ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥
(ਹੇ ਗੁਰੂ ਅੰਗਦ!) ਤੇਰੀ ਬ੍ਰਿਤੀ ਸਦਾ ਅਕਾਲ ਪੁਰਖ ਵਿਚ ਟਿਕੀ ਰਹਿੰਦੀ ਹੈ, ਕਰਣੀ ਵਿਚ ਤੂੰ ਸੁਤੰਤਰ ਹੈਂ ,
Your mind remains lovingly attuned to the Lord forever; You do whatever you desire.
ਦ੍ਰੁਮ ਸਪੂਰ ਜਿਉ ਨਿਵੈ ਖਵੈ ਕਸੁ ਬਿਮਲ ਬੀਚਾਰਹ ॥
ਜਿਵੇਂ ਫਲ ਵਾਲਾ ਰੁੱਖ ਨਿਊਂਦਾ ਹੈ ਤੇ ਖੇਚਲ ਸਹਾਰਦਾ ਹੈ, ਤਿਵੇਂ (ਗੁਰੂ ਅੰਗਦ ਦੀ) ਨਿਰਮਲ ਵਿਚਾਰ ਹੈ।
Like the tree heavy with fruit, You bow in humility, and endure the pain of it; You are pure of thought.
ਇਹੈ ਤਤੁ ਜਾਣਿਓ ਸਰਬ ਗਤਿ ਅਲਖੁ ਬਿਡਾਣੀ ॥
(ਹੇ ਗੁਰੂ ਅੰਗਦ!) ਤੂੰ ਇਹ ਭੇਤ ਪਾ ਲਿਆ ਹੈ ਕਿ ਅਚਰਜ ਤੇ ਅਲੱਖ ਹਰੀ ਸਰਬ-ਵਿਆਪਕ ਹੈ ।
You realize this reality, that the Lord is All-pervading, Unseen and Amazing.
ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ ॥
ਅੰਮ੍ਰਿਤ-ਭਰੀ ਸੁੰਦਰ ਬਾਣੀ-ਰੂਪ ਕਿਰਣ ਦੁਆਰਾ (ਸੰਸਾਰੀ ਜੀਆਂ ਦੇ ਹਿਰਦੇ ਵਿਚ) ਤੂੰ ਸਹਜ ਸੁਭਾਇ ਹੀ ਅੰਮ੍ਰਿਤ ਸਿੰਜ ਰਿਹਾ ਹੈਂ ।
With intuitive ease, You send forth the rays of the Ambrosial Word of power.
ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥
(ਹੇ ਗੁਰੂ ਅੰਗਦ!) ਤੂੰ ਗੁਰੂ (ਨਾਨਕ ਦੇਵ ਜੀ) ਵਾਲਾ ਦਰਜਾ ਹਾਸਲ ਕਰ ਲਿਆ ਹੈ, ਅਤੇ ਸਤ ਸੰਤੋਖ ਨੂੰ ਗ੍ਰਹਿਣ ਕਰ ਲਿਆ ਹੈ ।
You have risen to the state of the certified Guru; you grasp truth and contentment.
ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥੬॥
ਕਲੵਸਹਾਰ (ਕਵੀ) ਉੱਚੀ ਪੁਕਾਰ ਕੇ ਆਖਦਾ ਹੈ,—‘ਜਿਨ੍ਹਾਂ ਜਨਾਂ ਨੂੰ ਲਹਣੇ ਜੀ ਦਾ ਦਰਸ਼ਨ ਹੋਇਆ ਹੈ, ਉਹਨਾਂ ਨੇ ਅਕਾਲ ਪੁਰਖ ਨੂੰ ਪਰਸ ਲਿਆ ਹੈ’ ।੬।
KAL proclaims, that whoever attains the Blessed Vision of the Darshan of Lehnaa, meets with the Lord. ||6||