ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥
ਮੈਂ ਚਿੱਤ ਵਿਚ ਸੋਚਾਂ ਸੋਚਦਾ ਹਾਂ ਕਿ (ਇਕ) ਬੇਨਤੀ ਆਖਾਂ; ਪਰ ਮੈਂ ਆਖ ਭੀ ਨਹੀਂ ਸਕਦਾ;
I consciously pray within my consciousness, but I cannot express it in words.
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥
ਮੇਰੇ ਸਾਰੇ ਫ਼ਿਕਰ ਤੇਰੇ ਹਵਾਲੇ ਹਨ (ਭਾਵ, ਤੈਨੂੰ ਹੀ ਮੇਰੇ ਸਾਰੇ ਫ਼ਿਕਰ ਹਨ), ਮੈਂ ਸਾਧ ਸੰਗਤ (ਦਾ ਆਸਰਾ) ਤੱਕਦਾ ਹਾਂ ।
I place all my worries and anxieties before You; I look to the Saadh Sangat, the Company of the Holy, for help.
ਤੇਰੈ ਹੁਕਮਿ ਪਵੈ ਨੀਸਾਣੁ ਤਉ ਕਰਉ ਸਾਹਿਬ ਕੀ ਸੇਵਾ ॥
(ਹੇ ਗੁਰੂ ਅਮਰਦਾਸ ਜੀ!) ਜੇ ਤੇਰੀ ਰਜ਼ਾ ਵਿਚ ਪ੍ਰਵਾਨਗੀ ਮਿਲ ਜਾਏ, ਤਾਂ ਮੈਂ ਮਾਲਕ-ਪ੍ਰਭੂ ਦੀ ਸੇਵਾ ਕਰਾਂ ।
By the Hukam of Your Command, I am blessed with Your Insignia; I serve my Lord and Master.
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥
ਜਦੋਂ ਸਤਿਗੁਰੂ (ਅਮਰਦਾਸ) ਮਿਹਰ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਕਰਤਾਰ ਦਾ ਨਾਮ-ਰੂਪ ਫਲ ਮੂੰਹ ਵਿਚ (ਭਾਵ, ਖਾਣ ਨੂੰ) ਮਿਲਦਾ ਹੈ ।
When You, O Guru, gaze at me with Your Glance of Grace, the fruit of the Naam, the Name of the Creator, is placed within my mouth.
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥
ਹੇ ਅਗਮ-ਰੂਪ ਸਤਿਗੁਰੂ! ਹੇ ਅਲੱਖ ਹਰੀ-ਰੂਪ ਗੁਰੂ! ਹੇ ਕਾਰਣ ਪੁਰਖ-ਰੂਪ ਗੁਰੂ ਅਮਰਦਾਸ ਜੀ! ਜੋ ਤੂੰ ਹੁਕਮ ਕਰਦਾ ਹੈਂ, ਮੈਂ ਸੋਈ ਆਖਦਾ ਹਾਂ ।
The Unfathomable and Unseen Primal Lord God, the Cause of causes - as He orders, so do I speak.
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥੪॥੧੮॥
ਹੇ ਸ੍ਰਿਸ਼ਟੀ ਦੇ ਕਰਤਾ-ਰੂਪ ਗੁਰੂ ਅਮਰਦਾਸ ਜੀ! ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਮੈਂ ਰਹਿੰਦਾ ਹਾਂ ।੪।੧੮।
O Guru Amar Daas, Doer of deeds, Cause of causes, as You keep me, I remain; as You protect me, I survive. ||4||18||
ਭਿਖੇ ਕੇ ॥
Of Bhikhaa:
ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥
ਸਤਿਗੁਰੂ ਅਮਰਦਾਸ ਗਿਆਨ-ਰੂਪ ਤੇ ਧਿਆਨ-ਰੂਪ ਹੈ (ਭਾਵ, ਪੂਰਨ ਗਿਆਨ ਵਾਲਾ ਤੇ ਦ੍ਰਿੜ ਧਿਆਨ ਵਾਲਾ ਹੈ); (ਗੁਰੂ ਅਮਰਦਾਸ ਨੇ) ਆਪਣੇ ਆਤਮਾ ਨੂੰ ਹਰੀ ਨਾਲ ਮਿਲਾ ਲਿਆ ਹੈ ।
In deep meditation, and the spiritual wisdom of the Guru, one's essence merges with the essence of reality.
