦੇ ਪੁਤ੍ਰ ਹੇ ਗੁਰੂ ਅਮਰਦਾਸ ਜੀ! ਤੂੰ ਭੱਲਿਆਂ ਦੀ ਕੁਲ ਵਿਚ ਸ਼ਿਰੋਮਣੀ ਹੈਂ ਅਤੇ (ਗੁਰੂ) ਨਾਨਕ (ਦੇਵ ਜੀ) ਦੇ ਵਰ ਨਾਲ ਰਾਜਿਆਂ ਦਾ ਰਾਜਾ ਹੈਂ ।
Guru Amar Daas, the son of Tayj Bhaan, of the noble Bhalla dynasty, blessed by Guru Nanak, is the Master of kings.
ਗੁਰ ਅਮਰਦਾਸ ਸਚੁ ਸਲ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥੧॥੨੧॥
ਹੇ ਸਲੵ ਕਵੀ! (ਇਉਂ) ਆਖ—‘ਹੇ ਗੁਰੂ ਅਮਰਦਾਸ! ਤੂੰ ਇਸ ਤਰ੍ਹਾਂ ਜੁੱਧ ਕਰ ਕੇ (ਇਹ ਵਿਕਾਰਾਂ ਦਾ) ਦਲ ਜਿੱਤ ਲਿਆ ਹੈ ।੧।੨੧।
SALL speaks the truth; O Guru Amar Daas, you have conquered the army of evil, fighting the battle this way. ||1||21||