ਗਉੜੀ ਗੁਆਰੇਰੀ ਮਹਲਾ ੫ ॥
Gauree Gwaarayree, Fifth Mehl:
ਮਨੁ ਮੰਦਰੁ ਤਨੁ ਸਾਜੀ ਬਾਰਿ ॥
(ਪਰਮਾਤਮਾ ਸ਼ਾਹ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ) ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ (ਭਾਵ, ਗਿਆਨ-ਇੰਦ੍ਰਰਿਆਂ ਨੂੰ, ਉਸ ਘਰ ਦੀ ਰਾਖੀ ਲਈ) ਵਾੜ ਬਣਾਇਆ ਹੈ ।
The mind is the temple, and the body is the fence built around it.
ਇਸ ਹੀ ਮਧੇ ਬਸਤੁ ਅਪਾਰ ॥
ਇਸ ਮਨ-ਮੰਦਰ ਦੇ ਅੰਦਰ ਹੀ ਬੇਅੰਤ ਪ੍ਰਭੂ ਦੀ ਨਾਮ-ਪੂੰਜੀ ਹੈ ।
The infinite substance is within it.
ਇਸ ਹੀ ਭੀਤਰਿ ਸੁਨੀਅਤ ਸਾਹੁ ॥
ਇਸ ਮਨ-ਮੰਦਰ ਦੇ ਵਿਚ ਹੀ ਉਹ ਪ੍ਰਭੂ-ਸ਼ਾਹ ਵੱਸਦਾ ਸੁਣੀਦਾ ਹੈ ।
Within it, the great merchant is said to dwell.
ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥੧॥
ਕੋਈ ਵਿਰਲਾ ਨਾਮ-ਵਣਜਾਰਾ ਹੈ, ਜਿਸ ਦਾ ਉਸ ਸ਼ਾਹ ਦੀ ਹਜ਼ੂਰੀ ਵਿਚ ਇਤਬਾਰ ਬਣਿਆ ਹੋਇਆ ਹੈ ।੧।
Who is the trader who deals there? ||1||
ਨਾਮ ਰਤਨ ਕੋ ਕੋ ਬਿਉਹਾਰੀ ॥
ਜੇਹੜਾ ਕੋਈ ਪਰਮਾਤਮਾ ਦੇ ਨਾਮ-ਰਤਨ ਦਾ (ਅਸਲ) ਵਪਾਰੀ ਹੈ
How rare is that trader who deals in the jewel of the Naam, the Name of the Lord.
ਅੰਮ੍ਰਿਤ ਭੋਜਨੁ ਕਰੇ ਆਹਾਰੀ ॥੧॥ ਰਹਾਉ ॥
ਉਹ ਆਤਮਕ ਜੀਵਨ ਦੇਣ ਵਾਲੇ ਨਾਮ-ਭੋਜਨ ਨੂੰ ਆਪਣੀ ਜ਼ਿੰਦਗੀ ਦਾ ਆਹਾਰ ਬਣਾਂਦਾ ਹੈ ।੧।ਰਹਾਉ।
He takes the Ambrosial Nectar as his food. ||1||Pause||
ਮਨੁ ਤਨੁ ਅਰਪੀ ਸੇਵ ਕਰੀਜੈ ॥
ਮੈਂ ਆਪਣਾ ਮਨ ਤਨ ਉਸ ਦੀ ਭੇਟ ਕਰਦਾ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ,
He dedicates his mind and body to serving the Lord.
ਕਵਨ ਸੁ ਜੁਗਤਿ ਜਿਤੁ ਕਰਿ ਭੀਜੈ ॥
(ਮੈਂ ਉਸ ਹਰਿ-ਜਨ ਪਾਸੋਂ ਪੁੱਛਣਾ ਚਾਹੰੁਦਾ ਹਾਂ ਕਿ) ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਪ੍ਰਭੂ ਪ੍ਰਸੰਨ ਹੋ ਜਾਏ
How can we please the Lord?
ਪਾਇ ਲਗਉ ਤਜਿ ਮੇਰਾ ਤੇਰੈ ॥
ਮੇਰ-ਤੇਰ ਛੱਡ ਕੇ ਮੈਂ ਉਸ ਦੀ ਪੈਰੀਂ ਲੱਗਦਾ ਹਾਂ
I fall at His Feet, and I renounce all sense of 'mine and yours'.
ਕਵਨੁ ਸੁ ਜਨੁ ਜੋ ਸਉਦਾ ਜੋਰੈ ॥੨॥
ਉਹ ਕੇਹੜਾ (ਵਿਰਲਾ ਪ੍ਰਭੂ ਦਾ) ਸੇਵਕ ਹੈ ਜੋ (ਮੈਨੂੰ ਭੀ) ਨਾਮ ਦਾ ਸੌਦਾ ਕਰਾ ਦੇਵੇ ?