ਸਚਿ ਸਚੁ ਜਾਣੀਐ ਇਕ ਚਿਤਹਿ ਲਿਵ ਲਾਵੈ ॥
ਸਦਾ-ਥਿਰ ਹਰੀ ਵਿਚ ਜੁੜਨ ਕਰ ਕੇ ਸਤਿਗੁਰੂ ਨੂੰ ਹਰੀ-ਰੂਪ ਹੀ ਸਮਝਣਾ ਚਾਹੀਏ, (ਗੁਰੂ ਅਮਰਦਾਸ) ਇਕਾਗ੍ਰ ਮਨ ਹੋ ਕੇ (ਹਰੀ ਵਿਚ) ਲਿਵ ਲਾ ਰਿਹਾ ਹੈ ।
In truth, the True Lord is recognized and realized, when one is lovingly attuned to Him, with one-pointed consciousness.
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥
ਗੁਰੂ ਅਮਰਦਾਸ ਕਾਮ ਕ੍ਰੋਧ ਨੂੰ ਆਪਣੇ ਵੱਸ ਵਿਚ ਕਰੀ ਰੱਖਦਾ ਹੈ, (ਉਹਨਾਂ ਦਾ) ਮਨ ਭਟਕਦਾ ਨਹੀਂ ਹੈ (ਕਿਸੇ ਪਾਸੇ ਵਲ) ਦੌੜਦਾ ਨਹੀਂ ਹੈ ।
Lust and anger are brought under control, when the breath does not fly around, wandering restlessly.
ਨਿਰੰਕਾਰ ਕੈ ਵਸੈ ਦੇਸਿ ਹੁਕਮੁ ਬੁਝਿ ਬੀਚਾਰੁ ਪਾਵੈ ॥
(ਗੁਰੂ ਅਮਰਦਾਸ) ਨਿਰੰਕਾਰ ਦੇ ਦੇਸ ਵਿਚ ਟਿਕ ਰਿਹਾ ਹੈ, (ਪ੍ਰਭੂ ਦਾ) ਹੁਕਮ ਪਛਾਣ ਕੇ (ਉੁਹਨਾਂ ਨੇ) ਗਿਆਨ ਪ੍ਰਾਪਤ ਕੀਤਾ ਹੈ ।
Dwelling in the land of the Formless Lord, realizing the Hukam of His Command, His contemplative wisdom is attained.
ਕਲਿ ਮਾਹਿ ਰੂਪੁ ਕਰਤਾ ਪੁਰਖੁ ਸੋ ਜਾਣੈ ਜਿਨਿ ਕਿਛੁ ਕੀਅਉ ॥
ਕਲਜੁਗ ਵਿਚ (ਗੁਰੂ ਅਮਰਦਾਸ) ਕਰਤਾ ਪੁਰਖ-ਰੂਪ ਹੈ; (ਇਸ ਕੌਤਕ ਨੂੰ) ਉਹ ਕਰਤਾਰ ਹੀ ਜਾਣਦਾ ਹੈ ਜਿਸ ਨੇ ਇਹ ਅਚਰਜ ਕੌਤਕ ਕੀਤਾ ਹੈ ।
In this Dark Age of Kali Yuga, the Guru is the Form of the Creator, the Primal Lord God; he alone knows, who has tried it.
ਗੁਰੁ ਮਿਲ੍ਯਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥੧॥੧੯॥
ਭਿੱਖਾ ਕਵੀ ਆਖਦੇ ਹਨ—“ਮੈਨੂੰ ਉਹ ਗੁਰੂ (ਅਮਰਦਾਸ) ਮਿਲ ਪਿਆ ਹੈ, (ਉਹਨਾਂ ਨੇ) ਪੂਰਨ ਖਿੜਾਉ ਦੇ ਰੰਗ ਵਿਚ ਮੈਨੂੰ ਦਰਸਨ ਦਿੱਤਾ ਹੈ” ।੧।੧੯।
So speaks Bhikhaa: I have met the Guru. With love and intuitive affection, He has bestowed the Blessed Vision of His Darshan. ||1||19||