ਸਿਮਰਹਿ ਸੋਈ ਨਾਮੁ ਜਖ੍ਯ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥
ਉਸੇ ਨਾਮ ਨੂੰ ਜੱਖ, ਕਿੰਨਰ, ਸਾਧਿਕ ਸਿੱਧ ਅਤੇ ਸ਼ਿਵ ਜੀ ਸਮਾਧੀ ਲਾ ਕੇ ਸਿਮਰ ਰਹੇ ਹਨ ।
The gods and heavenly heralds, the Siddhas and seekers and Shiva in Samaadhi meditate in remembrance on the Naam, the Name of the Lord.
ਸਿਮਰਹਿ ਨਖ੍ਯਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ ॥
ਉਸੇ ਨਾਮ ਨੂੰ ਅਨੇਕਾਂ ਨਛੱਤ੍ਰ, ਧੂ੍ਰ ਭਗਤ ਦੇ ਮੰਡਲ, ਨਾਰਦ ਆਦਿਕ ਤੇ ਪ੍ਰਹਲਾਦ ਆਦਿਕ ਸ੍ਰੇਸ਼ਟ ਭਗਤ ਜਪ ਰਹੇ ਹਨ ।
The stars and the realms of Dhroo, and devotees like Naaraad and Prahlaad meditate on the Naam.
ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ ॥
ਚੰਦ੍ਰਮਾ ਅਤੇ ਸੂਰਜ ਉਸੇ ਹਰੀ-ਨਾਮ ਨੂੰ ਲੋਚ ਰਹੇ ਹਨ, ਜਿਸ ਨੇ ਪੱਥਰਾਂ ਦੇ ਢੇਰ ਤਾਰ ਦਿੱਤੇ ।
The moon and the sun long for the Naam; it has saved even mountain ranges.
ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ ॥੨॥
ਉਹੀ ਅਛੱਲ ਨਾਮ, ਤੇ ਭਗਤਾਂ ਨੂੰ ਸੰਸਾਰ ਤੋਂ ਤਾਰਨ ਵਾਲਾ ਨਾਮ ਸਤਿਗੁਰੂ ਅਮਰਦਾਸ ਜੀ ਦੇ ਹਿਰਦੇ ਵਿਚ ਪ੍ਰਗਟ ਹੋਇਆ
That Undeceivable Naam, which carries the devotees across the world-ocean, came into Guru Amar Daas. ||2||