Who can settle this bargain? ||2||
ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥
(ਮੈਂ ਉਸ ਨਾਮ-ਰਤਨ ਦੇ ਵਪਾਰੀ ਪਾਸੋਂ ਪੁੱਛਦਾ ਹਾਂ ਕਿ) ਨਾਮ-ਰਾਸਿ ਦੇ ਸ਼ਾਹ ਦਾ ਮਹਲ ਮਨੁੱਖ ਕੇਹੜੇ ਤਰੀਕਿਆਂ ਨਾਲ ਲੱਭ ਸਕਦਾ ਹੈ ?
How can I attain the Mansion of the Lord's Presence?
ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥
ਉਹ ਕੇਹੜਾ ਢੰਗ ਹੈ ਜਿਸ ਕਰਕੇ ਉਹ ਸ਼ਾਹ ਜੀਵ-ਵਣਜਾਰੇ ਨੂੰ ਆਪਣੀ ਹਜ਼ੂਰੀ ਵਿਚ ਸੱਦਦਾ ਹੈ ?
How can I get Him to call me inside?
ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥
ਹੇ ਪ੍ਰਭੂ ! ਤੂੰ ਸਭ ਤੋਂ ਵੱਡਾ ਹੈਂ, ਕੋ੍ਰੜਾਂ ਜੀਵ ਤੇਰੇ ਵਣਜਾਰੇ ਹਨ ।
You are the Great Merchant; You have millions of traders.
ਕਵਨੁ ਸੁ ਦਾਤਾ ਲੇ ਸੰਚਾਰੇ ॥੩॥
ਨਾਮ ਦੀ ਦਾਤਿ ਕਰਨ ਵਾਲਾ ਉਹ ਕੌਣ ਹੈ ਜੋ ਮੈਨੂੰ ਫੜ ਕੇ ਤੇਰੇ ਚਰਨਾਂ ਵਿਚ ਅਪੜਾ ਦੇਵੇ ? ।੩।
Who is the benefactor? Who can take me to Him? ||3||
ਖੋਜਤ ਖੋਜਤ ਨਿਜ ਘਰੁ ਪਾਇਆ ॥
(ਗੁਰੂ ਦੀ ਕਿਰਪਾ ਨਾਲ ਹੀ ਉਸ ਵਣਜਾਰੇ ਨੇ) ਭਾਲ ਕਰਦਿਆਂ ਕਰਦਿਆਂ ਆਪਣਾ (ਉਹ ਅਸਲੀ) ਘਰ ਲੱਭ ਲਿਆ (ਜਿਥੇ ਪ੍ਰਭੂ-ਸ਼ਾਹ ਵੱਸਦਾ ਹੈ)
Seeking and searching, I have found my own home, deep within my own being.
ਅਮੋਲ ਰਤਨੁ ਸਾਚੁ ਦਿਖਲਾਇਆ ॥
(ਗੁਰੂ ਨੇ ਹੀ ਉਸ ਵਡ-ਭਾਗੀ ਵਣਜਾਰੇ ਨੂੰ) ਸਦਾ ਕਾਇਮ ਰਹਿਣ ਵਾਲਾ (ਅਮੋਲਕ ਨਾਮ-ਰਤਨ ਵਿਖਾਲ ਦਿੱਤਾ ਹੈ ।
The True Lord has shown me the priceless jewel.
ਕਰਿ ਕਿਰਪਾ ਜਬ ਮੇਲੇ ਸਾਹਿ ॥
ਜਦੋਂ ਭੀ ਸ਼ਾਹ-ਪ੍ਰਭੂ ਨੇ ਕਿਰਪਾ ਕਰ ਕੇ (ਕਿਸੇ ਜੀਵ-ਵਣਜਾਰੇ ਨੂੰ ਆਪਣੇ ਚਰਨਾਂ ਵਿਚ) ਮਿਲਾਇਆ ਹੈ
When the Great Merchant shows His Mercy, He blends us into Himself.
ਕਹੁ ਨਾਨਕ ਗੁਰ ਕੈ ਵੇਸਾਹਿ ॥੪॥੧੬॥੮੫॥
ਹੇ ਨਾਨਕ ! ਆਖ—ਗੁਰੂ ਦੀ ਹਾਮੀ ਦੀ ਰਾਹੀਂ ਹੀ ਮਿਲਾਇਆ ਹੈ।੪।੧੬।੮੫।
Says Nanak, place your faith in the Guru. ||4||16||85||